(ਸਮਾਜ ਵੀਕਲੀ)
ਉਹ ਨਾ ਵੈਰ ਕਿਸੇ ਸੰਗ ਰੱਖਦਾ ਏ।
ਜਿਹਦੇ ਦਿਲ ਵਿਚ ਅੱਲ੍ਹਾ ਵੱਸਦਾ ਏ।
ਜਿਹਦੇ ਦਿਲ ਵਿਚ ਅੱਲ੍ਹਾ ਵੱਸਦਾ ਏ।
ਉਹ ਦੂਰ ਵਿਕਾਰਾਂ ਤੋਂ ਨੱਸਦਾ ਏ।
ਉਹ ਦੂਰ ਵਿਕਾਰਾਂ ਤੋਂ ਨੱਸਦਾ ਏ।
ਤਾਹੀਂ ਬੁੱਲ੍ਹੇ ਵਾਂਗੂ ਨੱਚਦਾ ਏ।
ਤਾਹੀਂ ਬੁੱਲ੍ਹੇ ਵਾਂਗੂ ਨੱਚਦਾ ਏ।
ਨਾਲੇ ਭੇਦ ਇਸ਼ਕ ਦਾ ਦੱਸਦਾ ਏ।
ਨਾਲੇ ਭੇਦ ਇਸ਼ਕ ਦਾ ਦੱਸਦਾ ਏ।
ਭਾਵੇਂ ਜਗ ਉਹਦੇ ਤੇ ਹੱਸਦਾ ਏ।
ਭਾਵੇਂ ਜਗ ਉਹਦੇ ਤੇ ਹੱਸਦਾ ਏ।
ਉਹ ਡੂੰਘੀਆਂ ਰਮਜ਼ਾਂ ਰੱਖਦਾ ਏ।
ਉਹ ਡੂੰਘੀਆਂ ਰਮਜ਼ਾਂ ਰੱਖਦਾ ਏ।
ਨਾ ਉਹ ਤੀਰ- ਨਿਸ਼ਾਨੇ ਕੱਸਦਾ ਏ।
ਨਾ ਉਹ ਤੀਰ- ਨਿਸ਼ਾਨੇ ਕੱਸਦਾ ਏ।
ਰੱਬ ਹਰ ਥਾਂਈ ਗੁਲਸ਼ਨ ਵੱਸਦਾ ਏ।
ਰੱਬ ਹਰ ਥਾਂਈ ਗੁਲਸ਼ਨ ਵੱਸਦਾ ਏ।
ਇਹ ਭੇਤ ਕੋਈ – ਕੋਈ ਦੱਸਦਾ ਏ।
ਗੁਲਸ਼ਨ ਮਿਰਜ਼ਾਪੁਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly