ਗੀਤ

(ਸਮਾਜ ਵੀਕਲੀ)

ਮਾਰ ਪੈਂਦੀ ਹੰਕਾਰ ਨੂੰ, ਭੁੱਲ ਹੰਕਾਰ ਨਾ ਕਰੀਏ!
ਰਾਜੇ ਤੋਂ ਭੀਖ ਮੰਗਾ ਦਿੰਦਾ,ਉਸ ਡਾਹਡੇ ਤੋਂ ਡਰੀਏ।

ਦੋਨੋਂ ਸਕੀਆਂ ਭੈਣਾਂ,ਅਮੀਰੀ ਅਤੇ ਗ਼ਰੀਬੀ।
ਕਿਹੜੀ ਪਹਿਲਾਂ ਆ ਜਾਵੇ,ਦੋਨੋਂ ਹਨ ਕਰੀਬੀ।
ਜੋ ਪਹਿਲਾਂ ਆ ਜਾਵੇ,ਹਾਮੀ ਉਸ ਦੀ ਭਰੀਏ।
ਮਾਰ ਪੈਂਦੀ ਹੰਕਾਰ ਨੂੰ,,,,,

ਅੱਗ ਗ਼ਰੀਬੀ ਦੀ ਭੈੜੀ,ਇਹ ਗੱਲ਼ ਏ ਸੱਚੀ।
ਉਹ ਬੰਦਾ ਦੁੱਖ ਜਾਣਦਾ, ਜਿਸ ਘਰ ਏ ਮੱਚੀ।
ਪਾਣੀ ਅੱਗ ‘ਤੇ ਪਾ ਦੀਏ,ਨਾ ਤਮਾਸ਼ਾ ਜ਼ਰੀਏ।
ਮਾਰ ਪੈਂਦੀ ਹੰਕਾਰ ਨੂੰ,,,,,

ਇੱਕ ਸਿਕੰਦਰ ਹੋਇਆ,ਜਿਸ ਦੁਨੀਆਂ ਜਿੱਤੀ।
ਆਖ਼ਰ ਉਹ ਵੀ ਹੋ ਗਿਆ,ਮਿੱਟੀ ਵਿੱਚ ਮਿੱਟੀ।
ਇਹ ਜੱਗ ਮਿਟਣਹਾਰ ਏ, ਕਿਸ ਸੰਗ ਖੜੀਏ।
ਮਾਰ ਪੈਂਦੀ ਹੰਕਾਰ ਨੂੰ,,,,,

ਤੁਰ ਗਏ ਜੱਗ ਤੋਂ ਸੱਜਣਾ,ਸੋਨੇ ਦੀ ਲੰਕਾ ਵਾਲੇ।
ਪਤਾ ਨਹੀਂ ਗੇਂਦ ਡਿੱਗ ਪੈਂਦੀ,ਕਿਸ ਖਿਡਾਰੀ ਦੇ ਪਾਲੇ।
ਇਹ ਕਿਸਮਤ ਦਾ ਖੇਲ਼ ਏ,ਕਿਸ ਨਾਲ਼ ਜੀ ਲੜੀਏ।
ਮਾਰ ਪੈਂਦੀ ਹੰਕਾਰ ਨੂੰ,,,,,

ਜੋ ਦਿੱਤਾ ਮੇਰੇ ਸ਼ਹਿਨਸ਼ਾਹ,ਸੱਭ ਕੁੱਝ ਹੈ ਚੰਗਾ।
*ਗੁਰਾ* ਦਰ ਤੇਰੇ ਦਾ ਮੰਗਤਾ,ਨਾ ਮੰਗਦਾ ਸੰਗਾਂ।
ਨੀਤੀ ਹੰਕਾਰ ਦੀ ਮਾੜੀ, ਹਰ ਵੇਲੇ ਜੀ ਡਰੀਏ।
ਮਾਰ ਪੈਂਦੀ ਹੰਕਾਰ ਨੂੰ,,,,,

ਲੇਖਕ—-ਗੁਰਾ ਮਹਿਲ ਭਾਈ ਰੂਪਾ।
📞—– 94632 60058

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਜ਼ੋਈ
Next articleਨਾਨਕ