ਗੀਤ

ਗੁਰਚਰਨ ਸਿੰਘ ਧੰਜੂ
         (ਸਮਾਜ ਵੀਕਲੀ)
ਰੋਵਾਂ ਵੇਖ ਕੇ ਮੈਂ ਬਾਂਹੀ ਚੂੜਾ ਲਾਲ ਵੇ
ਤੈਰੇ ਬਾਝੋ ਹੋਇਆ ਮੰਦਾਂ ਮੇਰਾ ਹਾਲ ਵੇ
ਦਿਨ ਹੋਏ ਨੇ ਵਿਆਹ ਨੂੰ ਅਜੇ ਥੋੜੇ
ਵੇ ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਸੱਜਰਾ ਹੁਸਨ ਮੇਰਾ ਡੁੱਲ ਡੁੱਲ ਪੈਦਾਂ ਸੀ
ਜਾਵਾਂ ਗੇ ਦੋਵੇਂ ਮੈਨੂੰ ਕਹਿੰਦਾ ਰਹਿੰਦਾ ਸੀ
ਬਣੇ ਕਾਗਜ ਰਾਹਾਂ ਵਿਚ ਰੋੜੇ
ਹਾਉਕਿਆਂ ਚ ਰਾਤ  ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹਾਉਕਿਆ ਚ———-
ਕੀਹਦੇ ਲਈ ਦਸ ਕਰਾਂ ਹਾਰ ਤੇ ਸ਼ਿੰਗਾਰ ਵੇ
ਫਿਕਾ ਪੈ ਗਿਆ ਮੇਰਾ ਗੋਰੇ ਰੰਗ ਦਾ ਨਿਖਾਰ ਵੇ
ਲਾਲੀ ਬੁੱਲਾਂ ਦੀ ਚੂਸ ਗਏ ਹਿਟਕੋਰੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹੌਉਕਿਆ —
ਸੱਸ ਕੋਲੇ ਮੰਜੀ ਔਖੀ ਲੰਘਦੀ ਆ ਰਾਤ ਵੇ
ਸੁਪਨੇ ਚ ਆਵੇਂ ਜਦੋ  ਹੋ ਜਾਵੇ ਪਰਭਾਤ ਵੇ
ਹਿਜਰ ਬਣ ਗਏ ਬਿਰਹੋਂ ਦੇ ਨੇਂ ਫੋੜੇ
ਹਾਉਕਿਆਂ ਚ ਰਾਤ ਲੰਘਦੀ
ਪਾਏ ਚੰਦਰੀ ਕਨੇਡਾ ਨੇਂ ਵਿਛੋੜੇ
ਹਉਕਿਆ ਚ ਰਾਤ ਲੰਘਦੀਂ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article1982 ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਰਨਜੀਤ ਕੌਰ ਨੂੰ ਸਦਮਾ, ਪਿਤਾ ਪਿਆਰਾ ਸਿੰਘ ਦੀ ਮੌਤ
Next articleਦਿਲ ਹੀ ਹੈ ਟੁੱਟਿਆ