ਗੀਤ

     (ਪਾਲ ਫਿਆਲੀ ਵਾਲਾ )
(ਸਮਾਜ ਵੀਕਲੀ)  
ਮਾਪਿਆਂ ਦਾ ਮਾਣ ਤੇ ਗਰੂਰ ਤੂੰ ਹੀ ਲਾਡਲੀਏ
 ਬੋਲ ਸਾਡੇ ਮੰਨ ਚਾ ਵਸਾ ਲਵੀਂ
          ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ ਤੇਰੇ
           ਬੱਸ ਦੋ ਤਿੰਨ ਗੱਲਾਂ ਬੋਝੇ ਪਾ ਲਵੀਂ
ਅੱਜ ਨਹੀਂ ਤਾ ਕੱਲ ਜਾਣਾ ਸੋਹਰਿਆ ਦੇ ਤੂੰ
  ਦੇਣਾ ਰੋ ਰੋ ਅਸੀਂ ਵੀ ਤੈਨੂੰ ਤੋਰ ਨੀ
ਅੰਮੜੀ ਤੇ ਦਾਦੀ ਦੀਆਂ ਗੱਲਾਂ ਕੰਮ ਆਉਣੀਆਂ
  ਨਾ ਕੰਮ ਆਉਣਾਂ ਨੈਟ ਵਾਲਾ ਛੋਰ ਨੀ
          …..
ਚੰਗੇ ਕੰਮਾਂ ਵਾਸਤੇ ਕੰਪਿਊਟਰ ਚਲਾਈ
 ਪਰ ਮਾੜਿਆਂ ਤੋ ਰੱਖੀਂ ਪਰਹੇਜ਼ ਨੀ
ਉਹੋ ਘਰ ਦਾ  ਤੇ ਨਾ ਘਾਟ ਦਾ ਉਹ ਰਹਿੰਦਾ
 ਜਿਹਨੂੰ ਪੈ ਜਾਦੀ ਇਹਦੀ ਪੁੱਠੀ ਗੇਜ ਨੀ
ਵੱਟਸਪ ਫੇਸਬੁੱਕ ਇੰਸਟਾਗ੍ਰਾਮ
         ਟਿੱਕ ਟੋਕ ਤੇ ਨਾ ਵਾਹਲਾ ਲਾਈਂ ਜ਼ੋਰ ਨੀ
                ਅੰਮੜੀ ਤੇ ਦਾਦੀ ਦੀਆਂ ਗੱਲਾਂ ਕੰਮ ਆਉਣੀਆਂ ….
ਮਾਪਿਆਂ ਦੇ ਘਰ ਘਾਟਾ ਵਾਧਾ ਚੱਲ ਜਾਂਦਾ
 ਪਰ ਸੋਹਰਿਆ ਦੇ ਹੋਰ ਹੁੰਦੀਂ ਗੱਲ  ਨੀ
ਕਿਵੇਂ ਬੇਹਿਣਾ ਉਠਣਾ ਏ ਦੂਜੇ ਪਰਿਵਾਰ ਵਿੱਚ
 ਹੁੱਣ ਤੋਂ ਹੀ ਸਿੱਖ ਇਹਦਾ ਵੱਲ ਨੀ
ਮੰਨ ਦਾ ਜਨੌਰ ਬਹੁਤਾ ਉਡਣ ਨਾ ਦੇਵੀਂ
      ਰੱਖ ਘੁਟ ਕੇ ਹੱਥਾਂ ਚਾ ਇਹਦੀ ਡੋਰ ਨੀ
               ਅੰਮੜੀ ਤੇ ਦਾਦੀ ਦੀਆਂ ਗੱਲਾਂ ਕੰਮ ਆਉਣੀਆਂ …..
ਮਿੱਠੇ ਬੋਲ ਬੋਲੀ ਤੂੰ ਦਰਾਣੀਆਂ ਜਠਾਣੀਆਂ ਨਾ
 ਪਾਈ ਨਾ ਭਰਾਵਾਂ ਵਿੱਚ ਤੇੜ ਕਦੇ
ਕਈ ਵਾਰ ਰਾਈ ਦਾ ਪਹਾੜ ਬੱਣ ਜਾਂਦਾ ਧੀਏ
 ਚੀਜ਼ਾਂ ਤੇ ਕਰੀਂ ਨਾ ਮੇਰ ਤੇਰ ਕਦੇ
ਚੰਗੇ ਘਰਾਂ ਦੀਆਂ ਜਾਈਆਂ ਵਾਂਗ ਪੈਰ ਪੱਟੀ
        ਕਿੱਤੇ ਆਪਣੀ ਵਿਗਾੜ ਲਈ ਨਾ ਤੋਰ ਨੀ
              ਅੰਮੜੀ ਤੇ ਦਾਦੀ ਦੀਆਂ ਗੱਲਾਂ ਕੰਮ ਆਉਣੀਆਂ …..
ਪੇਕਿਆਂ ਦੇ ਪਿੰਡ ਬਹੁਤਾ ਜੱਚਣਾ ਨਹੀਂ ਚੰਗਾ
 ਘਰ ਸੋਹਰਿਆ ਦੇ ਜਾ ਕੇ ਬਹੁਤਾਂ ਹੱਸਣਾ
ਇਹੋ ਫਾਰਮੂਲਾ ਤੈਨੂੰ ਪਾਲ ਨੀ ਫਿਆਲੀ ਵਾਲੇ
 ਬਾਝੋਂ ਨਾ ਕਿਸੇ ਨੇ ਹੋਰ ਦੱਸਣਾ
ਬਾਕੀ ਤੂੰ ਸਮਝਦਾਰ ਆਪ ਵੀ ਵਥੇਰੀ
          ਮੇਰੀ ਗੱਲ ਤੇ ਵੀ ਕਰੀਂ ਜ਼ਰਾ ਗੌਰ ਨੀ
              ਅੰਮੜੀ ਤੇ ਦਾਦੀ ਦੀਆਂ ਗੱਲਾਂ ਕੰਮ ਆਉਣੀਆਂ ……
        ( ਪਾਲ ਫਿਆਲੀ ਵਾਲਾ )

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋ ਹੱਥਾਂ ਨਾਲ ਸਿਰ ਫੜ ਬੈਠ ਜਾਣਾ-ਮਾਨਸਿਕ ਦਬਾਅ ਦੀ ਨਿਸ਼ਾਨੀ 
Next articleਸੰਤ ਰਾਮ ਉਦਾਸੀ, ਕਦੇ ਉਦਾਸ ਨਹੀਂ ਹੁੰਦਾ