ਗੀਤ

(ਸਮਾਜ ਵੀਕਲੀ)

 

ਦਿੰਦਾ ਵੀ ਓ ਆ ਤੇ ਖੋਂਹਦਾ ਵੀ ਓ ਆ।
ਹਸਦਾ ਵੀ ਓ ਆ ਤੇ ਰੋਂਦਾ ਵੀ ਓ ਆ।
ਤੇਰਾ ਕੀ ਵਜੂਦ ਬੰਦਿਆਂ ਓਏ ਤੂੰ ਕਠਪੁਤਲੀ ਉਹਦੇ ਹੱਥਾਂ ਦੀ।
ਜਿਦਾਂ ਚੰਗਾ ਲੱਗਦਾ ਉਹਨੂੰ ਨਚਾਏ ਗਲੀ-2 ਉਹਦੇ ਹੱਥਾਂ ਦੀ।
ਦਿੰਦਾ ਵੀ ਓ ਆ ਤੇ ਖੋਂਹਦਾ ਵੀ ਓ…….

ਜਿਨੇ ਤੈਨੂੰ ਸਾਹ ਮਿਲੇ ਇਕ ਵੀ ਵੱਧ ਤੈਨੂੰ ਮਿਲਨਾ ਨੀ।
ਬਹਾਰ ਪਤਝੜ ਕਿਸੇ ਨੂੰ ਮਿਲੇ ਖਿਲਨਾ ਕਿਸੇ ਖਿਲਨਾ ਨੀ।
ਉਹਦੀਆਂ ਉਹੀ ਜਾਣੇ ਉਹੀ ਘੜੀ ਪਲ਼ ਪਲੀ ਉਹਦੇ ਹੱਥਾਂ ਦੀ।
ਜਿਦਾਂ ਚੰਗਾ ਲੱਗਦਾ ਉਹਨੂੰ ਨਚਾਏ ਗਲੀ-2 ਉਹਦੇ ਹੱਥਾਂ ਦੀ।
ਦਿੰਦਾ ਵੀ ਓ ਆ ਤੇ ਖੋਂਹਦਾ ਵੀ ਓ…….

ਜੋ ਮਿਲਿਆ ਤੈਨੂੰ ਤੂੰ ਉਹਦਾ ਕਰਿਆ ਕਰ ਸ਼ੁਕਰਾਨਾ ਉਏ।
ਨਾ ਝੂਰੀ ਨਾ ਝੂਰੀ ਸਜਣਾ ਬਣਾਈਂ ਨਾ ਕੋਈ ਬਹਾਨਾ ਉਏ।
ਕਿਸੇ ਦੀਆਂ ਖੁਸ਼ੀਆਂ ਖੋਹਕੇ ਮਾਰ ਖਾਈ ਚਲੀ ਉਹਦੇ ਹੱਥਾਂ ਦੀ।
ਜਿਦਾਂ ਚੰਗਾ ਲੱਗਦਾ ਉਹਨੂੰ ਨਚਾਏ ਗਲੀ-2 ਉਹਦੇ ਹੱਥਾਂ ਦੀ।
ਦਿੰਦਾ ਵੀ ਓ ਆ ਤੇ ਖੋਂਹਦਾ ਵੀ ਓ…….

ਤੂੰ ਮੈਂ ਮੇਰੀ ਚ ਇਨਾਂ ਸਜਣਾ ਕਾਹਤੋਂ ਉਲਝਦਾ ਫਿਰੇਂ।
ਨਫ਼ਰਤ ਦੀ ਅੱਗ ਵਿਚ ਲੜੋਈ ਨਰਿੰਦਰ ਤੂੰ ਸੁਲਗਦਾ ਫਿਰੇਂ।
ਦੁਖਾਂ ਦੇ ਭਾਰ ਢੋਈ ਜਾਨਾ ਰੂਹ ਰੂਹਾਂ ਚ ਰਲ਼ੀ ਉਹਦੇ ਹੱਥਾਂ ਦੀ।
ਜਿਦਾਂ ਚੰਗਾ ਲੱਗਦਾ ਉਹਨੂੰ ਨਚਾਏ ਗਲੀ-2 ਉਹਦੇ ਹੱਥਾਂ ਦੀ।
ਦਿੰਦਾ ਵੀ ਓ ਆ ਤੇ ਖੋਂਹਦਾ ਵੀ ਓ…….

ਨਰਿੰਦਰ ਲੜੋਈ ਵਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੱਛੇ ਮੁੜਕੇ ਦੇਖ ਕਦੇ
Next articleਪਿੰਡਾਂ ਸ਼ਹਿਰਾਂ ਦੇ ਵਿਰਾਸਤੀ ਮੇਲੇ