ਪਿੱਛੇ ਮੁੜਕੇ ਦੇਖ ਕਦੇ

(ਸਮਾਜ ਵੀਕਲੀ)

ਇਕੱਲਾ ਮੈਂ ਨਹੀਂ ਮਰਿਆ, ਬਿਨ ਤੇਰੇ .. ਮੇਰੇ ਗੀਤ ਮਰੇ ਨੇ
ਪਿੱਛੇ ਮੁੜਕੇ ਦੇਖ ਕਦੇ ਤਾਂ, ਕਿੰਨੇ ਅਦਾ ਨੇ.. ਕਤਲ ਕਰੇ ਨੇ
‘ਇਕੱਲਾ ਮੈ ਨਹੀਂ….ਬਿਨ ਤੇਰੇ…. …………….

ਫੱਗਣ ਲੰਘ ਗਏ ਚੇਤ ਕਈ, ਬੀਤ ਗਏ ਰੋਂਦਿਆਂ ਸਾਵਣ
ਮੁੜ ਮੁੜ ਉਚੜੇ ਜਖ਼ਮ ਇਸ਼ਕ ਦੇ,ਜਦ ਯਾਦਾਂ ਗਮ ਬਰਸਾਵਣ
ਕਿਉਂ ਸੁਪਨਿਆਂ ਦੇ ਸਿਰਤਾਜਾ ਵੇ, ਇਸ਼ਕ ਬੇ-ਅਕਲ ਕਰੇ ਨੇ
ਇਕੱਲਾ ਮੈਂ ਨਹੀਂ ਮਰਿਆ….ਬਿਨ ਤੇਰੇ… ……………

ਦਿਨ ਚੜਦੇ ਹੀ ਯਾਦਾਂ ਘੇਰਨ, ਤਨਹਾ ਡੋਬ ਜਾਂਦੀਆਂ ਰਾਤਾਂ
ਕਲਮ ਜਿਗਰ ਦੀ, ਹੰਝ ਸਿਆਹੀ, ਬਣ ਜਾਵਣ ਨੈਣ ਦਵਾਤਾਂ
ਗੀਤ ਗਮਾਂ ਦੀ ਮੱਲਮੵ ਬਣਦੇ, ਸ਼ਬਦਾਂ ਦੇ ਤਕਲ਼ ਕਰੇ ਨੇ
ਇਕੱਲਾ ਮੈਂ ਨਹੀਂ ਮਰਿਆ …ਬਿਨ ਤੇਰੇ……

ਲੋਕਾਂ ਦੇ ਇਲਜ਼ਾਮ ਬੜੇ ਨੇ, ਨਿੱਜ ਕਲਾਮੀਂ ਰੋਈ ਜਾਂਦੈ
ਬੇ-ਅਰਥ ਗਵਾ ਕੇ ਜਿੰਦਗ਼ੀ, ਲੋਕ ਹਿੱਤ ਵਗੋਈ ਜਾਂਦੈ
ਸ਼ਿਕਵੇ ਵੀ ਜ਼ਾਇਜ਼ ਸ਼ਾਇਰਾਂ ਦੇ, ਸਿਰ ਮੱਥੇ ਅਮਲ ਕਰੇ ਨੇ
ਇਕੱਲਾ ਮੈਂ ਨਹੀਂ ਮਰਿਆ…ਬਿਨ ਤੇਰੇ……..

ਬੜਾ ਹੀ ਲੰਮੈ ਚਿੱਠਾ ਤੇਰੀਆਂ, ਸ਼ਿਕਵਿਆਂ ‘ਤੇ ਸ਼ਕਾਇਤਾਂ ਦਾ
ਹੱਕ ਜ਼ਰਾ ਵੀ ਹਾਸਿਲ਼, ਹੋਇਆ ਨਾ, ਰਹਿਮ ਰਿਆਇਤਾਂ ਦਾ
“ਰੇਤਗੜੵ ਬਾਲੀ”-ਮੰਨਦੈ, ਅਸਾਂ ਵਫ਼ਾ ਦੇ ਕਮਲ਼ ਕਰੇ ਨੇ
ਇਕੱਲਾ ਮੈਂ ਨਹੀਂ ਮਰਿਆ..ਬਿਨ ਤੇਰੇ…..

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਰੋਲ ’ਤੇ ਬਾਹਰ ਆਇਆ ਡੇਰਾ ਮੁਖੀ ਕਰ ਰਿਹੈ ਆਨਲਾਈਨ ਸਤਿਸੰਗ
Next articleਗੀਤ