(ਸਮਾਜ ਵੀਕਲੀ)
ਸੁਸਾਇਟੀ ਨੇ 17ਵਾਂ ਸਥਾਪਨਾ ਦਿਵਸ ਮਨਾਇਆ
24 ਅਕਤੂਬਰ ਨੂੰ ਅਸ਼ੋਕਾ ਵਿਜੇ ਦਸਮੀ ਧੂਮ-ਧਾਮ ਨਾਲ ਮਨਾਈ ਜਾਵੇਗੀ-ਐਡਵੋਕੇਟ ਸਾਂਪਲਾ
ਮਹਿੰਦਰ ਰਾਮ ਫੁੱਗਲਾਣਾ, ਜਲੰਧਰ- ਪੰਜਾਬ ਬੁੱਧਿਸਟ ਸੋਸਾਇਟੀ (ਰਜਿਸਟਰਡ) ਪੰਜਾਬ ਵੱਲੋਂ ਤਕਸ਼ਲਾ ਮਹਾ ਬੁੱਧ ਬਿਹਾਰ ਕਾਦੀਆਂ ਦਾ 17ਵਾਂ ਸਥਾਪਨਾ ਦਿਵਸ ਤਕਸ਼ਿਲਾ ਮਹਾ ਬੁਧ ਬਿਹਾਰ ਕਾਦੀਆਂ ਵਿਖੇ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਥਾਪਨਾ ਦਿਵਸ ਵਿੱਚ ਭਿਖਸ਼ੂ ਸੰਘ ਪੰਜਾਬ ਦੇ ਇੰਚਾਰਜ ਭਿਕਸ਼ੂ ਪ੍ਰਗਿਆ ਬੋਧੀ ਅਤੇ ਭਿਕਸ਼ੂ ਦਰਸ਼ਨ ਦੀਪ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਤਕਸ਼ਲਾ ਮਹਾਬੁਧ ਬਿਹਾਰ ਕਾਦੀਆਂ ਦਾ ਉਦਘਾਟਨ ਪਿਛਲੇ ਦਿਨੀ ਕੀਤਾ ਗਿਆ। ਬੜੀ ਖੁਸ਼ੀ ਨਾਲ ਸਤਾਰਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਹ ਬੁਧ ਬਿਹਾਰ ਮਾਨਵਵਾਦੀ ਧੰਮ ਦਾ ਪ੍ਰਚਾਰ ਅਤੇ ਪ੍ਰਸਾਰ ਭਿਕਸ਼ੂ ਟਰੇਨਿੰਗ ਵਾਸਤੇ ਸਥਾਪਿਤ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਬੁੱਧ ਧੰਮ ਦੀਆਂ ਸਿੱਖਿਆਵਾਂ ਅਤੇ ਰੀਤੀ ਰਿਵਾਜਾਂ ਨੂੰ ਅਪਣਾ ਕੇ ਉਹਨਾਂ ਨੂੰ ਜੀਵਨ ਵਿੱਚ ਲਾਗੂ ਕਰਨਾ ਸਾਰੇ ਉਪਾਸ਼ਕ ਅਤੇ ਉਪਾਸਕਾਵਾਂ ਦਾ ਫਰਜ਼ ਬਣਦਾ ਹੈ। ਇਸ ਮੌਕੇ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬਧਿਸਟ ਰਜਿਸਰਟਿਡ ਪੰਜਾਬ ਨੇ ਤਕਸ਼ਿਲਾ ਮਹਾਂਬੁਧ ਬਿਹਾਰ ਕਾਦੀਆਂ ਦੀ ਸਥਾਪਨਾ ਉੱਪਰ ਸਾਰਿਆਂ ਨੂੰ ਵਧਾਈ ਦਿੱਤੀ। ਤਕਸਿਲਾ ਮਹਾ ਬੁੱਧ ਬਿਹਾਰ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਧੰਮ ਚੱਕਰ ਪਰਿਵਰਤਨ ਦਿਵਸ ਅਤੇ ਅਸ਼ੋਕਾ ਵਿਜੇ ਦਸਵੀਂ 24 ਅਕਤੂਬਰ ਨੂੰ ਸਵੇਰੇ 10.00 ਵਜੇ ਤਕਸਲਾ ਅਤੇ ਬੁੱਧ ਬਿਹਾਰ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਜਾ ਰਿਹਾ ਹੈ। ਇਸ ਪ੍ਰੋਗਰਾਮ ਤੋਂ ਬਾਹਰ ਪੰਜਾਬ ਬੁੱਧਿਸਟ ਸੋਸਾਇਟੀ ਰਜਿਸਟਰਡ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਤੇ ਰਾਮ ਦਾਸ ਗੁਰੂ, ਬਲਵਿੰਦਰ ਕੁਮਾਰ, ਗੁਰ ਪ੍ਰਸਾਦ, ਅਜੇ ਕੁਮਾਰ, ਨਵਜੀਤ ਚੌਹਾਨ, ਇੰਜਨੀਅਰ ਉਮ ਪ੍ਰਕਾਸ਼, ਜਤਿੰਦਰ ਕੁਮਾਰ ਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ। ਇਸ ਮੌਕੇ ਉਪਾਸ਼ਕਾ ਵੱਲੋਂ ਭੋਜਨ ਪਾਨ ਕੀਤਾ ਗਿਆ ਤੇ ਰਾਤ ਵੇਲੇ ਦੀਪ ਮਾਲਾ ਕੀਤੀ ਗਈ।