ਸੁਸਾਇਟੀ ਵਲੋਂ ਲਗਾਏ ਅੱਖਾਂ ਦੇ ਮੁਫਤ ਆਪ੍ਰੇਸ਼ਨ ਚੈਕਅੱਪ ਕੈਂਪ ਦੌਰਾਨ 470 ਮਰੀਜਾਂ ਦਾ ਕੀਤਾ ਗਿਆ ਮੁਆਇਨਾ , ਅੱਖਾਂ ਦਾ ਦਾਨ ਸਭ ਤੋਂ ਉੱਤਮ ਦਾਨ – ਪਰਮਜੀਤ ਚੱਕ ਸਿੰਘਾ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ, ਐਨ ਆਰ ਆਈ ਬਲਵਿੰਦਰ ਸਿੰਘ ਚੱਕ ਸਿੰਘਾ ਯੂ ਐਸ ਏ ਵਲੋਂ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ਼੍ਰੀ ਚਰਨਛੋਹ ਗੰਗਾ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਸਹਿਯੋਗ ਨਾਲ ਪਿੰਡ ਜੈਨਪੁਰ ਵਿਖੇ ਅੱਖਾਂ ਦਾ 9 ਵਾਂ ਮੁਫਤ ਆਪ੍ਰੇਸ਼ਨ ਚੈਕਅੱਪ ਕੈਂਪ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਦੇ ਸਾਂਝੇ ਉਪਰਾਲੇ ਨਾਲ ਲਗਾਇਆ ਗਿਆ। ਜਿਸ ਦਾ ਉਦਘਾਟਨ ਸ਼੍ਰੀ ਪਰਮਜੀਤ ਸਿੰਘ ਚੱਕ ਸਿੰਘਾ ਯੂ ਐਸ ਏ ਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਅੱਖਾਂ ਦਾ ਦਾਨ ਸਭ ਤੋਂ ਉੱਤਮ ਦਾਨ ਹੁੰਦਾ ਹੈ। ਇਸ ਲਈ ਵੈਲਫੇਅਰ ਸੁਸਾਇਟੀ ਸੜੋਆ ਵਧਾਈ ਦੀ ਪਾਤਰ ਹੈ। ਜਿਹੜੀ ਆਪਣੇ ਰਹਿਬਰਾਂ ਦੀ ਯਾਦ ਵਿੱਚ ਹਰ ਸਾਲ ਬਲਾਕ ਸੜੋਆ ਦੇ ਕਿਸੇ ਇਕ ਪਿੰਡ ਵਿੱਚ ਅੱਖਾਂ ਦਾ ਕੈਂਪ ਲਗਾ ਕੇ ਲੋੜਵੰਦ ਮਰੀਜਾਂ ਦਾ ਇਲਾਜ, ਐਨਕਾਂ, ਦਵਾਈਆਂ ਅਤੇ ਉਹਨਾਂ ਦੇ ਆਪ੍ਰੇਸ਼ਨ ਵੀ ਕਰਵਾਉਂਦੀ ਹੈ। ਇਸ ਕਰਕੇ ਸਾਡਾ ਵੀ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਵੀ ਸੁਸਾਇਟੀ ਦੇ ਸਲਾਘਾਯੋਗ ਕੰਮਾਂ ਵਿੱਚ ਬਣਦਾ ਯੋਗਦਾਨ ਪਾਈਏ। ਇਸ ਮੌਕੇ ਸ਼੍ਰੀ ਪਰਮਜੀਤ ਸਿੰਘ ਸਿੰਘਾ ਵਲੋਂ ਆਪਣੇ ਵੱਡੇ ਵੀਰ ਬਲਵਿੰਦਰ ਕੁਮਾਰ ਚੱਕ ਸਿੰਘਾ ਹਾਲ ਵਾਸੀ ਯੂ ਐਸ ਏ ਵਲੋਂ ਸੁਸਾਇਟੀ ਨੂੰ ਭੇਜੇ ਇਕ ਲੱਖ ਇਕ ਹਜ਼ਾਰ ਰੁਪਏ ਦੀ ਮਾਲੀ ਮਦਦ ਵੀ ਸੁਸਾਇਟੀ ਮੈਂਬਰਾਂ ਨੂੰ ਭੇਟ ਕੀਤੀ। ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਅਤੇ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਾਜਰ ਰਾਮ ਮਾਨ ਨੇ ਸੰਗਤਾਂ ਅਤੇ ਦਾਨੀ ਵੀਰਾਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ। ਇਸ ਕੈਂਪ ਦੌਰਾਨ 470 ਮਰੀਜਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਜਿਹਨਾਂ ਵਿੱਚੋਂ 369 ਮਰੀਜਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਵੀ ਸੁਸਾਇਟੀ ਵਲੋਂ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾਕਟਰਾਂ ਵਲੋਂ 52 ਮਰੀਜਾਂ ਦੀ ਆਪ੍ਰੇਸ਼ਨਾਂ ਲਈ ਚੋਣ ਕੀਤੀ ਗਈ। ਜਿਹਨਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਕੀਤੇ ਗਏ। ਇਸ ਮੌਕੇ ਡਾਕਟਰ ਅਗਰਵਾਲ ਚਮੜੀ ਦੇ ਰੋਗਾਂ ਦੇ ਮਾਹਿਰ ਨਵਾਂਸ਼ਹਿਰ ਦੀ ਟੀਮ ਵਲੋਂ 69 ਚਮੜੀ ਦੇ ਰੋਗਾਂ ਦੇ ਮਰੀਜਾਂ ਦਾ ਇਲਾਜ ਧੀ ਮੁਫਤ ਕੀਤਾ ਗਿਆ। ਇਸ ਮੌਕੇ ਸ਼੍ਰੀ ਅਮਰਜੀਤ ਖਟਕੜ ਉਪ ਜਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਸਮੇਤ ਸੁਰਿੰਦਰ ਦਾਸ ਪ੍ਰਧਾਨ, ਨਾਜਰ ਰਾਮ ਮਾਨ ਪ੍ਰਧਾਨ, ਤੇਲੂ ਰਾਮ ਸਾਬਕਾ ਸਰਪੰਚ ਛਦੌੜੀ, ਪ੍ਰੋ ਵਰਿੰਦਰ ਬਛੌੜੀ, ਲਾਲ ਸਿੰਘ ਮਾਨ ਸਾਬਕਾ ਮੈਨੇਜਰ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ, ਸੋਹਣ ਸਿੰਘ ਸੈਂਪਲਾ ਸਾਬਕਾ ਬੀ ਪੀ ਓ, ਲੈਕਚਰਾਰ ਰਜਿੰਦਰ ਕੁਮਾਰ ਨਵਾਂਸ਼ਹਿਰ, ਬਲਵਿੰਦਰ ਨਾਨੋਵਾਲੀਆ, ਪਵਨ ਕੁਮਾਰ ਮਹਿੰਦਪੁਰ, ਮਾਸਟਰ ਰਾਜ ਕੁਮਾਰ ਮਾਲੇਵਾਲ, ਨਰੰਜਣਜੋਤ ਸਿੰਘ ਚਾਂਦਪੁਰ ਰੁੜਕੀ, ਕੈਪਟਨ ਤਰਸੇਮ ਸਿੰਘ ਖੁਰਦਾਂ, ਗੁਰਦਿਆਲ ਮਾਨ, ਲੈਕਚਰਾਰ ਜਗਮੋਹਣ ਸਿੰਘ ਨੌਰਦ, ਮੈਡਮ ਤਾਰਾ ਰਾਣੀ ਸਕੂਲ ਇੰਚਾਰਜ ਜੈਨਪੁਰ, ਸੰਤ ਕਰਮ ਚੰਦ, ਸੰਤ ਗਿਰਧਾਰੀ ਲਾਲ ਪ੍ਰਿੰਸੀਪਲ ਸਰੂਪ ਚੰਦ, ਪੀ ਐਲ ਸੂਦ, ਪ੍ਰਿੰਸੀਪਲ ਦਿਲਬਾਗ ਸਿੰਘ, ਮਨਜੀਤ ਮੁਗੋਵਾਲੀਆ, ਪਰਮਿੰਦਰ ਭੰਗਲ ਸਟੇਟ ਐਵਾਰਡੀ, ਰਮੇਸ਼ ਕੁਮਾਰ, ਸੁਰਜੀਤ ਸੈਂਪਲਾ ਲੈਕਚਰਾਰ, ਨਿਰਮਲ ਨਵਾਂਗਰਾਈਂ, ਬਲਜੀਤ ਰਾਮ ਸਰਪੰਚ ਨਿਊ ਮਾਲੇਵਾਲ, ਜੈ ਪਾਲ ਸੈਂਪਲਾ ਅਤੇ ਜਸਵਿੰਦਰ ਜੇ ਈ ਨਰੇਗਾ ਸੜੋਆ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਆਈਲੈਟਸ ਸੈਂਟਰ ਦਾ ਲਾਇਸੰਸ ਕੀਤਾ ਰੱਦ
Next articleਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ