ਜਲੰਧਰ (ਸਮਾਜ ਵੀਕਲੀ): ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਰਕਾਰੀ ਕੋ-ਏਜੁਕੇਸ਼ਨ ਕਾਲਜ ਬੂਟਾਂ ਮੰਡੀ ਜਲੰਧਰ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਸਮਾਜਿਕ ਵਿਚਾਰਧਾਰਾ ਸਬੰਧੀ, ਜਨਰਲ ਸਕੱਤਰ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਸਾਬਕਾ ਐਚ. ਓ. ਡੀ. ਪੰਜਾਬੀ ਵਿਭਾਗ ਡੀ. ਏ. ਵੀ. ਕਾਲਜ ਜਲੰਧਰ ਦਾ ਭਾਸ਼ਣ ਕਰਾਇਆ ਗਿਆ. ਡਾ ਕੌਲ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਹਵਾਲੇ ਨਾਲ ਉਨ੍ਹਾਂ ਨੂੰ ਆਪਣੇ ਸਮੇਂ ਦੇ ਅਜਿਹੇ ਸਮਾਜਿਕ ਕ੍ਰਾਂਤੀਕਾਰੀ ਕਿਹਾ, ਜਿਨ੍ਹਾਂ ਨੇ ਭਾਰਤ ਦੇ ਦੱਬੇ ਕੁਚਲੇ ਲੋਕਾਂ ਵਿਚ ਚੇਤਨਾ ਦੀ ਨਵੀਂ ਜੋਤ ਜਗਾਈ.
ਵਿਦਿਆਰਥੀਆਂ ਨੂੰ ਰਵਿਦਾਸ ਬਾਣੀ ਦੇ ਅਰਥ ਸਮਝਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਗਿਆਨ ਦੇ ਨਾਲ ਜੁੜਕੇ ਹੀ ਆਪਣੇ ਅੰਦਰ ਦੇ ਹਨੇਰੇ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਸਮਾਜ ਵਿਚ ਬਰਾਬਰੀ ਨੂੰ ਲਿਆਂਦਾ ਜਾ ਸਕਦਾ ਹੈ. ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਚੰਦਰ ਕਾਂਤਾ ਨੇ ਡਾ ਕੌਲ ਦਾ ਸਵਾਗਤ ਕਰਦਿਆਂ ਉਨ੍ਹਾਂ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਤੇ ਚਾਨਣਾ ਪਾਇਆ. ਸਟੇਜ ਸੰਚਾਲਨ ਦਾ ਕਾਰਜ ਪ੍ਰੋਫੈਸਰ ਅਸ਼ਵਨੀ ਜੱਸਲ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡਾ. ਕਮਲ ਕਿਸ਼ੋਰ ਨੇ ਕਹੇ. ਇਸ ਮੌਕੇ ਬਲਦੇਵ ਭਾਰਦਵਾਜ ਜਨਰਲ ਸਕੱਤਰ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.), ਡਾ. ਰਮਣੀਕ ਕੌਰ, ਪ੍ਰੋ ਡਾ. ਸੁਖਪਾਲ ਸਿੰਘ ਥਿੰਦ, ਡਾ. ਹਾਰ ਬਿਲਾਸ ਹੀਰਾ, ਡਾ. ਰਜਨੀਸ਼ ਕੁਮਾਰ, ਪ੍ਰੋ. ਨਵਿਤਾ, ਪ੍ਰੋ ਨਰਿੰਦਰ ਕੌਰ, ਸ਼੍ਰੀਮਤੀ ਸੀਮਾ, ਸ਼੍ਰੀਮਤੀ ਸੁਮਨ ਬਾਲਾ, ਸ਼੍ਰੀਮਤੀ ਅਨੂ, ਸ਼੍ਰੀ ਮਤੀ ਪੂਨਮ, ਸ਼੍ਰੀ ਹਰਦੀਪ ਸਿੰਘ, ਡਾ. ਨਰਿੰਦਰ ਕੁਮਾਰ, ਨਰੇਸ਼ ਕੁਮਾਰ, ਅਸ਼ਵਨੀ ਵਾਲੀਆ ਅਤੇ ਉਪਾਸਨਾ ਸ਼ਰਮਾ ਮੌਜੂਦ ਰਹੇ.
ਬਲਦੇਵ ਭਾਰਦਵਾਜ
ਜਨਰਲ ਸਕੱਤਰ,
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.),
ਜਲੰਧਰ.