ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਟੈਕਨੀਕਲ ਸਰਵਿਸ ਯੂਨੀਅਨ ਡਵੀਜ਼ਨ ਨਕੋਦਰ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਰਕਲ ਪ੍ਰਧਾਨ ਕਪੂਰਥਲਾ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਵਿੱਚ ਸੀ.ਆਰ.ਏ. 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨਾਂ ਨੂੰ ਤਜਰਬਾ ਸਰਟੀਫਿਕੇਟ ਜਾਅਲੀ ਹੋਣ ਦੇ ਨਾਮ ਤੇ ਕੀਤੇ ਗਏ ਪਰਚਿਆਂ ਅਤੇ ਕੀਤੀ ਗਈ ਗ੍ਰਿਫਤਾਰੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਅਤੇ ਚਿਤਾਵਨੀ ਦਿੱਤੀ ਗਈ ਕਿ ਗ੍ਰਿਫਤਾਰ ਕੀਤੇ ਗਏ ਸਾਥੀਆਂ ਤੇ ਕੀਤੇ ਗਏ ਪਰਚੇ ਜ਼ਲਦੀ ਤੋਂ ਜਲਦੀ ਰੱਦ ਕਰਕੇ ਰਿਹਾਅ ਕਰ ਕੇ ਡਿਊਟੀ ਤੇ ਜੁਆਇੰਨ ਕਰਵਾਇਆ ਜਾਵੇ। ਕਿਉਕੇ ਲਾਇਨਮੈਨ ਦੀ ਯੋਗਤਾ ਆਈ. ਟੀ. ਆਈ ਅਤੇ ਅਪ੍ਰੈਟਿਸਿਪ ਬਣਦੀ ਹੈ।
ਮਹਿਕਮੇ ਨੇ ਇਹਨਾਂ ਸਾਥੀਆਂ ਨੂੰ ਲਾਇਨ ਮੈਨ ਰੱਖਣ ਦੀ ਬਜਾਏ ਸਹਾਇਕ ਲਾਇਨਮੈਨ ਰੱਖਿਆ ਹੈ। ਜਿਸ ਵਿੱਚ ਇਨ੍ਹਾਂ ਦੀ ਤਜਰਬਾ ਸਰਟੀਫਿਕੇਟ ਦੀ ਕੋਈ ਤੁਕ ਨਹੀਂ ਬਣਦੀ ਇਸ ਤੋਂ ਇਲਾਵਾ ਸੀ. ਐਚ. ਬੀ. ਕਾਮਿਆਂ ਦਾ ਜੋ ਸੰਘਰਸ਼ ਚੱਲ ਰਿਹਾ ਹੈ ਟੀ.ਐਸ.ਯੂ ਉਸ ਸੰਘਰਸ਼ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ ਸਰਕਾਰ ਨੂੰ ਚੇਤਾਵਨੀ ਆ ਕਿ ਮਿਹਨਤਕਸ਼ਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ ਅਤੇ ਹਰੇਕ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ ਇਸ ਮੀਟਿੰਗ ਵਿਚ ਡਵੀਜ਼ਨ ਨਕੋਦਰ ਪ੍ਰਧਾਨ ਰੁਪਿੰਦਰਜੀਤ ਸਿੰਘ, ਸਬ ਡਵੀਜ਼ਨ ਸ਼ਾਹਕੋਟ ਕੈਸ਼ੀਅਰ ਦਵਿੰਦਰ ਸਿੰਘ, ਸਬ ਡਵੀਜ਼ਨ ਮਲਸੀਆਂ ਪ੍ਰਧਾਨ ਹਰਮੇਸ਼ ਸਿੰਘ, ਅਤੇ ਡਵੀਜ਼ਨ ਵਾਈਸ ਪ੍ਰਧਾਨ ਇੰਦਰਜੀਤ ਸਿੰਘ, ਸਬ ਡਵੀਜ਼ਨ ਮਹਿਤਪੁਰ ਸਕੱਤਰ ਰਾਜਿੰਦਰ ਸਿੰਘ ਸੋਨੂੰ,ਉਪ ਪ੍ਰਧਾਨ ਨਿਰਮਲ ਕਿਸ਼ੋਰ, ਅਤੇ ਟੀ. ਐਸ. ਯੂ. ਦੇ ਹੋਰ ਸਾਥੀ ਅਤੇ ਸੀ. ਐਚ. ਬੀ ਦੇ ਸਾਥੀ ਸ਼ਾਮਲ ਸਨ।