ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)-ਪ੍ਰਸਿੱਧ ਸੁਰੀਲੀ ਆਵਾਜ਼ ਗਾਇਕ ਕੰਠ ਕਲੇਰ ਨੇ ਆਪਣਾ ਨਵਾਂ ਟ੍ਰੈਕ ਕੇ ਕੇ ਮਿਊਜ਼ਿਕ ਕੰਪਨੀ ਦੀ ਪ੍ਰੈਜੈਂਟੇਸ਼ਨ ਵਿੱਚ “ਤੇਰੀਆਂ ਵਡਿਆਈਆਂ” ਟਾਈਟਲ ਹੇਠ ਲਾਂਚ ਕਰ ਦਿੱਤਾ ਹੈ । ਜਿਸ ਦੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਮਿਊਜਿਕ ਡਾਇਰੈਕਟਰ ਅਤੇ ਗਾਇਕ ਕੰਠ ਕਲੇਰ ਦੇ ਬ੍ਰਦਰ ਕਮਲ ਕਲੇਰ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦੀ ਬਣਾਈ ਗਈ ਐਲਬਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਜਿਸ ਨੂੰ ਇਟਲੀ ਦੇ ਪ੍ਰਸਿੱਧ ਗੀਤਕਾਰ ਗੋਲਡੀ ਦਰਦੀ ਨੇ ਕਲਮਬੱਧ ਕੀਤਾ ਹੈ। ਇਸ ਟ੍ਰੈਕ ਦੇ ਪ੍ਰੋਡਿਊਸਰ ਕਮਲ ਕਲੇਰ ਹਨ ਅਤੇ ਇਹ ਪ੍ਰੋਜੈਕਟ ਪੰਮਾ ਮੋਰਾਂਵਾਲੀਆ ਦਾ ਹੈ । ਇਸ ਗੀਤ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਰੀਆਂ ਵਡਿਆਈਆਂ ਇਕ ਭਗਤੀ ਭਾਵ ਰਚਨਾ ਹੈ ਜੋ ਸੰਗਤ ਦੇ ਦਿਲਾਂ ਦੇ ਆਪਣਾ ਜਾਦੂ ਕੰਠ ਕਲੇਰ ਜੀ ਦੀ ਸੁਰੀਲੀ ਆਵਾਜ਼ ਰਾਹੀਂ ਬਿਖੇਰੇਗੀ। ਇਸ ਦਾ ਸੰਗੀਤ ਅਮਰ ਦਾ ਮਿਊਜਿਕ ਮਿਰਰ ਵਲੋਂ ਤਿਆਰ ਕੀਤਾ ਗਿਆ ਹੈ । ਜੱਸੀ ਆਰਟਸ ਨੇ ਇਸਦਾ ਸ਼ਾਨਦਾਰ ਡਿਜ਼ਾਇਨ ਬਣਾਇਆ ਹੈ, ਜੋ ਸੰਗਤ ਨੂੰ ਸੋਸ਼ਲ ਮੀਡੀਆ ਤੇ ਬੇਹੱਦ ਪਸੰਦ ਆ ਰਿਹਾ। ਕਮਲ ਕਲੇਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਵੱਖ ਵੱਖ ਟਰੈਕਸ ਨੂੰ ਸੰਗਤ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਕੇ ਨਿਵਾਜਿਆ ਹੈ ਤੇ ਇਸ ਟ੍ਰੈਕ ਨੂੰ ਵੀ ਸੰਗਤ ਆਪਣੀ ਮੁਹੱਬਤਾਂ ਦੀਆਂ ਦਾਤਾਂ ਦੇ ਕੇ ਨਿਵਾਜੇਗੀ , ਸਮੁੱਚੀ ਟੀਮ ਨੂੰ ਇਹੀ ਆਸ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj