(ਸਮਾਜ ਵੀਕਲੀ)
ਸਾਹਿਤਕਾਰਾਂ ਦਾ
ਬੋਲਣ ਦੇ ਸਮੇਂ ਚੁੱਪੀ ਧਾਰ ਲੈਣਾ
ਸਾਬਿਤ ਕਰਦਾ
ਸਾਹਿਤਕਾਰ ਸਾਹਿਤ ਸਿਰਫ਼
ਆਪਣੇ ਹਿਤ ਲਈ ਰਚਦਾ
ਬੋਦਾ ਹੋ ਚੁੱਕਾ ਹੈ ਅੱਜ ਦਾ ਕਵੀ
ਜੋ ਸਿਰਫ ਮੁਹੱਬਤ ਦੇ ਅਫ਼ਸਾਨੇ ਲਿਖਦਾ
ਸਾਹਿਤ ਤੇ ਸੱਭਿਆਚਾਰ ਦੀ ਦੁਹਾਈ ਦੇਣ ਵਾਲੇ
ਸਿਰਫ਼ ਆਪਣਾ ਨਾਂ ਚਮਕਾਉਂਦੇ ਤੇ
ਨੋਟ ਕਮਾਉਂਦੇ
ਨਾ ਕਹਿ ਸਕਦੇ ਇਹ ਸੱਚ ਨੂੰ ਸੱਚ
ਨਾ ਹੀ ਮਜ਼ਲੂਮ ਲਈ ਆਵਾਜ਼ ਉਠਾਉਂਦੇ
ਚੌਧਰ ਦੇ ਭੁੱਖੇ ਇਹ ਬਸ
ਹਾਕਮ ਦੇ ਸੋਹਿਲੇ ਗਾਉਂਦੇ
ਇਹਨਾਂ ਵਿੱਚ ਨਾ ਭਾਲੋ ਨਾਨਕ ਦਾ ਅਕਸ
ਇਹ ਉਹ ਨਹੀਂ ਜੋ ਬਾਬਰ ਵਿਰੁੱਧ ਆਵਾਜ਼ ਉਠਾਉਂਦੇ
ਵਿਕ ਜਾਂਦੇ ਇਹ ਸਨਮਾਨਾਂ ਖਾਤਰ
ਕਾਗਜ਼ ਦੇ ਟੁਕੜੇ ਪਿੱਛੇ
ਜ਼ਮੀਰ ਵੇਚ ਆਉਂਦੇ
ਹੱਕ ਸੱਚ ਤੇ ਠੋਕ ਕੇ ਪਹਿਰਾ ਦੇਣਾ
ਹੁਣ ਇਹਨਾਂ ਦਾ ਨਹੀਂ ਅਸੂਲ ਰਿਹਾ
ਸ਼ਾਇਦ ਇਸੇ ਕਰਕੇ ਹੁਣ ਸਾਹਿਤ
ਲੋਕਾਂ ਵਿੱਚ
ਨਹੀਂ ਮਕਬੂਲ ਰਿਹਾ
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly