(ਸਮਾਜ ਵੀਕਲੀ)
ਸਦਮਾ
ਮੇਰਾ ਬਾਪ ਜ਼ਾਲਿਮ ਹਵਾ ਨੇ ਭਰ ਲਿਆ ਕਲਾਵਾ ਤੇਰਾ
ਤੇਰੇ ਬਿਨ ਹੁਣ ਜੀਅ ਨਹੀਂ ਲੱਗਦਾ ਮੇਰਾ !!
ਸਿਵਾ ਮੈਂ ਤੇਰਾ ਬਲਦਾ ਜਦ ਦਾ ਦੇਖਿਆ
ਉਸ ਦਿਨ ਦਾ ਸਦਮੇ ਦੇ ਵਿੱਚ ਹੈ ਮਨ ਮੇਰਾ !!
ਖੋਰ ਦੇਣੇ ਹੱਡ ਮੇਰੇ ,ਇਹਨਾਂ ਝੋਰਿਆਂ …
ਇਨ੍ਹਾਂ ਪੀੜਾਂ ਨੇ ਤਾਂ ਖਾ ਲੈਣਾ ਅੰਦਰ ਮੇਰਾ
ਤੇਰੇ ਦਰ ਤੇ ਆਉਣਾ ਵੀ ਕੀ ਆਉਣਾ ਮੇਰਾ
ਨਾ ਉਡੀਕੇ ਤੂੰ ਮੈਨੂੰ ,ਨਾ ਉਡੀਕੇ ਘਰ ਤੇਰਾ !!
ਤੂੰ ਆਖਦਾ ਸੀ ਬਦਲਾਂ ਵਿੱਚ ਤੈਨੂੰ ,ਮੈਂ ਦਿਖੂੰ
ਲੱਭਿਆ ਮੈਂ , ਦਿਖਿਆ ਨਹੀਂ ਚਿਹਰਾ ਤੇਰਾ !!
ਫਰੋਲ ਦਿੱਤੀ ਮਿੱਟੀ ਮੈਂ ਸਾਰੀ , ਕਬਰਾਂ ਦੀ
ਖ਼ਾਕ ਵਿਚੋਂ ਮਿਲਿਆ ਨਾ ਹਾੜਾ ਪਿਉ ਮੇਰਾ !!
ਰੁੱਕਦੇ ਨਹੀਂ ਹੰਝੂ ਨੇ ਭਾਰੀ ,ਪਲਕਾਂ ਤੇ ..
ਅਸੀਸਾਂ ਤੋਂ ਵਾਂਝਾ ਹੋ ਗਿਆ ਕਿਓਂ ਸਿਰ ਮੇਰਾ ?
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ