(ਸਮਾਜ ਵੀਕਲੀ)
ਜਾਹੋ ਜਲਾਲ
ਉਸ਼ੇਰ ਦਾ ਚਾਹੋ ਜਲਾਲ ਤੱਕ ਕੇ
ਅੱਜ ਫੇਰ ਹੱਸ ਪਈਆਂ ਨੇ
ਆਸ ਦੀਆਂ ਕਰੂੰਬਲਾਂ
ਸ਼ਾਮੀ ਨਿਢਾਲ ਹੋਏ ਸੂਰਜ ਨੂੰ
ਰਾਤ ਨੇ ਬੁਰਕ ਤਾਂ ਮਾਰਿਆ ਸੀ
ਪਰ ਸੂਰਜ ਤਾਂ ਅੱਜ ਫੇਰ
ਭਗਤ ਸਿੰਘ ਵਾਂਗ ਝਾਕਦੈ
ਸ਼ੋਖ਼ ਵਟਕੇ ਝਾਕਦਾ ਹੋਵੇ
ਜਿਵੇਂ ਰਾਜਗੁਰੂ ਸੁਖਦੇਵ ਵਾਂਗ
ਦੋ ਬੂੰਦ
ਹਨੇਰੇ ਦੀ ਮਾਂ
ਜਦ ਗਰਜ਼ਦੀ ਹੈ
ਵੋਟਾਂ ਵੋਟਾਂ ਵੋਟਾਂ
ਅਨਾਰਾਂ ਦੇ ਲਾਲ ਫੁੱਲ
ਵੀ ਹੋ ਜਾਂਦੇ ਨੇ
ਪਿਤੰਬਰੀ
ਰੋਣ ਦੀ ਸੱਤਿਆ
ਗਵਾ ਚੁੱਕੀ ਧਰਤੀ
ਸੁੱਕੇ ਸੰਘ ‘ਚੋਂ ਪੁਕਾਰਦੀ ਹੈ
ਬਸ ਦੋ ਬੂੰਦ ਪਾਣੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly