ਬੋਹੜ ਦੀ ਛਾਂ ਮੇਰੀ ਦਾਦੀ ਮਾਂ

(ਸਮਾਜ ਵੀਕਲੀ)

ਮੈਂ ਲਿਖ ਰਹੀ ਹਾਂ ਜਿਸ ਬਾਰੇ,
ਕਿੰਝ ਦੱਸਾਂ ਓਹਨੇ ਮੇਨੂੰ ਬਚਪਨ ਚ ਕਿੰਨਾ ਖਿਡਾਇਆ ਸੀ,
ਮੈਂ ਸਹੀ ਦੱਸਾਂ, ਮੇਰੀ ਦਾਦੀ ਨੇ ਮੈਨੂੰ ਬੜਾ ਸਿਰ ਤੇ ਚੜਾਇਆ ਹੋਇਆ ਸੀ !

ਪੋਤਰਿਆਂ ਤੋਂ ਵੱਧ, ਲਾਡ ਪੋਤੀ ਨੂੰ ਲਡਾਉਂਦੀ ਸੀ !
ਮੇਰੇ ਸੋਹਣੇ -ਸੋਹਣੇ ਸੂਟ, ਉਹ ਹੱਥੀਂ ਸਿਉਂਦੀ ਸੀ,
ਉਹੀ ਚਾਵਾਂ ਨਾਲ ਪਵਾ ਮੈਨੂੰ, ਬਚਪਨ ਦੀ ਗੁੱਡੀ ਵਾਂਗ ਸਜਾਉਂਦੀ ਸੀ,
ਬੁਰੀਆਂ ਨਜ਼ਰਾਂ ਤੋਂ ਮਿਰਚਾਂ ਵਾਰ, ਬੜੀ ਵਾਰ ਬਚਾਇਆ ਹੋਇਆ ਸੀ,
ਮੈਂ ਸਹੀ ਦੱਸਾਂ, ਮੇਰੀ ਮਾਂ ਦੀ ਸੱਸ ਨੇ ਮੈਨੂੰ ਬੜਾ ਸਿਰ ਚੜਾਇਆ ਹੋਇਆ ਸੀ !

ਅੰਗਰੇਜ਼ੀ ਦੇ ਬੜੇ ਅੱਖਰਾਂ ਨੂੰ,
ਉਹੋ ਥੋੜਾ ਟੇਢਾ ਹੀ ਪੁਕਾਰਦੀ ਸੀ,
ਵ੍ਹਾਈਟ ਨੂੰ ਵੈਟ ਤੇ ਬਰਗਰ ਨੂੰ ਬਲਗਰ ਪੁਕਾਰਦੀ ਸੀ,
ਉਹ ਘੱਟ ਪੜੀ ਦਾਦੀ ਮੇਰੀ,
ਮੇਰੇ ਹੋਂਸਲਾ ਹਾਰਨ ਤੇ ਗਵਾਰ ਮੈਨੂੰ ਆਖਦੀ ਸੀ,
ਜ਼ਿੰਦਗੀ ਦੀਆ ਉਲਝਣਾਂ ਨੂੰ, ਓਹਨੇ ਬੜੀ ਸੰਜੀਦਗੀ ਨਾਲ ਹੰਢਾਇਆ ਹੋਇਆ ਸੀ,
ਮੇਰੀ ਭੂਆ ਦੀ ਮਾਂ ਨੇ ਮੈਨੂੰ ਬੜਾ ਸਿਰ ਚੜਾਇਆ ਹੋਇਆ ਸੀ !

ਹਰ ਖਾਣ ਵਾਲੀ ਚੀਜ਼ ਮੇਰੇ ਲਈ, ਅਲੱਗ ਤੋਂ ਲੁਕਾ ਕੇ ਰੱਖਦੀ ਸੀ !
ਸਕੂਲ ਤੋਂ ਕਾਲਜ ਤੱਕ ਮੇਰੇ ਸਫਰ ਚ,
ਉਡੀਕ ਮੇਰੀ ਕਰਦੀ ਦੇਖੀ ਨਾ ਮੈਂ ਥੱਕਦੀ ਸੀ !
ਪੌਣੇ ਨੌ ਤੋਂ ਸਵਾ ਤਿੰਨ, ਆ ਕੇ ਗੇਟ ਕੋਲ ਬਹਿ ਜਾਂਦੀ ਸੀ !
ਧਿਆਨ ਨਾਲ ਜਾਵੀਂ, ਤੇ ਧਿਆਨ ਨਾਲ ਆਵੀਂ,
ਇਹ ਇਕੋ ਗੱਲ ਕੰਨੀ ਪੈ ਜਾਂਦੀ ਸੀ!
ਕਈ ਵਾਰ ਲੇਟ ਹੋਣ ਤੇ, ਚਿੱਤ ਉਸਦਾ ਘਬਰਾਇਆ ਹੁੰਦਾ ਸੀ !
ਮੈਂ ਸਹੀ ਦੱਸਾਂ ਜਨਾਬ, ਮੇਰੀ ਦਾਦੀ ਨੇ ਮੈਨੂੰ ਬੜਾ ਸਿਰ ਚੜਾਇਆ ਹੋਇਆ ਸੀ,
ਅਖੀਰ ਵੇਲਾ ਸਾਡੀ ਯਾਰੀ, ਟੁੱਟਣ ਦਾ ਆ ਗਿਆ ਸੀ,
ਰੱਬ ਦਾ ਭੇਜਿਆ ਯਮਰਾਜ, ਉਸਨੂੰ ਲੈਣ ਜੋ ਆ ਗਿਆ ਸੀ !
ਬਹਾਨਾ ਡਿੱਗਣ ਦਾ,
ਦੂਰੀਆਂ ਲੰਮੀਆਂ ਪਵਾ ਗਿਆ ਸੀ!
ਦਾਦੀ ਪੋਤੀ ਦਾ ਪਿਆਰ, ਟਾਹਣੀਉ ਟੁੱਟੇ ਫੁੱਲ ਵਾਂਗ ਮੁਰਝਾ ਗਿਆ ਸੀ !
ਉਹਦੇ ਜਾਣ ਤੋਂ ਬਾਅਦ,
ਮੈਨੂੰ ਪਤਾ ਮੈਂ ਕੀ ਕੁਝ ਹੰਢਾਇਆ ਜੀ!
ਮੇਰੀ ਦਾਦੀ ਦੇ ਪਿਆਰ ਨੇ ਮੈਨੂੰ ਬੜਾ ਸਿਰ ਚੜਾਇਆ ਹੋਇਆ ਸੀ,
ਸੈਮ ਦੀ ਦਾਦੀ ਨੇ ਸੈਮ ਨੂੰ ਬੜਾ ਸਿਰ ਚੜਾਇਆ ਹੋਇਆ ਸੀ !

ਸਿਮਰਜੀਤ ਕੌਰ ਸੈਮ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਹੂਮ ਗਾਇਕ ‘ਸਿੱਧੂ ਮੂਸੇਆਲੇ’ ਦਾ ਗੜਕਾ ਜਿਉਂ ਦਾ ਤਿਉਂ
Next articleਆਓ