(ਸਮਾਜ ਵੀਕਲੀ)
ਪਿਆਰ ਮੁਹੱਬਤ ਇਕ ਧੋਖਾ ਹੈ ਫਰੇਬ ਹੈ
ਫਿਰ ਵੀ ਅੱਜ ਤੱਕ ਇਹ ਸਿਲਸਿਲਾ ਜਾਰੀ ਹੈ।
ਬੁੜਾਪੇ ਵਿੱਚ ਮਾਪਿਆਂ ਦੀ ਸੇਵਾ ਨਹੀਂ ਕਰਦੇ
ਫਿਰ ਵੀ ਮੁੰਡਿਆਂ ਦੀ ਇੱਛਾ ਕਰਨਾ ਜਾਰੀ ਹੈ।
ਜ਼ਿੰਦਗੀ ਦਾ ਕਮਾਇਆ ਧਨ ਨਾਲ ਨਹੀਂ ਜਾਏਗਾ
ਫਿਰ ਵੀ ਧਨ ਕਮਾਉਣ ਦਾ ਸਿਲਸਿਲਾ ਜਾਰੀ ਹੈ।
ਪੱਕਾ ਰਿਸ਼ਤਾ ਕਿੰਨਾ ਵੀ ਹੋਵੇ ਜਰੂਰ ਟੁੱਟੇਗਾ
ਫਿਰ ਵੀ ਰਿਸ਼ਤੇ ਬਣਾਉਣ ਦਾ ਸਿਲਸਿਲਾ ਜਾਰੀ ਹੈ।
ਬੱਚੇ ਨੇ ਵੱਡੇ ਹੋ ਕੇ ਇਕ ਦਿਨ ਤਾਂ ਬੁੱਢਾ ਹੋਣਾ ਹੀ ਹੈ
ਫਿਰ ਵੀ ਬੁੜਾਪੇ ਵਿੱਚ ਜਵਾਨ ਹੋਣ ਦਾ ਸਿਲਸਿਲਾ ਜਾਰੀ ਹੈ।
ਕੁੱਤੇ ਦਾ ਚੱਟਣਾ ਅਤੇ ਵੱਡਣਾ ਦੋਨੋਂ ਹੀ ਗ੍ਰੰਥਾਂ ਵਿੱਚ ਮਨਾ ਹੈ
ਫਿਰ ਵੀ ਕੁੱਤਿਆਂ ਦਾ ਪਾਲਣ ਦਾ ਸਿਲਸਿਲਾ ਜਾਰੀ ਹੈ।
ਸਾਡੀ ਸੰਸਕ੍ਰਿਤੀ ਵਿੱਚ ਮਨੁੱਖ ਨੂੰ ਜਾਨਵਰ ਕਹਿਣਾ ਮਨਾ ਹੈ
ਫਿਰ ਵੀ ਮਨੁੱਖ ਨੂੰ ਸ਼ੇਰ ਕਹਿਣ ਦਾ ਸਿਲਸਿਲਾ ਜਾਰੀ ਹੈ।
ਜਿਉਂਦੇ ਜੀ ਬਜ਼ੁਰਗ ਨੂੰ ਖਾਣ ਵਾਸਤੇ ਰੋਟੀ ਦਿੰਦੇ ਹੀ ਨਹੀਂ
ਮਰਨ ਬਾਅਦ ਮਹਿੰਗੇ ਪ੍ਰੀਤੀ ਭੋਜ ਦਾ ਸਿਲਸਿਲਾ ਜਾਰੀ ਹੈ।
ਪਰਿਵਾਰ ਦੇ ਲੋਕਾਂ ਦੀ ਆਪਸ ਵਿੱਚ ਕਦੇ ਵੀ ਨਹੀਂ ਬਣਦੀ
ਫਿਰ ਵੀ ਓਪਰਿਆਂ ਨੂੰ ਆਪਣਾ ਬਣਾਉਣ ਦਾ ਸਿਲਸਿਲਾ ਜਾਰੀ ਹੈ।
ਆਪਣੇ ਜੀਵਨ ਵਿੱਚ ਹਰ ਆਦਮੀ ਬਹੁਤ ਪਾਪ ਕਰਦਾ ਹੈ
ਫਿਰ ਵੀ ਗੰਗਾ ਇਸ਼ਨਾਨ ਕਰਕੇ ਮੁਕਤੀ ਦਾ ਸਿਲਸਿਲਾ ਜਾਰੀ ਹੈ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ –124001(ਹਰਿਆਣਾ)



