ਮੁੰਬਈ (ਸਮਾਜ ਵੀਕਲੀ): ਵਿਸ਼ਵ ਪੱਧਰ ਉੱਤੇ ਕਮਜ਼ੋਰ ਰੁਖ਼ ਦੇ ਬਾਵਜੂਦ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 500 ਤੋਂ ਵੱਧ ਅੰਕ ਚੜ੍ਹ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 61,894.33 ਅੰਕ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹਣ ਤੋਂ ਬਾਅਦ 511.54 ਅੰਕ ਜਾਂ 0.83 ਫ਼ੀਸਦ ਦੇ ਵਾਧੇ ਨਾਲ 61,817.49 ਅੰਕ ਉੱਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਸ਼ੁਰੂਆਤੀ ਕਾਰੋਬਾਰ ਵਿਚ 157.40 ਅੰਕ ਜਾਂ 0.86 ਫੀਸਦ ਦੇ ਵਾਧੇ ਨਾਲ 18,495.95 ਅੰਕ ਦੇ ਪੱਧਰ ਉੱਤੇ ਪਹੁੰਚ ਗਿਆ। ਇਕ ਸਮੇਂ ਇਹ 18,521.10 ਅੰਕ ਦੇ ਦਿਨ ਵਿਚ ਕਾਰੋਬਾਰ ਦੇ ਆਪਣੇ ਸਭ ਤੋਂ ਉੱਚੇ ਪੱਧਰ ਤੱਕ ਗਿਆ। ਸੈਂਸੇਕਸ ਦੀਆਂ ਕੰਪਨੀਆਂ ਵਿਚ ਇਨਫੋਸਿਸ ਦਾ ਸ਼ੇਅਰ ਸਭ ਤੋਂ ਵੱਧ 2 ਫ਼ੀਸਦ ਤੋਂ ਜ਼ਿਆਦਾ ਚੜ੍ਹ ਗਿਆ। ਟਾਟਾ ਸਟੀਲ, ਐੱਚਡੀਐੱਫਸੀ ਬੈਂਕ, ਆਈਸੀਆਈਸੀਆਈ ਬੈਂਕ, ਟਾਈਟਨ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ਵੀ ਲਾਭ ਵਿਚ ਸਨ। ਉੱਧਰ, ਏਸ਼ੀਅਨ ਪੇਂਟਸ, ਬਜਾਜ ਆਟੋ, ਡਾ. ਰੈੱਡੀਜ਼ ਅਤੇ ਐੱਚਸੀਐੱਲ ਟੈੱਕ ਦੇ ਸ਼ੇਅਰ ਨੁਕਸਾਨ ਵਿਚ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly