ਕੋਲਕਾਤਾ (ਸਮਾਜ ਵੀਕਲੀ): ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਰਿਸ਼ਤੇਦਾਰ (ਪੋਤਰੇ) ਸੁਗਾਤਾ ਬੋਸ ਨੇ ਕਿਹਾ ਹੈ ਕਿ ਬਸਤੀਵਾਦੀ ਯੁੱਗ ਦੇ ਕਾਨੂੰਨ ਜਿਵੇਂ ਕਿ ਦੇਸ਼ਧ੍ਰੋਹ ਨੂੰ ਖ਼ਤਮ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੀ ਵਰਤੋਂ ਹਮੇਸ਼ਾ ਅਸਹਿਮਤੀ ਰੱਖਣ ਵਾਲਿਆਂ ਦੀ ਆਵਾਜ਼ ਦਬਾਉਣ ਲਈ ਹੁੰਦੀ ਰਹੀ ਹੈ। ਬੋਸ ਨੇ 2014 ਵਿਚ ਟੀਐਮਸੀ ਦੀ ਟਿਕਟ ’ਤੇ ਲੋਕ ਸਭਾ ਚੋਣ ਜਿੱਤੀ ਸੀ ਪਰ ਉਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ।
ਉਨ੍ਹਾਂ ਅੱਜ ਕਿਹਾ ਕਿ ਉਹ ਚੰਗੇ ਬਦਲਾਅ ਖਾਤਰ ‘ਲੋਕਤੰਤਰ ਦੇ ਹਿੱਤ ਵਿਚ ਕੋਈ ਭੂਮਿਕਾ ਨਿਭਾਉਣਾ ਚਾਹੁੰਦੇ ਹਨ।’ ਸੁਗਾਤਾ ਨੇ ਕਿਹਾ ਕਿ ਬਸਤੀਵਾਦੀ ਯੁੱਗ ਦੇ ਕਈ ਕਾਨੂੰਨ ਨੇਤਾਜੀ, ਮਹਾਤਮਾ ਗਾਂਧੀ ਤੇ ਬਾਲ ਗੰਗਾਧਰ ਤਿਲਕ ਖ਼ਿਲਾਫ਼ ਵਰਤੇ ਗਏ। ਬੋਸ ਨੇ ਕਿਹਾ ਕਿ ਸਾਨੂੰ ਆਪਣੇ ਲੋਕਤੰਤਰ ਦੀਆਂ ਨੀਂਹਾਂ ਮਜ਼ਬੂਤ ਕਰਨ ਦੀ ਲੋੜ ਹੈ। ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਹਾਲ ਹੀ ਵਿਚ ਦੇਸ਼ਧ੍ਰੋਹ ਕਾਨੂੰਨ ਦੀ ਲੋੜ ਉਤੇ ਸਵਾਲ ਖੜ੍ਹੇ ਕੀਤੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly