ਦੂਜਾ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਦਿੱਤਾ ਗਿਆ ਨੱਕਾਸ਼ ਚਿੱਤੇਵਾਣੀ ਨੂੰ.

ਜਲੰਧਰ (ਸਮਾਜ ਵੀਕਲੀ) ਰਮੇਸ਼ਵਰ ਸਿੰਘ- ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.)ਵਲੋਂ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ਼ ਇਕ ਸ਼ਾਨਦਾਰ ਪ੍ਰਭਾਵਸ਼ੀਲ ਸਾਹਿਤਿਕ ਪ੍ਰੋਗਰਾਮ ਦਾ ਆਯੋਜਨ ਕਰਕੇ ਮੰਚ ਦੇ ਸੰਸਥਾਪਕ ਪ੍ਰਧਾਨ ਤੇ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਦੀ ਯਾਦ ਵਿੱਚ ਦੂਜਾ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਹੋਣਹਾਰ ਕਵੀ ਨੱਕਾਸ਼ ਚਿੱਤੇਵਾਣੀ ਨੂੰ ਸਨਮਾਨ ਚਿੰਨ੍ਹ,ਸ਼ਾਲ, ਕਿਤਾਬਾਂ ਤੇ ਨਕਦ ਰਾਸ਼ੀ ਦੇ ਕੇ ਦਿੱਤਾ ਗਿਆ. ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨ ਸਕੱਤਰ ਪ੍ਰੋ ਸੰਧੂ ਵਰਿਆਣਵੀ, ਉਸਤਾਦ ਸ਼ਾਇਰ ਜਨਾਬ ਗੁਰਦਿਆਲ ਰੌਸ਼ਨ , ਉਰਦੂ ਦੇ ਉਸਤਾਦ ਸ਼ਾਇਰ ਜਨਾਬ ਹਰਬੰਸ ਸਿੰਘ ਅਕਸ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਜਨਾਬ ਕੁਲਦੀਪ ਸਿੰਘ ਬੇਦੀ , ਉਰਦੂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਜਨਾਬ ਗੁਰਦੀਪ ਸਿੰਘ ਔਲਖ , ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਅਤੇ ਨੱਕਾਸ਼ ਚਿੱਤੇਵਾਣੀ ਬਿਰਾਜਮਾਨ ਰਹੇ।

ਮੰਚ ਸੰਚਾਲਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਅਤੇ ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ ਨੇ ਕਿਹਾ ਕਿ ਰਾਜਿੰਦਰ ਪਰਦੇਸੀ ਹੋਰਾਂ ਦਾ ਚਲੇ ਜਾਣਾ ਪੰਜਾਬੀ ਸਾਹਿਤ ਲਈ ਵੱਡਾ ਘਾਟਾ ਰਿਹਾ ਪਰ ਅਸੀਂ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਯੋਗ ਕਲਮਕਾਰਾਂ ਨੂੰ ਹਮੇਸ਼ਾਂ ਸਨਮਾਨ ਕਰਦੇ ਰਹਾਂਗੇ। ਪ੍ਰੋ.ਸੰਧੂ ਵਰਿਆਣਵੀ,ਕੁਲਦੀਪ ਸਿੰਘ ਬੇਦੀ,ਗੁਰਦਿਆਲ ਰੌਸ਼ਨ ਨੇ ਰਾਜਿੰਦਰ ਪਰਦੇਸੀ ਨਾਲ਼ ਆਪਣੀਆਂ ਸਾਂਝਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਦੇਸੀ ਜਿੱਥੇ ਇਕ ਵੱਡਾ ਸ਼ਾਇਰ ਸੀ ਓਥੇ ਹੀ ਬੇਹੱਦ ਮਿਲਣਸਾਰ ਇਨਸਾਨ ਵੀ ਸੀ. ਉਨ੍ਹਾਂ ਮੰਚ ਵਲੋਂ ਦੂਜਾ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਨੱਕਾਸ਼ ਚਿੱਤੇਵਾਣੀ ਨੂੰ ਦੇਣ ਵਾਸਤੇ ਮੰਚ ਦੀ ਸ਼ਲਾਘਾ ਵੀ ਕੀਤੀ।ਡਾ.ਕੰਵਲ ਭੱਲਾ, ਸਵਿੰਦਰ ਸੰਧੂ , ਪ੍ਰੋ. ਅਕਵੀਰ ਕੌਰ ਨੇ ਵੀ ਪਰਦੇਸੀ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਰਾਜਿੰਦਰ ਪਰਦੇਸੀ ਕੋਲ਼ ਦੂਜਿਆਂ ਨਾਲੋਂ ਵੱਖਰੇ ਢੰਗ ਨਾਲ ਸ਼ਿਅਰ ਕਹਿਣ ਦੀ ਮੁਹਾਰਤ ਹਾਸਲ ਸੀ। ਨਰਿੰਦਰ ਪਾਲ ਕੰਗ ਨੇ ਨੱਕਾਸ਼ ਚਿੱਤੇਵਾਣੀ ਬਾਰੇ ਵਿਚਾਰ ਪੇਸ਼ ਕਰਦਿਆਂ ਉਸ ਦੀ ਕਵਿਤਾ , ਸੁਭਾਅ ਅਤੇ ਕਲਾ ਪ੍ਰਤੀ ਉਸ ਦੀ ਸਮਝ ਦਾ ਵਿਸ਼ੇਸ਼ ਜ਼ਿਕਰ ਕੀਤਾ ਤੇ ਦੱਸਿਆ ਕਿ ਨੱਕਾਸ਼ ਬੇਹੱਦ ਖੂਬਸੂਰਤ ਫ਼ੋਟੋਗ੍ਰਾਫੀ ਵੀ ਕਰਦਾ ਹੈ। ਨੱਕਾਸ਼ ਚਿੱਤੇਵਾਣੀ ਨੇ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਮਿਲਣ ਤੇ ਮੰਚ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਹੁਣ ਉਸ ਦੀ ਸਾਹਿਤ ਪ੍ਰਤੀ ਜੁੰਮੇਵਾਰੀ ਹੋਰ ਵੱਧ ਗਈ ਹੈ। ਨੱਕਾਸ਼ ਨੇ ਆਪਣੇ ਆਉਣ ਵਾਲੇ ਕਾਵਿ ਸੰਗ੍ਰਹਿ ਚੋਂ ਇਕ ਕਵਿਤਾ ਸੁਣਾ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਵਿਦੇਸ਼ ਵੱਸਦੀ ਕਵਿੱਤਰੀ ਸੁਖਦੀਪ ਕੌਰ ਸੰਧੂ ਦਾ ਕਾਵਿ ਸੰਗ੍ਰਹਿ ਸਹਿਕਦੇ ਚਾਅ ਵੀ ਲੋਕ ਅਰਪਣ ਕੀਤਾ ਗਿਆ।

ਇਸ ਮੌਕੇ ਪੰਜਾਬ ਭਰ ਤੋਂ ਆਏ ਕਵੀਆਂ ਨੇ ਆਪਣੀਆਂ ਪ੍ਰਭਾਵਸ਼ੀਲ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ ਜਿਨ੍ਹਾਂ ਵਿੱਚ ਉਸਤਾਦ ਸ਼ਾਇਰ ਹਰਬੰਸ ਸਿੰਘ ਅਕਸ, ਗੁਰਦਿਆਲ ਰੌਸ਼ਨ, ਸੰਧੂ ਵਰਿਆਣਵੀ, ਗੁਰਦੀਪ ਸਿੰਘ ਔਲਖ, ਜਗਦੀਸ਼ ਰਾਣਾ, ਸਰਬਜੀਤ ਸਿੰਘ ਸੰਧੂ , ਡਾ. ਮੋਹਨ ਬੇਗੋਵਾਲ,ਸੁਰਜੀਤ ਸਾਜਨ, ਮੱਖਣ ਸਿੰਘ ਮਾਨ, ਜ਼ਮੀਲ ਅਬਦਾਲੀ , ਡਾ. ਕੰਵਲ ਭੱਲਾ, ਨਰਿੰਦਰ ਪਾਲ ਕੰਗ, ਕੁਲਬੀਰ ਸਿੰਘ ਕੰਵਲ , ਬਲਦੇਵ ਰਾਜ ਕੋਮਲ, ਜਸਵਿੰਦਰ ਜੱਸੀ, ਗੁਰਦੀਪ ਸਿੰਘ ਸੈਣੀ , ਅੰਜੂ ਸਾਨਿਆਲ , ਵਿਜੇਤਾ ਭਾਰਦਵਾਜ਼ , ਡਾ. ਰਾਕੇਸ਼ ਤਿਲਕ ਰਾਜ, ਸੋਨੀਆ ਭਾਰਤੀ, ਰਾਜਦੀਪ ਤੂਰ , ਡਾ.ਵਿਮਲ ਸ਼ਰਮਾ , ਡਾ.ਸੰਦੀਪ ਵਿਆਸ ,ਅਮਰੀਕ ਡੋਗਰਾ , ਜਸਪਾਲ ਸਿੰਘ ਜ਼ੀਰਵੀ ,ਮੁਖਵਿੰਦਰ ਸੰਧੂ,ਰੂਪ ਲਾਲ ਰੂਪ , ਦਿਲਬਹਾਰ ਸ਼ੌਕਤ, ਸਹਿਬਾਜ਼ ਖਾਨ ,ਦਲਜੀਤ ਮਹਿਮੀ, ਗੁਰਨਾਮ ਸਿੰਘ ਭੱਲਾ ,ਜਸਵੰਤ ਸਿੰਘ ਮਜਬੂਰ , ਜਸਵਿੰਦਰ ਕੌਰ ਫਗਵਾੜਾ,ਮਨੋਜ ਫਗਵਾੜਵੀ, ਸੋਢੀ ਸੱਤੋਵਾਲੀ, ਲਾਲੀ ਕਰਤਾਰਪੁਰੀ,ਕੇਵਲ ਰੱਤੜਾ, ਹਰਦਿਆਲ ਹੁਸ਼ਿਆਰਪੁਰੀ,ਮਨਜੀਤ ਕੌਰ ਮੀਸ਼ਾ , ਅਕਵੀਰ ਕੌਰ, ਸਵਿੰਦਰ ਸੰਧੂ,ਨਵਜੋਤ ਕੌਰ ਸੈਣੀ,ਕੈਪਟਨ ਦਵਿੰਦਰ ਜੱਸਲ, ਹੀਰਾ ਲਾਲ ਮਲਹੋਤਰਾ, ਰਿਤੂ ਕਲਸੀ,ਸੁਖਦੇਵ ਭੱਟੀ,ਸੀਰਤ ਸਿਖਿਆਰਥੀ ਆਦਿ ਸ਼ਾਮਿਲ ਰਹੇ।

ਇਸ ਮੌਕੇ ਪ੍ਰਸਿੱਧ ਫਿਲਮ ਨਿਰਦੇਸ਼ਕ ਇਕਬਾਲ ਸਿੰਘ ਚਾਨਾ, ਸੰਗਤ ਰਾਮ ਉਪ ਚੇਅਰਮੈਨ ਵਿਰਸਾ ਵਿਹਾਰ ਜਲੰਧਰ,ਕਰਨਲ ਜਗਬੀਰ ਸਿੰਘ ਸੰਧੂ, ਕਰਮਜੀਤ ਸਿੰਘ ਨੂਰ, ਮਨੋਹਰ ਲਾਲ ਖੈਹਰਾ,ਗਾਇਕ ਵਰਿੰਦਰ ਦੁੱਗਲ, ਰਾਸ਼ਟਰਪਤੀ ਐਵਾਰਡੀ ਮਾਸਟਰ ਜਸਬੀਰ ਸਿੰਘ ਸੰਧੂ, ਮੰਗਤ ਰਾਮ, ਲੈਕ. ਫੁਲਵਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਚੰਗੀ ਸੋਚ ਨਾਲ ਦੂਰ ਹੁੰਦੀਆਂ ਨੇ ਔਕੜਾਂ