ਦੂਸਰਾ ਦਬੂਲੀਆਂ ਬਾਸਕਟਬਾਲ ਟੂਰਨਾਮੈਂਟ

ਪੰਜਾਬ ਪੁਲਿਸ ਦੀ ਟੀਮ ਨੇ ਇੰਡੀਅਨ ਬੈਂਕ ਦੀ ਟੀਮ ਨੂੰ ਹਰਾਕੇ ਜਿੱਤੀ ਟਰਾਫੀ 
ਔਰਤਾਂ ਚ ਈਸਟਰ ਰੇਲਵੇ ਦੀ ਟੀਮ ਬਣੀ ਚੈਂਪੀਅਨ
ਪੰਜਾਬ ਪੁਲਿਸ ਦੇ ਅਮਜੋਤ ਗਿੱਲ ਨੇ ਜਿੱਤਿਆ ਬੁਲਟ, ਈਸਟਰ ਰੇਲਵੇ ਦੀ ਪੂਨਮ ਨੇ ਜਿੱਤੀ ਸਕੂਟਰੀ 
ਕਪੂਰਥਲਾ , (ਕੌੜਾ)-  ਪਿੰਡ ਦਬੂਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਕਰਵਾਇਆ ਗਿਆ। ਦੂਸਰਾ ਆਲ ਇੰਡੀਆ 5 ਦਿਨਾਂ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਪੰਜਾਬ ਪੁਲਿਸ ਦੀ ਟੀਮ ਨੇ ਆਪਣੇ ਨਾਮ ਕੀਤਾ। ਮਰਦਾਂ ਦਾ ਫਾਈਨਲ ਮੁਕਾਬਲਾ ਪੰਜਾਬ ਪੁਲਿਸ ਤੇ ਇੰਡੀਅਨ ਬੈਂਕ ਦੀ ਟੀਮ ਵਿਚਕਾਰ ਖੇਡਿਆ ਗਿਆ, ਜਿਸ ਵਿੱਚ 86-71 ਅੰਕਾਂ ਦੇ ਫਰਕ ਨਾਲ ਪੰਜਾਬ ਪੁਲਿਸ ਨੇ ਖਿਤਾਬੀ ਜਿੱਤ ਦਰਜ ਕੀਤੀ, ਜੇਤੂ ਟੀਮ ਨੂੰ ਦੋ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਜਦਕਿ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਔਰਤਾਂ ਦੇ ਫਾਈਨਲ ਮੁਕਾਬਲੇ ਵਿੱਚ ਈਸਟਨ ਰੇਲਵੇ ਦੀ ਟੀਮ 79-69 ਅੰਕਾਂ ਦੇ ਫਰਕ ਨਾਲ ਕੇਰਲਾ ਇਲੈਕਟਰੀਸਿਟੀ ਬੋਰਡ ਦੀ ਟੀਮ ਨੂੰ ਹਰਾਕੇ ਖਿਤਾਬੀ ਜਿੱਤ ਦਰਜ ਕੀਤੀ, ਜੇਤੂ ਟੀਮ ਨੂੰ ਦੋ ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਮਰਦਾਂ ਦੇ ਤੀਸਰੇ ਸਥਾਨ ਲਈ ਖੇਡੇ ਗਏ ਮੁਕਾਬਲੇ ਵਿੱਚ ਇੰਡੀਅਨ ਨੇਵੀ ਦੀ ਟੀਮ ਨੇ ਇੰਡੀਅਨ ਏਅਰ ਫੋਰਸ ਦੀ ਟੀਮ ਨੂੰ 75-68 ਅੰਕਾਂ ਦੇ ਫਰਕ ਨਾਲ ਹਰਾਇਆ। ਪੰਜਾਬ ਪੁਲਿਸ ਦੀ ਟੀਮ ਦੇ ਅਮਜੋਤ ਸਿੰਘ ਗਿੱਲ ਨੇ ਟੂਰਨਾਮੈਂਟ ਦਾ ਬੈਸਟ ਖਿਡਾਰੀ ਬਣਦੇ ਹੋਏ ਬੁਲਟ ਮੋਟਰਸਾਈਕਲ ਆਪਣੇ ਨਾਮ ਕੀਤਾ, ਜਦਕਿ ਈਸਟਨ ਰੇਲਵੇ ਦੀ ਪੂਨਮ ਨੇ ਟੂਰਨਾਮੈਂਟ ਦੀ ਬੈਸਟ ਖਿਡਾਰਣ ਬਣਦੇ ਹੋਏ ਸਕੂਟਰੀ ਦਾ ਖਿਤਾਬ ਜਿੱਤਿਆ। ਟੂਰਨਾਮੈਂਟ ਦੌਰਾਨ ਮਹਾਰਾਜਾ ਭੁਪਿੰਦਰ ਸਿੰਘ ਖੇਡ ਟੂਰਨਾਮੈਂਟ ਪਟਿਆਲਾ ਦੇ ਵਾਈਸ ਚਾਂਸਲਰ ਸਾਬਕਾ ਲੈਫਟੀਨੈਂਟ ਜਨਰਲ ਜੇਐਸ ਚੀਮਾ ਤੇ ਪਹਿਲਵਾਨ ਕਰਤਾਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ ਤੇ ਕਿਹਾ ਕਿ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਖੇਡਾਂ ਦਾ ਏਨਾ ਵੱਡਾ ਈਵੈਂਟ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਦੀ ਤਰੀਫ ਕਰਨੀ ਬਣਦੀ ਹੈ। ਮੁੱਖ ਪ੍ਰਬੰਧਕ ਸੱਜਣ ਸਿੰਘ ਚੀਮਾ ਵਲੋਂ ਆਈਆਂ ਹੋਈਆਂ ਹਸਤੀਆਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਟੂਰਨਾਮੈਂਟ ਦੌਰਾਨ ਆਖ਼ਰੀ ਸੰਤ ਬਾਬਾ ਮਹਾਤਮਾ ਮੁਨੀ ਮੁੱਖ ਸੇਵਾਦਾਰ ਡੇਰਾ ਬਾਬਾ ਚਰਨ ਦਾਸ ਉਦਾਸੀਨ ਖੈੜਾ ਬੇਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਉਨ੍ਹਾਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਤੇ ਮੈਚਾਂ ਦਾ ਆਨੰਦ ਮਾਣਿਆ।ਇਸ ਮੌਕੇ ਤੇ ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ ਮੁੱਖ ਪ੍ਰਬੰਧਕ, ਅੰਤਰਰਾਸ਼ਟਰੀ ਪਲੇਅਰ ਕੁਲਦੀਪ ਸਿੰਘ ਚੀਮਾ, ਸਾਬਕਾ ਐਸਪੀ ਗੁਰਮੀਤ ਸਿੰਘ ਚੀਮਾ, ਅਰਜੁਨ ਐਵਾਰਡੀ ਬਲਜੀਤ ਸਿੰਘ ਢਿੱਲੋਂ ਉਲੰਪੀਅਨ,ਸੁਮਨ ਸ਼ਰਮਾ ਅਰਜੁਨ ਐਵਾਰਡੀ, ਅਜਮੇਰ ਸਿੰਘ ਅਰਜੁਨ ਐਵਾਰਡੀ,ਅਸ਼ਵਨੀ ਸ਼ਰਮਾ ਇੰਟਰਨੈਸ਼ਨਲ ਪਲੇਅਰ, ਸ਼ਾਮ ਲਾਲ ਸ਼ਰਮਾ ਇੰਟਰਨੈਸ਼ਨਲ ਪਲੇਅਰ,ਹਰਪਰੀਤ ਕੌਰ,ਪ੍ਰੋ ਦਰਸਨ ਸਿੰਘ, ਰਣਦੀਪ ਕੌਰ ਏਸ਼ੀਅਨ ਮੈਡਲਿਸਟ, ਪਰਮਿੰਦਰ ਸਿੰਘ ਭੰਡਾਲ ਸਾਬਕਾ ਇੰਟਰਨੈਸ਼ਨਲ ਪਲੇਅਰ, ਨਿਰਮਲ ਚੌਧਰੀ, ਕੁਲਵੰਤ ਸਿੰਘ ਲਖਵਿੰਦਰ ਸਿੰਘ, ਜਸ਼ਨਦੀਪ ਜਿਮਨਾਸਟਿਕ ਪਲੇਅਰ, ਸੁਖਦੇਵ ਸਿੰਘ ਤੁੜ,ਭਜਨ ਸਿੰਘ ਬਿੱਲੂ ਦੁਬਈ, ਗਗਨਦੀਪ ਸਿੰਘ ਅਕਾਲ ਅਕੈਡਮੀ, ਜਰਨੈਲ ਸਿੰਘ ਕੋਲੀਆਵਾਲ,ਬਬਨਦੀਪ ਸਿੰਘ ਡੀਐਸਪੀ,ਕੰਵਲਜੀਤ ਸਿੰਘ ਬੱਲ ਐਸਐਚਓ, ਗੁਰਕਿਰਪਾਲ ਸਿੰਘ ਢਿੱਲੋਂ, ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਨਗਰ ਸੁਧਾਰ ਟਰੱਸਟ ਕਪੂਰਥਲਾ,ਬਲਜੀਤ ਸਿੰਘ ਸਰਪੰਚ ਦਬੁਲੀਆਂ,ਅਕਾਸ਼ਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਆਪ, ਗੁਰਵਿੰਦਰ ਸਿੰਘ ਸਾਹੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਪ,ਦਿਲਪ੍ਰੀਤ ਸਿੰਘ ਟੋਡਰਵਾਲ, ਮਨਜੀਤ ਸਿੰਘ ਖੀਰਾਂਵਾਲੀ, ਲਵਪ੍ਰੀਤ ਸਿੰਘ ਪੀਏ,ਸਨੀ ਰਤੜਾ,ਬਿਕਰਮਜੀਤ ਸਿੰਘ ਉਚਾ, ਬਲਜਿੰਦਰ ਸਿੰਘ ਵਿਰਕ ਖੇਡ ਪ੍ਰਮੋਟਰ ਸੈਫਲਾਬਾਦ, ਪ੍ਰਦੀਪ ਸਿੰਘ ਥਿੰਦ ਚੇਅਰਮੈਨ ਨਗਰ ਸੁਧਾਰ ਟਰੱਸਟ ਸੁਲਤਾਨਪੁਰ ਲੋਧੀ, ਮੁਹੰਮਦ ਰਫ਼ੀ ਚੇਅਰਮੈਨ ਮਾਰਕੀਟ ਕਮੇਟੀ, ਪ੍ਰੇਮ ਕਾਲੀਆ,ਕਮਲਜੀਤ ਸਿੰਘ ਲਾਡੀ ਸਰਪੰਚ,ਗੁਰਚਰਨ ਸਿੰਘ ਬਿੱਟੂ ਜੈਨਪੁਰ, ਨਰਿੰਦਰ ਸਿੰਘ ਖਿੰਡਾ,ਜਸਕੰਵਲ ਸਿੰਘ, ਕਮਲਪ੍ਰੀਤ ਸਿੰਘ ਸੋਨੀ, ਮਨਦੀਪ ਸਿੰਘ ਮੋਠਾਂਵਾਲਾ, ਦਿਲਬਾਗ ਸਿੰਘ ਬਲਜਿੰਦਰ ਸਿੰਘ ਵਾਟਾਂਵਾਲੀ, ਬਿਕਰਮਜੀਤ ਸਿੰਘ ਬੁਲੋਵਾਲ, ਰਾਜੇਸ਼ ਨੇਗੀ, ਜਸਪਾਲ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਭੁਲਾਣਾ, ਜਤਿੰਦਰਜੀਤ ਸਿੰਘ ਫੱਤੂਵਾਲ,ਸ਼ੇਰ ਸਿੰਘ ਸਰਪੰਚ,ਸੁਦੇਸ਼ ਸ਼ਰਮਾ ਸਾਬਕਾ ਇੰਸਪੈਕਟਰ,ਨਿਰਵੈਰ ਸਿੰਘ ਪੱਡਾ ਖੀਰਾਂਵਾਲੀ,ਲਾਭ ਸਿੰਘ ਸਰਪੰਚ, ਜਸਪਾਲ ਸਿੰਘ ਸਰਪੰਚ, ਦਲਜੀਤ ਸਿੰਘ, ਰੇਸ਼ਮ ਸਿੰਘ ਕੋਲੀਆਂ ਵਾਲ, ਸੁਖਜਿੰਦਰ ਸਿੰਘ ਸੁਰਖਪੁਰ, ਕੁਲਜੀਤ ਸਿੰਘ ਚੂਹੜਪੁਰ, ਸੁਖਜੀਤ ਸਿੰਘ, ਨਰਿੰਦਰ ਸਿੰਘ ਚੀਮਾ ਡੀਸੀ ਦਫ਼ਤਰ,ਐਡਵੋਕੇਟ ਹਰਵਿੰਦਰ ਸਿੰਘ ਚੀਮਾ, ਦਵਿੰਦਰਪਾਲ ਸਿੰਘ ਪੀਏ ਡੀਸੀ ਦਫ਼ਤਰ, ਸੁਖਜੀਤ ਸਿੰਘ ਸੰਧਰ ਜਗੀਰ, ਕਮਲਜੀਤ ਸਿੰਘ ਲਾਡੀ ਸਰਪੰਚ, ਜਸਵਿੰਦਰ ਕੌਰ ਭਗਤ ਸਾਬਕਾ ਸਰਪੰਚ, ਚਰਨਜੀਤ ਸਿੰਘ ਬਿਧੀਪੁਰ,ਰਾਜਨ ਸ਼ਰਮਾ ਟਰੈਨਰ,ਕਮੈਂਟੇਟਰ ਗੁਰਦੇਵ ਸਿੰਘ ਮਿੱਠਾ,ਆਮ ਆਦਮੀ ਪਾਰਟੀ ਦੇ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਨਿਆਰੀ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਉੱਚਾ ਅਹੁਦਾ ਮਿਲਣ ਤੇ  ਸਨਮਾਨਿਤ ਕੀਤਾ 
Next articleਬਾਣੀਆਂ ਤੋਂ ਸਿੱਖ ਲਓ