ਮਨਿਆਰੀ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਉੱਚਾ ਅਹੁਦਾ ਮਿਲਣ ਤੇ  ਸਨਮਾਨਿਤ ਕੀਤਾ 

ਕਪੂਰਥਲਾ, (ਕੌੜਾ)– ਮਨਿਆਰੀ ਐਸੋਸੀਏਸ਼ਨ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਅਤੇ ਦੁਕਾਨਦਾਰਾਂ ਨੇ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ “ਕੰਵਰ ਇਕਬਾਲ ਸਿੰਘ” ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ  ਵੱਲੋਂ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੀ ਤਿੰਨ ਮੈਂਬਰੀ ਕਮੇਟੀ ਵਿੱਚ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਰੈਸਟੋਰੈਂਟ ਵਿੱਚ ਕਰਕੇ ਜਿੱਥੇ ਕੰਵਰ ਇਕਬਾਲ ਸਿੰਘ ਦਾ ਫੁੱਲਾਂ ਦੇ ਗੁਲਦਸਤੇ, ਸਨਮਾਨ ਚਿੰਨ੍ਹ ਅਤੇ ਦੁਸ਼ਾਲੇ ਨਾਲ਼ ਵਿਸ਼ੇਸ਼ ਸਨਮਾਨ ਕੀਤਾ ਉਥੇ ਹੀ ਉਨ੍ਹਾਂ ਨਾਲ ਆਏ ਆਮ ਆਦਮੀ ਪਾਰਟੀ ਕਪੂਰਥਲਾ ਦੇ ਨਵ-ਨਿਯੁਕਤ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ, ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੈਕਟਰੀ ਦੁਆਬਾ ਜ਼ੋਨ ਅਤੇ ਬਲਾਕ ਇੰਚਾਰਜ ਵਿਕਾਸ ਮੋਮੀ ਦਾ ਵੀ ਵਿਸ਼ੇਸ਼ ਸਨਮਾਨ ਉਸੇ ਤਰ੍ਹਾਂ ਹੀ ਪੂਰੇ ਜੋਸ਼ ਓ ਖਰੋਸ਼ ਨਾਲ ਕੀਤਾ ਗਿਆ। ਮਨਿਆਰੀ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਮਦਨ ਲਾਲ ਗਾਬਾ, ਜਨਰਲ ਸਕੱਤਰ ਰਜੇਸ਼ ਕੁਮਾਰ ਜੈਨ ਅਤੇ ਵਿੱਤ ਸਕੱਤਰ ਬੋਹੜ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕੰਵਰ ਇਕਬਾਲ ਸਿੰਘ ਜੀ ਪਿਛਲੇ ਲੰਮੇਂ ਸਮੇਂ ਤੋਂ ਜ਼ਿਲ੍ਹੇ ਦੇ ਦੁਕਾਨਦਾਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਹੋਇਆਂ ਸਰਕਾਰੇ-ਦਰਬਾਰੇ ਅਤੇ ਹੋਰ ਕਈ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਨਿੱਜੀ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਂਦੇ ਆ ਰਹੇ ਹਨ । ਪੰਜਾਬ ਸਰਕਾਰ ਨੇ ਇਨ੍ਹਾਂ ਦੀ ਲੀਡਰਸ਼ਿਪ ਵਾਲੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਇਨ੍ਹਾਂ ਦੇ ਮੋਢਿਆਂ ਤੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ! ਸਾਨੂੰ ਯਕੀਨ ਹੈ ਕਿ ਸਾਡੇ ਕੰਵਰ ਇਕਬਾਲ ਸਿੰਘ ਜੀ ਚੰਡੀਗੜ੍ਹ ਦੇ 26 ਸੈਕਟਰ ਵਿੱਚ ਸਥਿੱਤ ਇਸ ਵੱਕਾਰੀ ਵਿਭਾਗ ਦੇ ਦਫ਼ਤਰ ਵਿੱਚ ਚਾਰਜ ਲੈਣ ਉਪਰੰਤ ਕੁਰਸੀ ਤੇ ਬੈਠ ਕੇ ਪੂਰੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਵਰਗੀਆਂ ਵੱਡ ਅਕਾਰੀ ਸੰਸਥਾਵਾਂ ਨੂੰ ਬਣਦੀਆਂ ਵਿਭਾਗੀ ਸੇਵਾਵਾਂ ਦੇਣਗੇ । ਕੌਮਾਂਤਰੀ ਸ਼ਾਇਰ ਵਜੋਂ ਪੂਰੀ ਦੁਨੀਆਂ ਵਿੱਚ ਨਾਮਣਾਂ ਖੱਟਣ ਵਾਲੇ ਸਾਡੇ ਵਪਾਰੀ ਭਰਾ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵਿੱਚ ਬੜੀ ਵੱਡੀ ਸੇਵਾ ਮਿਲਣ ਤੇ ਅੱਜ ਅਸੀਂ ਸਨਮਾਨਿਤ ਕਰ ਕੇ ਆਪਣੇਂ ਆਪ ਨੂੰ ਸਨਮਾਨਿਤ ਕਰ ਰਹੇ ਹਾਂ । ਉਪਰੋਕਤ ਆਗੂਆਂ ਤੋਂ ਇਲਾਵਾ ਹੋਰ ਦੁਕਾਨਦਾਰਾਂ ਵਿੱਚ ਸ਼ਾਮਿਲ ਪ੍ਰਮੋਦ ਜੈਨ, ਕਮਲਜੀਤ ਸਿੰਘ, ਹਨੀਸ਼ ਧੀਰ, ਵਿੱਕੀ ਬਿਊਟੀ ਕੌਰਨਰ,  ਦਿਨੇਸ਼ ਗਾਬਾ, ਵਿਮਲ ਖੰਨਾ, ਸੁਮੀਤ ਜਨਰਲ ਸਟੋਰ ਤੋਂ ਪਰਮਜੀਤ ਸਿੰਘ, ਨਰੁਲਾ ਜਨਰਲ ਸਟੋਰ, ਰਜੇਸ਼ ਜਨਰਲ ਸਟੋਰ ਤੋਂ ਰਜੇਸ਼ ਕੁਮਾਰ ਜੱਗਾ ਇਤਿਆਦਿ ਨੇ ਇਸ ਸਨਮਾਨ ਸਮਾਗਮ ਵਿੱਚ ਆਪੋ ਆਪਣੇ ਵਿਚਾਰ ਪੇਸ਼ ਕੀਤੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਾਣੋਂ ਜ਼ਿੰਦਗੀ ਦੀਆਂ ਖੁਸ਼ੀਆਂ:
Next articleਦੂਸਰਾ ਦਬੂਲੀਆਂ ਬਾਸਕਟਬਾਲ ਟੂਰਨਾਮੈਂਟ