ਦੇਸੀ ਸੈਟੇਲਾਈਟ ਸਹੂਲਤਾਂ ਦਾ ਘੇਰਾ ਵਧਾਉਣਾ ਪਵੇਗਾ: ਅਜੀਤ ਡੋਵਾਲ

National Security Advisor (NSA) Ajit Doval.

(ਸਮਾਜ ਵੀਕਲੀ): ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਭਾਰਤ ਨੂੰ ਸਵਦੇਸ਼ੀ ਸੈਟੇਲਾਈਟ ਸੰਚਾਰ ਸਹੂਲਤਾਂ ਦਾ ਘੇਰਾ ਵਿਸ਼ਾਲ ਕਰਨਾ ਪਏਗਾ। ਇਸ ਤੋਂ ਇਲਾਵਾ ਟਰੈਕਿੰਗ ਸਮਰੱਥਾ ਤੇ ਪੁਲਾੜ ਸੰਪਤੀਆਂ ਦੀ ਸੁਰੱਖਿਆ ਬਿਹਤਰ ਕਰਨੀ ਪਵੇਗੀ। ਡੋਵਾਲ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਦੇਸ਼ ਨਿਰਮਾਣ ਵਿਚ ਬਰਾਬਰ ਦਾ ਹਿੱਸੇਦਾਰ ਹੈ। ਐਨਐੱਸਏ ਨੇ ਕਿਹਾ ਕਿ ਪੁਲਾੜ ਖੇਤਰ ਵਿਚ ਪ੍ਰਾਈਵੇਟ ਨਿਵੇਸ਼ ਨਾਲ ਕਈ ਨਵੇਂ ਦਰਵਾਜ਼ੇ ਖੁੱਲ੍ਹਣਗੇ।

Previous articleਦੇਸ਼ ਨੂੰ ਪਹਿਲਾਂ ਕਦੇ ਫ਼ੈਸਲੇ ਲੈਣ ਵਾਲੀ ਸਰਕਾਰ ਨਹੀਂ ਮਿਲੀ: ਮੋਦੀ
Next articleਮੰਤਰੀ ਨੂੰ ਬਰਖਾਸਤ ਨਾ ਕਰਕੇ ਨਿਆਂ ਵਿੱਚ ਅੜਿੱਕੇ ਡਾਹ ਰਹੀ ਹੈ ਭਾਜਪਾ: ਰਾਹੁਲ