ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਾਇੰਸ ਮੇਲਾ ਯਾਦਗਾਰ ਰਿਹਾ

ਮਹਿਤਪੁਰ (ਵਰਮਾ) (ਸਮਾਜ ਵੀਕਲੀ):  ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਮਿਤੀ 18/10/2022 ਨੂੰ ਸਾਇੰਸ ਮੇਲਾ ਕਰਵਾਇਆ ਗਿਆ ਜਿਸ ਵਿਚ ਬੱਚਿਆਂ ਨੇ ਸਾਇੰਸ ਵਿਸ਼ੇ ਦੀਆਂ ਵੱਖ ਵੱਖ ਐਕਟੀਵਿਟੀ ਨਾਲ ਸਬੰਧਿਤ ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ। ਸਾਇੰਸ ਮੇਲੇ ਦਾ ਉਦਘਾਟਨ ਐੱਸ.ਐੱਮ.ਸੀ ਚੇਅਰਮੈਨ ਸ੍ਰੀਮਤੀ ਹਰਜਿੰਦਰ ਕੌਰ ਨੇ ਕੀਤਾ।ਇਸ ਮੌਕੇ ਤੇ ਹਰਵਿੰਦਰ ਸਿੰਘ ਮਠਾੜੂ ਆਪ ਵਰਕਰ,ਸੁਖਵਿੰਦਰ ਸਿੰਘ ਮਾਣਕ ਬੀ.ਐਮ. ਸਾਇੰਸ, ਹਰਪ੍ਰੀਤ ਸਿੰਘ ਪ੍ਰਿੰਸੀਪਲ ਐਚ. ਪੀ. ਮਾਡਲ ਸਕੂਲ ਸੰਗੋਵਾਲ,ਸ੍ਰੀ ਨੀਰਜ ਵਰਮਾ,ਸ੍ਰੀ ਦੀਪਕ ਸੂਦ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।ਪ੍ਰਿੰਸੀਪਲ ਹਰਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਕੂਲ ਵਿੱਚ ਆਉਣ ਤੇ ਜੀ ਆਇਆਂ ਕਿਹਾ।

ਮੁੱਖ ਮਹਿਮਾਨ ,ਪਤਵੰਤਿਆਂ ਤੇ ਮਾਪਿਆਂ ਵੱਲੋਂ ਬੱਚਿਆਂ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ।ਹਰਸਿਮਰਤ ਸਿੰਘ ਲੈਕਚਰਾਰ ਕੈਮਿਸਟਰੀ ਨੇ ਬਤੌਰ ਜੱਜ ਆਪਣੀ ਭੂਮਿਕਾ ਬਾਖੂਬੀ ਨਿਭਾਈ।ਸ਼੍ਰੀਮਤੀ ਨੀਤੂ ਬਾਲਾ ਸਾਇੰਸ ਮਿਸਟ੍ਰੈਸ,ਸ੍ਰੀਮਤੀ ਸ਼ੀਤੂ ਪਰਾਸ਼ਰ ਸਾਇੰਸ ਮਿਸਟ੍ਰੈਸ, ਮਿਸ ਨਿਤਿਕਾ ਜਨਾਗਲ ਕਿਸ਼ੋਰ ਸਾਇੰਸ ਮਿਸਟ੍ਰੈਸ ਮੈਡਮ ਸੌਫਾਲੀ ਵੱਲੋਂ ਕਰਵਾਈ ਗਈ ਮਿਹਨਤ ਬੱਚਿਆਂ ਦੁਆਰਾ ਤਿਆਰ ਮਾਡਲਾਂ ਵਿਚ ਸਾਫ ਝਲਕ ਰਹੀ ਸੀ।ਛੇਵੀਂ ਤੋਂ ਅੱਠਵੀਂ ਤਕ ਪ੍ਰਿਅੰਕਾ ,ਰਮਨਦੀਪ, ਪੂਨਮ ਨੇ ਪਹਿਲੀ ਪੁਜੀਸ਼ਨ। ਰੋਜ਼ੀ, ਸੰਜਨਾ ,ਹਰਮਨ ਨੇ ਦੂਜੀ ਪੁਜੀਸ਼ਨ ਅਤੇ ਰੇਚਲ,ਜੈਸਮੀਨ,ਰੀਆ ਨੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ। ਨੌਵੀਂ ਤੋਂ ਦਸਵੀਂ ਜਮਾਤ ਤਕ ਤਰਨਪ੍ਰੀਤ,ਮਮਤਾ ਪਹਿਲੀ ਪੁਜੀਸ਼ਨ। ਰੀਆ,ਰੋਜ਼ੀ ਦੂਸਰੀ ਪੁਜੀਸ਼ਨ ਅਤੇ ਲਵਲੀਨ ,ਪਵਨਦੀਪ ਨੇ ਤੀਸਰੀ ਪੁਜੀਸ਼ਨ ਪ੍ਰਾਪਤ ਕੀਤੀ।ਸਾਇੰਸ ਮੇਲੇ ਨੂੰ ਸਫ਼ਲ ਬਣਾਉਣ ਲਈ ਪ੍ਰਿੰਸੀਪਲ ਹਰਜੀਤ ਸਿੰਘ ਜੀ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦੇ ਸਬੰਧ ਚ ਵਿਸ਼ਾਲ ਸਤਿਸੰਗ ਕਰਵਾਇਆ ਗਿਆ ।
Next articleਏਹੁ ਹਮਾਰਾ ਜੀਵਣਾ ਹੈ- 106