(ਸਮਾਜ ਵੀਕਲੀ)
ਦਿੱਲੀ ਦਿਆ ਹਾਕਮਾਂ ਕਿੱਥੇ ਲੁਕ ਗਿਓ ਤੂੰ,
ਤੇਰੀ ਹਿੱਕ ਤੇ ਦੇਖ ਫੌਜ਼ ਚੜੀ ਜਾਂਦੀ।
ਸੀਨੇ ਬਾਲ ਕੇ ਤੂੰ ਭਾਬੜ ਕਾਨੂੰਨ ਵਾਲੇ ,
ਦੇਖ ਜਵਾਨੀ ਪੰਜਾਬ ਦੀ ਕੜੀ ਜਾਂਦੀ ।
ਨੂਰ ਚੇਹਰਿਆਂ ਤੇ ਜੁੱਸੇ ਫਰਕਦੇ ਨੇ ,
ਕੜ ਕੜ ਕੇ ਜੋਸ਼ ਜਵਾਨੀ ਫ਼ੜੀ ਜਾਂਦੀ ।
ਵੇਲਾ ਸਾਂਭ ਲੈ ਜੇ ਤੈਥੋ ਸਾਂਭ ਹੁੰਦਾ ,
ਫੇਰ ਸਿਰ ਲੱਥਿਆ ਦੀ ਫੌਜ਼ ਨਾ ਫੜੀ ਜਾਂਦੀ।
ਇਹ ਵਾਰਿਸ ਨੇ ਦੀਪ ਸਿੰਘ ਬਾਬਿਆਂ ਦੇ,
ਬਿਨਾ ਸੀਸ ਤੋਂ ਜੰਗ ਵੀ ਲੜੀ ਜਾਂਦੀ।
ਇਹ ਜਾਏ ਨੇ ਸਿਦਕੀ ਮਾਵਾ ਦੇ ਹਾਕਮਾਂ,
ਘੋੜੀ ਅਜੀਤ ਤੇ ਜੁਝਾਰ ਵਾਲੀ ਰੋਜ ਪੜੀ ਜਾਂਦੀ ।
ਸਵਾ ਲੱਖ ਨਾਲ ਇੱਕ ਲੜਨ ਦਾ ਲੈ ਥਾਪੜਾ,
ਗੋਬਿੰਦ ਸਿੰਘ ਦੀ ਲਾਡਲੀ ਫੌਜ਼ ਦੇਖ ਚੜੀ ਆਂਦੀ।
“ਪ੍ਰੀਤ” ਸਤਿਗੁਰੂ ਦੇ ਨਾਲ ਸਾਡੀ ਏ ਸੱਚੀ,
ਹੱਕ ਸੱਚ ਦੇ ਰਸਤੇ ਉੱਤੇ ਬਣ ਫੇਰ ਸਾਡੀ ਮੜੀ ਜਾਂਦੀ।
ਡਾ. ਲਵਪ੍ਰੀਤ ਕੌਰ “ਜਵੰਦਾ”
9814203357
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly