(ਸਮਾਜ ਵੀਕਲੀ)
ਕੁਝ ਕੁ ਸੁਪਨਿਆਂ ਦਾ ਟੁੱਟਣਾ ਅਜੇ ਬਾਕੀ ਏ,
ਸਾਹਾਂ ਤੋਂ ਸਾਹਾਂ ਦਾ ਰੁਕਣਾ ਅਜੇ ਬਾਕੀ ਏ।
ਕੁੱਝ ਕੁ ਬਚੇ ਨੇ ਸੁਲਘਦੇ ਜਜ਼ਬਾਤ ਮੇਰੇ,
ਤੇਰੇ ਹੱਥਾਂ ਵਿੱਚ ਦਮ ਘੁੱਟਣਾ ਅਜੇ ਬਾਕੀ ਏ।
ਚੁਣ ਚੁਣ ਲਾਏ ਸੀ ਜੋ ਸਿਤਾਰੇ ਤੇਰੀ ਚੁੰਨੀ ਤੇ,
ਤੇਰਾ ਕੱਲੇ ਕੱਲੇ ਨੂੰ ਪੁੱਟਣਾ ਅਜੇ ਬਾਕੀ ਏ।
ਤੇਰੇ ਹੱਥਾਂ ਵਿੱਚ ਦਿੱਤੇ ਕੁੱਝ ਕੋਮਲ ਜਜ਼ਬਾਤ ਮੇਰੇ,
ਉਹਨਾਂ ਦਾ ਮਰ ਮੁੱਕਣਾ ਅਜੇ ਬਾਕੀ ਏ।
ਤੇਰੇ ਇੰਤਜਾਰ ਵਿੱਚ ਤਾਰਿਆਂ ਨਾਲ ਜੋ ਕੀਤੀ ਗੁਫਤਗੂ,
ਇੱਕ ਇੱਕ ਅਲਫਾਜ਼ ਤੈਨੂੰ ਦੱਸਣਾ ਅਜੇ ਬਾਕੀ ਏ।
ਹੱਥਾਂ ਵਿੱਚ ਹੱਥ ਪਾ ਕੇ ਦੇਖੇ ਸੀ ਜੋ ਸੁਪਨੇ,
ਤੇਰੇ ਹੱਥਾਂ ਵਿੱਚ ਉਹਨਾਂ ਦਾ ਟੁੱਟਣਾ ਅਜੇ ਬਾਕੀ ਏ।
ਬੇਇੰਤਹਾ ਪਿਆਰ ਦੀ ਕਦਰ ਕੀ ਏ,
ਤੇਰਾ ਆਹ ਕਰਕੇ ਮਿਲਣਾ ਅਜੇ ਬਾਕੀ ਏ।
ਇਹਨਾਂ ਜਜ਼ਬਾਤਾਂ ਦੀ ਹਨੇਰੀ ਵਿੱਚ ਕੁੱਝ ਐਸਾ ਉਲਝਿਆ SP,
ਮੈਂ ਨੀ ਜਾਣਦੀ ਤੇਰਾ ਇਹ ਕਹਿਣਾ ਅਜੇ ਬਾਕੀ ਏ।
S P Singh Lec. Physics
6239559522
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly