ਭਾਰਤ ਬੰਦ ਨੂੰ ਲੈ ਕੇ ਪਿੰਡ ਪ੍ਰਵੇਜ ਨਗਰ ਦੇ ਕਿਸਾਨਾਂ ਵੱਲੋ ਭਰਵਾ ਹੁੰਗਾਰਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਗਵਾਈ ਚ ਕੰਮ ਕਰਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਪਿੰਡ ਪ੍ਰਵੇਜ਼ ਨਗਰ ਦੇ ਕਿਸਾਨਾਂ ਵੱਲੋ ਕਪੂਰਥਲਾ ਅਤੇ ਹਮੀਰੇ ਹਾਈਵੇ ਤੇ ਧਰਨੇ ਵਿਚ ਕਿਸਾਨਾਂ ਨੇ ਇਕੱਠੇ ਹੋਕੇ ਪੂਰਨ ਰੂਪ ਵਿੱਚ ਕਪੂਰਥਲਾ ਕਰਤਾਰ ਪੁਰ ਸੜਕ ਬੰਦ ਕੀਤੀ।ਇਸ ਮੌਕੇ ਹਜਾਰਾਂ ਹੀ ਕਿਸਾਨਾਂ ਨੇ ਮੋਦੀ ਤੇ ਅਮਿਤ ਸ਼ਾਹ ਦੀ ਕਾਲੀ ਜੁੰਡਲੀ ਵਲੋਂ ਖੇਤੀਬਾੜੀ ਵਿਰੁੱਧ ਲਿਆਂਦੇ ਗਏ ਕਾਲੇ ਕਨੂੰਨ ਰੱਦ ਕਰਨ ਦੀ ਮੰਗ ਕੀਤੀ।ਕਿਸਾਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਕਾਲੇ ਕਨੂੰਨਾਂ ਨਾਲ ਕਿਸਾਨ ਤੇ ਖੇਤੀਬਾੜੀ ਬਰਬਾਦ ਹੋਵੇਗੀ ਪਰ ਮੋਦੀ ਤੇ ਅਮਿਤ ਸਾਹ ਬੇਈਮਾਨਾਂ ਨੇ ਤਾਂ ਦੇਸ਼ ਦੀ ਸਰਕਾਰੀ ਜਾਇਦਾਦ 20 ਲੱਖ 40 ਹਜ਼ਾਰ ਕਰੋੜ ਦੀ ਕਾਰਪੋਰੇਟ ਘਰਾਣਿਆਂ ਨੂੰ ਵੇਚਕੇ ਦੇਸ਼ ਹੀ ਬਰਬਾਦ ਕਰ ਦਿੱਤਾ ਹੈ।

ਇਸ ਮੌਕੇ ਸਰਕਾਰੀ ਅਦਾਰਿਆਂ ਨੂੰ ਸਰਕਾਰ ਵਲੌਂ ਵੇਚ ਦੇਣ ਵਿਰੁੱਧ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕਰਕੇ ਬੰਦ ਕੀਤਾ ਗਿਆ ।ਇਸ ਮੌਕੇ ਕਿਸਾਨ ਮਜਦੂਰ ਤੇ ਨੌਜਵਾਨ ਆਗੂਆਂ ਨੇ ਕਿਹਾ ਕਿ ਪਿਛਲੇ ਦੱਸਾਂ ਮਹੀਨਿਆਂ ਵਿੱਚ ਦਿੱਲੀ ਦੇ ਬਾਰਡਰ ਤੇ ਬੈਠੇ 700 ਤੋਂ ਜਿਆਦਾ ਸੰਘਰਸ਼ ਕਰ ਰਹੇ ਸਾਥੀਆਂ ਨੇ ਆਪਣੀਆਂ ਕੀਮਤੀ ਜਾਨਾਂ ਸੰਘਰਸ਼ ਦੇ ਲੇਖੇ ਲਾ ਦਿੱਤੀਆਂ ਹਨ ਪਰ ਕੇਂਦਰ ਦੀ ਸਰਕਾਰ ਕਿਸਾਨ ਮਾਰੂ ਕਨੂੰਨ ਰੱਦ ਨਹੀਂ ਕਰ ਰਹੀ।ਕਿਸਾਨ ਆਗੂਆਂ ਨੇ ਕਿਹਾ ਕਿ 29 ਸਤੰਬਰ ਨੂੰ ਹਜਾਰਾਂ ਹੀ ਕਿਸਾਨ ਦਿੱਲੀ ਸੰਘਰਸ਼ ਵਾਸਤੇ ਕੂਚ ਕਰਨਗੇ।ਆਗੂਆਂ ਨੇ ਦੱਸਿਆ ਕੀ ਕਿਸਾਨਾਂ ਤੇ ਮਜਦੂਰਾਂ ਵੱਲ ਮੋਦੀ ਸਰਕਾਰ ਪਿੱਠ ਕਰਕੇ ਖੜੀ ਹੈ।ਕਿਰਤੀ ਲੋਕਾਂ ਦੀ ਲੁੱਟ ਵਧਾਉਣ ਵਾਸਤੇ ਦਿਨੋ ਦਿਨ ਮਹਿੰਗਾਈ ਵਧਾਕੇ ਜੀਉਣਾ ਮੁਸ਼ਕਲ ਕੀਤਾ ਹੈ।ਇਸ ਮੌਕੇ ਤੇ ਦਲਬੀਰ ਸਿੰਘ ਅਨਮੋਲ ਸਿੰਘ, ਨਵਰੂਪ ਸਿੰਘ,ਤਜਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਹਰਦੀਪ ਸਿੰਘ ,ਅਮਰੀਕ ਸਿੰਘ, ਜਸਵੰਤ ਸਿੰਘ ਅਤੇ ਹੋਰ ਹਾਜ਼ਰ ਸਨ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्टरी कालका-शिमला रेलवे के लिए 30 नैरो-गेज विस्टाडोम डिब्बों के निर्माण के लिए तैयार
Next article2007 ‘ਚ ਮੇਰਾ ਟਿਕਟ ਕੱਟਣ ‘ਤੇ ਮੈਂ ਵੀ ਹਾਈਕਮਾਂਡ ਨੂੰ ਪੁੱਛਿਆ ਸੀ, ”ਮੇਰਾ ਕਸੂਰ : ਬੀਰਦਵਿੰਦਰ