‘ਅਸਤੀਫ਼ਾ ਦੇ ਗਿਆ ਜਥੇਦਾਰ’

ਮੇਜਰ ਸਿੰਘ ਬੁਢਲਾਡਾ

(ਸਮਾਜ ਵੀਕਲੀ)

‘ਬਾਦਲ’ ਦੇ ਬੜਬੋਲੇ ਲੀਡਰ ‘ਵਲਟੋਹੇ’ ਨੂੰ,
‘ਜਥੇਦਾਰਾਂ’ ਕਢਵਾਤਾ ‘ਦਲ’ ਦੇ ‘ਚੋਂ ਬਾਹਰ।
ਫਿਰ ਇਸ ਦੋਸ਼ੀ ਦੀ ਦਿੱਤੀ ਧਮਕੀ ਤੋਂ
ਬਾਅਦ ਅਸਤੀਫ਼ਾ ਦੇ ਗਿਆ ‘ਜਥੇਦਾਰ’।

ਜਿਹਦੇ ਨਾਲ ਸਟੇਟ,ਸੈਂਟਰ ਦੀ ਸਕਿਊਰਟੀ,
ਉਹ ਇਕ ਰੋਇਆ ਨੀਂ ਥਾਹਾਂ ਮਾਰ।
ਜੁਰਅਤ ਦਿਖਾਉਣ ਦਾ ਸੀ ਟਾਇਮ ਸੀ,
ਜਿਸ ਨਾਲ ਵਧਣਾ ਸੀ ਹੋਰ ਸਤਿਕਾਰ‌।

ਮਿਲੀ ਪਾਵਰ ਦੱਸੋ ਕੀ ਫੁਕਣੀ ਏਂ?
ਜੇ ਤੁਸੀਂ ਵਰਤਣ ਨੂੰ ਨਹੀਂ ਤਿਆਰ।
ਮੁੜ ਧਮਕੀ ਦੇਣ ਤੇ ਸੀ ਟਾਇਮ ਮਿਲਿਆ,
‘ਮੇਜਰ’ ਉਹਨੂੰ ਕੌਮ ਚੋਂ ਕਰਦੇ ਬਾਹਰ।

ਮੇਜਰ ਸਿੰਘ ਬੁਢਲਾਡਾ
94176 42327

Previous articleਸ੍ਰੀਮਤੀ ਸਿਮਰਜੀਤ ਕੌਰ ਪਿੰਡ ਚੱਕ ਸਾਹਬੂ ਦੇ ਸਰਪੰਚ ਬਣੇ
Next articleਕਵਿਤਾਵਾਂ