ਬਸਪਾ ਲੀਡਰਸ਼ਿਪ ਨੇ ਸ਼ੋਭਾ ਯਾਤਰਾਵਾਂ ਵਿੱਚ ਹਾਜ਼ਰੀ ਭਰੀ, ਗੁਰਪੁਰਬ ਦੀ ਵਧਾਈ ਦਿੱਤੀ
ਜਲੰਧਰ (ਸਮਾਜ ਵੀਕਲੀ) ਹੁਸ਼ਿਆਰਪੁਰ :- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੱਜ ਵੱਖ-ਵੱਖ ਸਥਾਨਾਂ ‘ਤੇ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਇਸ ਮੌਕੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਜਲੰਧਰ ਦੇ ਬੂਟਾ ਮੰਡੀ ਤੋਂ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਹੁਸ਼ਿਆਰਪੁਰ, ਮਾਹਿਲਪੁਰ, ਗੜ੍ਹਸ਼ੰਕਰ ਸਮੇਤ ਵੱਖ-ਵੱਖ ਸਮਾਗਮਾਂ ਵਿੱਚ ਵੀ ਹਾਜ਼ਰੀ ਲਗਾਈ। ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮਾਂ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਮੂਹ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸਦੇ ਨਾਲ ਹੀ ਵਿਚਾਰ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਰਬੱਤ ਦੇ ਭਲੇ ਲਈ ‘ਬੇਗਮਪੁਰਾ’ ਦੀ ਸਥਾਪਨਾ ਦਾ ਸੰਕਲਪ ਦਿੱਤਾ ਸੀ। ਡਾ. ਕਰੀਮਪੁਰੀ ਨੇ ਸੱਦਾ ਦਿੰਦੇ ਹੋਏ ਕਿਹਾ ਕਿ ਬੇਗਮਪੁਰਾ ਰਾਜ ਦੀ ਸਥਾਪਨਾ ਲਈ ਲੋਕ ਬਸਪਾ ਦਾ ਡਟ ਕੇ ਸਾਥ ਦੇਣ ਤੇ ਪੰਜਾਬ ਵਿੱਚ ਖੁਸ਼ਹਾਲੀ, ਭਾਈਚਾਰੇ ਤੇ ਬਰਾਬਰੀ ਵਾਲਾ ਪ੍ਰਬੰਧ ਸਿਰਜਣ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਨੇੜੇ ਆਉਂਦੀਆਂ ਦੇਖ ਦੂਜੀਆਂ ਪਾਰਟੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਆ ਰਹੀ ਹੈ, ਜਦਕਿ ਸੱਤਾ ਵਿੱਚ ਰਹਿ ਕੇ ਇਹ ਪਾਰਟੀਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਦੇ ਉਲਟ ਅਨਿਆਂਪੂਰਨ, ਗੈਰਬਰਾਬਰੀ ਵਾਲੇ ਮਾੜੇ ਨੂੰ ਲਾਗੂ ਕਰਨ ਲੱਗੀਆਂ ਰਹਿੰਦੀਆਂ ਹਨ। ਚੋਣਾਂ ਨੇੜੇ ਆਉਂਦੀਆਂ ਦੇਖ ਇਹ ਪਾਰਟੀਆਂ ਤਰ੍ਹਾਂ-ਤਰ੍ਹਾਂ ਦੇ ਢੋਂਗ ਕਰਨ ਲੱਗੀਆਂ ਹੋਈਆਂ ਹਨ। ਇਨ੍ਹਾਂ ਪਾਰਟੀਆਂ ਦੇ ਰਾਜ ਵਿੱਚ ਬੇਰੁਜ਼ਗਾਰੀ, ਮਾੜੀ ਸਿਹਤ-ਸਿੱਖਿਆ ਵਿਵਸਥਾ, ਗਰੀਬੀ, ਅਨਪੜ੍ਹਤਾ ਤੇ ਧੱਕੇਸ਼ਾਹੀਆਂ ਵਾਲੇ ਮਾੜੇ ਪ੍ਰਬੰਧ ਦੀ ਸਥਾਪਨਾ ਕਰਕੇ ਲੋਕਾਂ ਨੂੰ ਦੁੱਖਾਂ ਵੱਲ ਧੱਕਣ ‘ਤੇ ਜ਼ੋਰ ਦਿੱਤਾ ਗਿਆ, ਜੋ ਕਿ ਗੁਰੂ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਦੇ ਉਲਟ ਹੈ। ਡਾ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਸਾਰਿਆਂ ਲੋਕਾਂ ਦੇ ਭਲੇ ਵਾਲਾ ਪ੍ਰਬੰਧ ਸਿਰਫ ਬਸਪਾ ਰਾਹੀਂ ਹੀ ਸਥਾਪਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਬਸਪਾ ਦੇ ਨਾਲ ਖੜ੍ਹੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਸੂਬਾ ਦਫਤਰ ਸਕੱਤਰ ਇੰਜ ਜਸਵੰਤ ਰਾਏ, ਪਰਮਜੀਤ ਮੱਲ, ਬਸਪਾ ਆਗੂ ਸਲਵਿੰਦਰ ਕੁਮਾਰ, ਜਗਦੀਸ਼ ਦੀਸ਼ਾ, ਵਿਜੇ ਯਾਦਵ, ਐਡਵੋਕੇਟ ਪ੍ਰਿਤਪਾਲ, ਕਰਮ ਚੰਦ, ਦਵਿੰਦਰ ਗੋਗਾ ਕੌਂਸਲਰ, ਅਸ਼ੋਕ ਗੋਖਾ, ਪੀ ਡੀ ਸ਼ਾਂਤ, ਸ਼ਾਦੀ ਲਾਲ, ਅਸ਼ੋਕ ਸਈਪੁਰ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



