ਰਫਿਊਜੀ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

85 ਸਾਲਾ ਰਾਮ ਕ੍ਰਿਸ਼ਨ ਸਰਕਾਰੀ ਬਿਰਧ ਆਸ਼ਰਮ ਵਿੱਚ ਥਾਲੀ ਵਿੱਚ ਰੱਖੇ ਦਾਲ ਰੋਟੀ ਨੂੰ ਖਾਣ ਦੀ ਤਿਆਰੀ ਵਿਚ ਸੀ। ਉਸ ਦੀ ਤਰ੍ਹਾਂ ਹੋਰ ਵੀ ਬਹੁਤ ਸਾਰੇ ਬਜ਼ੁਰਗ ਆਦਮੀ ਅਤੇ ਔਰਤਾਂ ਆਪਣੀ ਆਪਣੀ ਥਾਲੀ ਆਪਣੇ ਹੱਥ ਵਿੱਚ ਫੜਕੇ ਦਾਲ ਰੋਟੀ ਲੈਣ ਦੀ ਇੰਤਜਾਰ ਕਰ ਰਹੇ ਸਨ।

ਇਹ ਸਭ ਦੇਖ ਕੇ ਰਾਮ ਕ੍ਰਿਸ਼ਨ ਨੂੰ 1947 ਦੇ ਦੇਸ਼ ਦੀ ਵੰਡਦੀ ਦੁਖਦਾਈ ਯਾਦ ਆ ਗਈ। ਉਸ ਨੂੰ ਯਾਦ ਆਇਆ ਕਿ ਕਿਸ ਤਰ੍ਹਾਂ ਉਸਦੇ ਪਿਤਾ, ਮਾਤਾ ਅਤੇ 2 ਵੱਡੇ ਭਰਾ ਸਨ। ਉਹਨਾਂ ਦਾ ਚੰਗਾ ਖਾਸਾ ਕੰਮ ਧੰਦਾ ਸੀ। ਪਾਕਿਸਤਾਨ ਵਿਚ ਮੁਲਤਾਨ ਸ਼ਹਿਰ ਵਿਚ ਉਨ੍ਹਾਂ ਦਾ ਨਾਂ ਬੜੇ ਮਾਣ ਤੇ ਭਰੋਸੇ ਨਾਲ ਲਿਆ ਜਾਂਦਾ ਸੀ। ਲੇਕਿਨ ਅਚਾਨਕ ਇੱਕ ਦਿਨ ਸ਼ਹਿਰ ਵਿਚ ਇਹ ਅਫਵਾਹ ਫੈਲਣ ਨਾਲ ਅਫਰਾ ਤਫਰੀ ਮੱਚ ਗਈ ਕਿ ਦੇਸ਼ ਦੀ ਵੰਡ ਹੋ ਰਹੀ ਹੈ ਅਤੇ ਜਿੱਥੇ ਉਹ ਰਹਿ ਰਹੇ ਹਨ ਉਹ ਸਾਰਾ ਕੁਝ ਛੱਡ ਕੇ ਉਹਨਾਂ ਨੂੰ ਹਿੰਦੁਸਤਾਨ ਜਾਣਾ ਪਏਗਾ । ਉਹ ਇਲਾਕਾ ਜਿਥੇ ਉਹ ਰਹਿ ਰਹੇ ਹਨ ਅੱਗੇ ਨੂੰ ਉਹ ਪਾਕਿਸਤਾਨ ਦਾ ਹਿੱਸਾ ਬਣ ਜਾਏਗਾ ਅਤੇ ਉਹਨਾਂ ਨੂੰ ਆਪਣਾ ਸਾਰਾ ਕੁਛ ਇਥੇ ਹੀ ਛੱਡ ਕੇ ਜਾਣਾ ਪਏਗਾ। ਅਚਾਨਕ ਹੀ ਉਥੇ ਚਾਕੂ, ਛੁਰੇ ਅਤੇ ਡਾਂਗਾਂ ਨਾਲ ਲੈੱਸ ਲੋਕਾਂ ਦੀ ਇਕ ਉਕਸਾਊ ਭੀੜ ਆਈ ਗਈ।

ਅਤੇ ਦੇਖਦੇ ਹੀ ਦੇਖਦੇ ਓਸ ਭੀੜ ਨੇ ਉਸਦੇ ਮਾਂ ਪਿਓ ਅਤੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਘਰ ਦੀ ਲੁੱਟ-ਮਾਰ ਕਰਕੇ ਉਸ ਨੂੰ ਅੱਗ ਲਗਾ ਦਿੱਤੀ। ਰਾਮ ਕਿਸ਼ਨ ਕਿਸੇ ਤਰੀਕੇ ਨਾਲ ਭੱਜ ਕੇ ਆਪਣੇ ਘਰ ਦੀ ਇਕ ਟੁੱਟੀ ਕੰਧ ਦੇ ਪਿੱਛੇ ਲੁਕ ਗਿਆ। ਜਦੋਂ ਉਹ ਚਲੇ ਗਏ ਤਾਂ ਉਹ ਬਾਹਰ ਆਇਆ ਅਤੇ ਖ਼ੌਫ਼ਨਾਕ ਦ੍ਰਿਸ਼ ਦੇਖ ਕੇ ਉੱਚੀ ਉੱਚੀ ਰੋਣਾ ਅਤੇ ਚੀਕਣਾ ਚਾਹੁੰਦਾ ਸੀ ਲੇਕਿਨ ਉਹ ਅਜਿਹਾ ਨਹੀਂ ਕਰ ਸਕਿਆ ਕਿ ਕਿਤੇ ਉਹ ਸ਼ਰਾਰਤੀ ਲੋਕ ਮੁੜ ਕੇ ਆ ਕੇ ਉਸਨੂੰ ਵੀ ਨਾ ਮਾਰ ਦੇਣ। ਜਦੋਂ ਉਹ ਘਰ ਤੋਂ ਬਾਹਰ ਆਇਆ ਤਾਂ ਉਸ ਨੇ ਆਪਣੇ ਆਲੇ ਦੁਆਲੇ ਦੇ ਘਰਾਂ ਦਾ ਵੀ ਆਪਣੇ ਘਰ ਦੀ ਤਰ੍ਹਾਂ ਉਜਾੜ ਵਾਲਾ ਹਾਲ ਦੇਖਿਆ। ਹਰ ਪਾਸੇ ਤਬਾਹੀ ਹੀ ਤਬਾਹੀ ਦਿਖਾਈ ਦੇ ਰਹੀ ਸੀ। ਇਤਨੇ ਵਿਚ ਗੋਰਖਾ ਮਿਲਟਰੀ ਵਾਲਿਆਂ ਦੇ 3 ਜਾਂ 4 ਟਰੱਕ ਆਏ, ਇਨ੍ਹਾਂ ਟਰੱਕਾਂ ਵਿੱਚ ਬੈਠੇ ਕੁਝ ਹੋਰ ਲੋਕਾਂ ਦੇ ਨਾਲ ਉਹ ਵੀ ਬੈਠ ਕੇ ਚਲਾ ਗਿਆ। ਉਹਨਾਂ ਨੂੰ ਰੇਲਵੇ ਸਟੇਸ਼ਨ ਲਿਜਾਇਆ ਗਿਆ।

ਉਨ੍ਹਾਂ ਦੀ ਰੇਲ ਗੱਡੀ ਮੁਲਤਾਨ ਸਟੇਸ਼ਨ ਤੋਂ ਜਲੰਧਰ ਸਟੇਸ਼ਨ ਤਕ 3 ਜਾਂ 4 ਦਿਨਾਂ ਵਿੱਚ ਪਹੁੰਚੀ। ਜਲੰਧਰ ਵਿਚ ਉਸ ਨੂੰ ਕੁਝ ਹੋਰ ਲੋਕਾਂ ਦੇ ਨਾਲ ਰਿਫਿਊਜੀ ਕੈਂਪ ਵਿੱਚ ਰੱਖਿਆ ਗਿਆ ਜਿਥੇ ਪਹਿਲਾਂ ਹੀ 30 ਤੋਂ 40 ਬੰਦੇ ਰਹਿ ਰਹੇ ਸਨ। ਉਹ ਜ਼ਮੀਨ ਤੇ ਸੌਂਦੇ ਸਨ। ਸਵੇਰੇ ਸ਼ਾਮ ਉਹਨਾਂ ਨੂੰ ਕਦੇ ਦਾਲ ਰੋਟੀ ਅਤੇ ਕਦੇ ਰੋਟੀ ਅਤੇ ਆਲੂ ਅਤੇ ਗਾਜਰ ਦੀ ਸਬਜ਼ੀ ਦਿੱਤੀ ਜਾਂਦੀ ਸੀ। ਉਹਨਾਂ ਨੂੰ ਸਵੇਰੇ ਅਤੇ ਸ਼ਾਮ ਚਾਹ ਵੀ ਪਿਲਾਈ ਜਾਂਦੀ ਸੀ। ਉਹ ਕਦੇ ਕਦੇ ਰਿਫਊਜੀ ਕੈਂਪ ਤੋਂ ਬਾਹਰ ਨਿਕਲ ਕੇ ਇਧਰ ਉਧਰ ਤੁਰਨ ਫਿਰਨ ਲਈ ਜਾਇਆ ਕਰਦਾ ਸੀ। ਜਦੋਂ ਉਥੇ ਦੇ ਮੂਲ ਨਿਵਾਸੀ ਉਨ੍ਹਾਂ ਨੂੰ ਰਿਫ ਉਜੀ ਕਹਿੰਦੇ ਸੀ ਤਾਂ ਉਸ ਦੇ ਦਿਲ ਨੂੰ ਸੱਟ ਵਜਦੀ ਸੀ। ਇਸ ਲਈ ਉਸ ਨੇ ਪਹਿਲਾਂ ਮਜ਼ਦੂਰੀ ਕਰਨੀ ਸ਼ੁਰੂ ਕੀਤੀ। ਹੌਲੀ-ਹੌਲੀ ਉਸ ਕੋਲ ਪੈਸੇ ਆਉਂਦੇ ਗਏ। ਜਦੋਂ ਉਸ ਕੋਲ ਕਾਫੀ ਪੈਸੇ ਹੋ ਗਏ ਤਾਂ ਉਸ ਨੇ ਗਲੀਆਂ ਵਿਚ ਕੱਪੜੇ ਵੇਚਣ ਵਾਸਤੇ ਫੇਰੀ ਲਾਉਣੀ ਸ਼ੁਰੂ ਕਰ ਦਿੱਤੀ।

 

ਅਤੇ ਜਦੋਂਓਸ ਕੋਲ ਬਹੁਤ ਸਾਰੇ ਪੈਸੇ ਇਕੱਠੇ ਹੋਏ ਤਾਂ ਉਸ ਨੇ ਕੱਪੜੇ ਬਜਾਜੀ ਦੀ ਇਕ ਦੁਕਾਨ ਖੋਲ੍ਹ ਲਈ। ਮਿਹਨਤ ਅਤੇ ਲਗਨ ਨਾਲ ਕੰਮ ਕਰਨ ਕਰਕੇ ਉਸਦਾ ਕੰਮ ਬਹੁਤ ਚੰਗਾ ਚਲ ਪਿਆ। ਇਹ ਹੌਲੀ-ਹੌਲੀ ਪੈਸੇ ਇਕੱਠੇ ਕਰ ਕੇ ਉਸਨੇ ਆਪਣਾ ਇਕ ਘਰ ਖਰੀਦਿਆ ਅਤੇ ਵਿਆਹ ਕਰਵਾ ਲਿਆ। ਉਸ ਦੀ ਪਤਨੀ ਸੁਘੜ ਸਿਆਣੀ ਸੀ। ਉਸਨੇ ਆਪਣੀ ਸਮਝ ਨਾਲ ਉਸ ਦਾ ਘਰ ਵਸਾ ਦਿੱਤਾ। ਕੁਝ ਸਮੇਂ ਬਾਅਦ ਪਹਿਲਾਂ ਉਸ ਦੇ ਘਰ ਵਿਚ ਇਕ ਮੁੰਡੇ ਅਤੇ ਬਾਅਦ ਵਿੱਚ ਇੱਕ ਕੁੜੀ ਨੇ ਜਨਮ ਲਿਆ। ਰਾਮ ਕ੍ਰਿਸ਼ਨ ਅਤੇ ਉਸ ਦੀ ਪਤਨੀ ਹੈ ਆਪਣੇ ਬੱਚਿਆਂ ਨੂ ਖੂਬ ਲਾਡ ਪਿਆਰ ਅਤੇ ਚੰਗੇ ਸੰਸਕਾਰ ਦਿੱਤੇ। ਹੌਲੀ-ਹੌਲੀ ਦੋਵੇਂ ਬੱਚੇ ਵੱਡੇ ਹੋ ਗਏ। ਪਹਿਲਾਂ ਰਾਮ ਕਿਸ਼ਨ ਨੇ ਇੱਕ ਚੰਗਾ ਘਰ ਦੇਖ ਕੇ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਅਤੇ ਉਸ ਦੇ ਮੁੰਡੇ ਨੇ ਦੁਕਾਨ ਤੇ ਉਸ ਦੇ ਨਾਲ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਮੌਕਾ ਦੇਖ ਕੇ ਰਾਮ ਕਿਸ਼ਨ ਨੇ ਆਪਣੇ ਮੁੰਡੇ ਦਾ ਵੀ ਵਿਆਹ ੲਿਕ ਸੁਸ਼ੀਲ ਕੁੜੀ ਨਾਲ ਕਰ ਦਿੱਤਾ।ਓਸ ਦੀ ਨੂੰਹ ਬਹੁਤ ਹੀ ਤੇਜ ਤਰਾਰ, ਮੱਕਾਰ ਲੇਕਿਨ ਮੂੰਹ ਦੀ ਮਿੱਠੀ ਮਿੱਠੀ ਸੀ।

ਉਸ ਨੇ ਆਪਣੇ ਵਿਹਾਰ ਨਾਲ ਆਪਣੇ ਸਹੁਰੇ, ਸਸ ਅਤੇ ਪਤੀ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਜੋ ਕੁਝ ਵੀ ਉਹ ਕਹਿੰਦੀ ਸੀ ਉਸਦੀ ਸਾਰੀ ਗੱਲ ਮੰਨ ਲਈ ਜਾਂਦੀ ਸੀ। ਹੌਲੀ ਹੌਲੀ ਉਸ ਨੇ ਆਪਣੇ ਸਹੁਰੇ ਅਤੇ ਸਸ ਨੂੰ ਦੁਕਾਨ ਦਾ ਸਾਰਾ ਕੰਮ ਧੰਧਾ, ਧਨ ਦੌਲਤ, ਜਮੀਨ ਜਾਇਦਾਦ ਸਭ ਕੁਛ ਆਪਣੇ ਪਤੀ ਅਤੇ ਆਪਣੇ ਨਾਂ ਕਰਵਾ ਲਿਆ। ਇਸ ਦੇ ਕੁਝ ਦਿਨਾਂ ਬਾਅਦ ਉਸ ਦਾ ਵਤੀਰਾ ਆਪਣੇ ਸਹੁਰੇ ਸਸ ਨਾਲ ਬਿਲਕੁਲ ਬਦਲ ਗਿਆ। ਉਹ ਗੱਲ ਗੱਲ ਤੇ ਉਨ੍ਹਾਂ ਦੋਹਾਂ ਨੂੰ ਅਪਮਾਨਤ ਅਤੇ ਜ਼ਲੀਲ ਕਰਨ ਲੱਗੀ। ਇਕ ਦਿਨ ਕਿਸੇ ਗੱਲ ਤੇ ਸੱਸ ਅਤੇ ਨੂੰਹ ਵਿੱਚ ਝਗੜਾ ਹੋ ਗਿਆ ਅਤੇ ਨੂੰਹ ਨੇ ਉਚੀ ਉਚੀ ਗਾਲਾਂ ਕੱਢਦੇ ਹੋਏ ਆਪਣੀ ਸੱਸ ਤੇ ਸਹੁਰੇ ਨੂੰ ਘਰੋਂ ਬਾਹਰ ਕੱਢ ਦਿੱਤਾ। ਦੁਖੀ ਦਿਲ ਨਾਲ ਰਾਮ ਕ੍ਰਿਸ਼ਨ ਅਤੇ ਉਸ ਦੀ ਪਤਨੀ 1ਸਰਕਾਰੀ ਬਿਰਧ ਆਸ਼ਰਮ ਚਲੇ ਗਏ। ਅੱਜ ਜਦੋਂ ਬਿਰਧ ਆਸ਼ਰਮ ਵਿਚ ਬੁਜ਼ੁਰਗਾਂ ਨੂੰ ਦਾਲ-ਰੋਟੀ ਦਿਤੀ ਜਾ ਰਹੀ ਸੀ ਤਾਂ ਉਸਨੂੰ ਇੰਝ ਲੱਗਿਆ ਜਿਵੇਂ ਕਿ ਇੱਕ ਵਾਰ ਉਹ ਫੇਰ ਰਫਿਊਜੀ ਹੋ ਗਿਆ ਹੈ।

ਪਾਕਿਸਤਾਨ ਵਿਚ ਜਿਨ੍ਹਾਂ ਨੇ ਉਸ ਦੇ ਮਾਪਿਆਂ ਦੀ ਧਨ ਸੰਪਤੀ ਤੇ ਕਬਜ਼ਾ ਕਰ ਲਿਆ ਸੀ ਉਹ ਤਾਂ ਬੇਗਾਨੇ ਸਨ ਅਤੇ ਉਨ੍ਹਾਂ ਦੀ ਕੌਮ ਦੇ ਦੁਸ਼ਮਣ ਸਨ, ਲੇਕਿਨ ਇੱਥੇ ਉਸ ਦੇ ਧਨ-ਦੌਲਤ, ਦੁਕਾਨ, ਜ਼ਮੀਨ ਅਤੇ ਜਾਇਦਾਦ ਤੇ ਜਿਹਨਾਂ ਨੇ ਕਬਜ਼ਾ ਕੀਤਾ ਸੀ ਉਹ ਤਾਂ ਉਸ ਦੇ ਆਪਣੇ ਹੀ ਖੂਨ ਦਾ ਹਿੱਸਾ ਸੀ। ਆਪਣੇ ਹੀ ਬੱਚਿਆਂ ਦੇ ਹੱਥੋਂ ਹੀ ਉਹ ਬੇਘਰ ਹੋ ਗਿਆ ਸੀ। ਕਿੰਨੀ ਅਜੀਬ ਅਤੇ ਦੁਖਦਾਈ ਗੱਲ ਸੀ ਇਹ। ਪਾਕਿਸਤਾਨ ਤੋਂ ਉਜੜ ਕੇ ਆ ਕੇ ਤਾਂ ਉਹ ਹਿੰਦੁਸਤਾਨ ਵਿੱਚ ਆ ਕੇ ਵਸ ਗਿਆ ਸੀ। ਆਪਣੇ ਘਰ ਵਾਲਿਆਂ ਦੇਉਜਾੜਨ ਤੋਂ ਬਾਅਦ ਬਿਰਧ ਆਸ਼ਰਮ ਨੂੰ ਛੱਡ ਕੇ ਉਸਦਾ ਹੋਰ ਕੌਣ ਸਹਾਰਾ ਹੋ ਸਕਦਾ ਸੀ।

ਪਾਕਿਸਤਾਨ ਤੋਂ ਜਦੋਂ ਉਹ ਆਇਆ ਸੀ ਤਾਂ ਉਹ ਜੁਆਨ ਅਤੇ ਤਾਕਤਵਰ ਸੀ ਉਸਨੇ ਸੰਭਲ ਕੇ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਖੜਾ ਕਰ ਲਿਆ ਸੀ। ਲੇਕਿਨ ਆਪਣੇ ਹੀ ਘਰੋਂ ਕੱਢੇ ਜਾਣ ਤੋਂ ਬਾਅਦ ਹੁਣ ਉਹ ਇਕ ਬੁਢਾ, ਕਮਜ਼ੋਰ, ਬਿਮਾਰ ਅਤੇ ਲਾਚਾਰ ਬੰਦਾ ਬਣ ਗਿਆ ਸੀ। ਉਹ ਕੀ ਸੋਚ ਕੇ ਅਤੇ ਕੀ ਕਹਿ ਕੇ ਆਪਣੇ ਆਪ ਨੂੰ ਅਤੇ ਆਪਣੀ ਪਤਨੀ ਨੂੰ ਤਸੱਲੀ ਅਤੇ ਭਰੋਸਾ ਦਿਵਾਏ। ਦੂਜੀ ਵਾਰ ਬਣਿਆ ਰਫਿਊਜੀ ਰਾਮ ਕਿਸ਼ਨ ਅਕਸਰ ਏਸ ਉਲਝਣ ਵਿਚ ਫਸਿਆ ਰਹਿੰਦਾ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ ਫੋਨ9416359045
ਮਕਾਨ ਨੰਬਰ. 975_B/20
ਗ੍ਰੀਨ ਰੋਡ,
ਰੋਹਤਕ. 124001(Haryana)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਵਿਭਾਗ ਨੇ ਵੱਖ ਵੱਖ ਪ੍ਰੋਗਰਾਮਾਂ ਸਬੰਧੀ ਪ੍ਰਦਰਸ਼ਨੀਆਂ ਲਗਾਈਆਂ
Next articleਪਿੰਡ ਸਮਰਾੜੀ ਵਿਖੇ ਰਾਤ ਦੇ ਸਮੇਂ ਨਕਲਾਂ ਦੇਖਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ