(ਸਮਾਜ ਵੀਕਲੀ)
ਬਾਪੂ ਦੇ ਭੋਗ ਪਏ ਨੂੰ ਅਜੇ ਦੋ ਕੁ ਦਿਨ ਹੋਏ ਸੀ।ਮਿੰਦਰੋ ਫਿਰ ਪੇਕਿਆਂ ਨੂੰ ਚੱਕਰ ਮਾਰਨ ਆ ਗਈ।
ਦੋਵੇਂ ਭਰਾ ਵੇਹਲੇ ਹੋਕੇ ਵੰਡ ਵਡਿੰਈਆ ਕਰਨ ਲਈ ਬਾਪੂ ਵਾਲੇ ਕਮਰੇ ਵਿੱਚ ਬੈਠੇ ਸੀ।ਛੋਟੇ ਮੁੰਡੇ ਨੇ ਵਾਪਸ ਸ਼ਹਿਰ ਜਲਦੀ ਚਲੇ ਜਾਣਾ ਸੀ।ਇਸ ਲਈ ਜ਼ਮੀਨ ਦੀ ਲਿਖਤ ਪੜੵਤ ਵੀ ਕਰਨੀ ਸੀ।
ਮਿੰਦਰੋ ਦੇ ਆਉਣ ਦੀ ਅਵਾਜ਼ ਸੁਣਕੇ ਅੰਦਰੋ ਛੋਟੀ ਭਰਜਾਈ ਬੋਲੀ ਲੈ ਆ ਗਈ ਚਤਰੋ,ਕਿੱਦਾਂ ਸੂਹਾਂ ਲੈਦੀ ਫਿਰਦੀ ਆ ,ਹੁਣ ਹਿੱਸਾ ਮੰਗੂਗੀ ।ਮਿੰਦਰੋ ਸੁਣ ਕੇ ਚੁੱਪ ਰਹੀ ਤੇ ਆਕੇ ਕਹਿੰਦੀ ਵੀਰੇ ਮੈਂ ਤੇ ਤੈਨੂੰ ਮਿਲਣ ਆਈ ਸੀ ,ਤੂੰ ਕਲ ਚਲੇ ਜਾਣਾ ਤੇ ਤੇਰੇ ਕੋਲੋ ਪਿੰਡ ਆ ਨਹੀਂ ਸੀ ਹੋਣਾ। ਇਹ ਸੋਚਦੀ ਕਿ ਬਾਪੂ ਦੇ ਜਾਣ ਨਾਲ ਰਿਸ਼ਤਿਆਂ ਦੀ ਅਸਲੀਅਤ ਸਾਹਮਣੇ ਆ ਗਈ ,ਭਰਾ ਨੂੰ ਮਿਲ ਕੇ ਮਿੰਦਰੋ ਚਲੀ ਗਈ।
ਕਚਹਿਰੀ ਵਿੱਚ ਕਾਗਜ਼ ਤਿਆਰ ਕਰਵਾਉਦਿਆਂ ਪਤਾ ਲੱਗਿਆ ਕਿ ਮਿੰਦਰੋ ਦੇ ਦਸਤਖ਼ਤ ਜਰੂਰੀ ਹਨ ।ਦੋਵੇਂ ਭਰਾ ਰਿਸ਼ਤਿਆਂ ਦੀ ਅਸਲੀਅਤ ਜਾਣ ਕੇ ,ਕਚਹਿਰੀ ਚੋਂ ਬਾਹਰ ਨਿਕਲੇ ਤੇ ਸਿੱਧੇ ਮਿੰਦਰੋ ਦੇ ਪਿੰਡ ਵੱਲ ਹੋ ਤੁਰੇ।
ਬਲਰਾਜ ਚੰਦੇਲ ਜੰਲਧਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly