“ਅਧਿਆਪਕ ਦੀ ਅਹਿਮੀਅਤ”

(ਸਮਾਜ ਵੀਕਲੀ)

ਅਜਕਲ ਅਧਿਆਪਕਾਂ ਦੀ ਅਹਿਮੀਅਤ ਵਾਰੇ ਬੱਚਿਆਂ ਨੂੰ ਬਹੁਤੀ ਪਰਵਾਹ ਨਹੀਂ ਰਹੀ।

ਅਧਿਆਪਕ ਨੂੰ ਸਾਹਮਣੇ ਆਉਦਾਂ ਦੇਖ ਕੇ ਬੱਚੇ ਜਾਂ ਤਾ ਰਸਤਾ ਬਦਲ ਲੈਂਦੇ ਹਨ ਜਾਂ ਨਮਸਕਾਰ ਕੀਤੇ ਬਿਨਾਂ ਹੀ ਲੰਘ ਜਾਂਦੇ ਹਨ।
ਮੈਨੂੰ ਤੇ ਹੁਣ ਵੀ ਅਪਣੇ ਪੁਰਾਨੇ ਸਕੂਲ ਜਾਂ ਕਾਲਜ ਵੇਲੇ ਦੇ ਅਧਿਆਪਕ ਸਾਹਮਣੇ ਟੱਕਰ ਜਾਣ ਤਾਂ ਬੜੇ ਆਧਰ ਨਾਲ ਬੁਲਾਉਂਦੀ ਹਾਂ। ਉਹਭਾਂਵੇ ਨਾ ਹੀ ਪਹਿਚਾਣ ਸਕਣ,ਪਰ ਯਾਦ ਦਿਲਾ ਦਿੰਦੀ ਹਾਂ ਕਿ ਮੈਂ ਕਿੱਥੇ ਤੇ ਕਿਸ ਜਮਾਤ ਵਿੱਚ ਪੜੵਦੀ ਸੀ।ਹੁਣ ਅਧਿਆਪਕ ਦਾ ਕਿੱਤਾ ਵੀ ਵਿਉਪਾਰੀਕਰਨ ਦਾ ਸ਼ਿਕਾਰ ਹੋ ਚੁੱਕਾ ਹੈ।

ਇੰਜ ਗੱਲਾਂ ਕਰਦੇ ਤੇ ਰਸਤੇ ਵਿੱਚ ਬਹਿਸ ਜਹੀ ਕਰਦੇ ਅਪਣੇ ਪਤੀ ਦੇਵ ਜੀ ਨਾਲ ਅਪਣੇ ਪੇਕੇ ਪਿੰਡ ਪਹੁੰਚੀ ਤਾਂ ਅਪਣੀ ਕਾਰ ਵਿੱਚੋਂ ਉਤਰਦਿਆਂ ਇਕ ਨੌਜਵਾਨ ਕਾਲੀ ਚਿੱਟੀ ਦਾੜੀ ਵਾਲੇ ਮੁੰਡੇ ਨੂੰ ਸਾਹਮਣੇ ਆਉਂਦੇ ਨੂੰ ਦੇਖਿਆ। ਮੇਰੇ ਪੈਰੀ ਹੱਥ ਲਾਇਆ ਤੇ ਕਹਿੰਦਾ ਭੈਣ ਜੀ ਪਛਾਣਿਆ ਨਹੀਂ।

ਮੈਂ ਨਹੀਂ ਪਛਾਣ ਸਕੀ।ਕਹਿੰਦਾ ਮੈਂ ਸਤਿਨਾਮ, ਜੀਤ ਟੇਲਰਮਾਸਟਤ ਦਾ ਮੁੰਡਾ।

ਤੁਸੀਂ ਸੰਨ 1970 ਵਿੱਚ ਮੈਨੂੰ ਨੌਵੀਂ ਜਮਾਤ ਦੀ ਸਪੈਸ਼ਲ ਕਲਾਸ ਲਗਾਕੇ ਅਲਜਬਰੇ ਦੇ ਫਾਰਮੂਲੇ ਇੱਕ ਹਫਤੇ ਵਿੱਚ ਸਮੱਝਾ ਦਿੱਤੇ ਸੀ। ਸੱਚੀ ਭੈਣਜੀ ਮੈਂ ਪਹਿਲਾਂ ਅਪਣੇ ਛੋਟੇ ਭੈਣ ਭਰਾ ਤੇ ਫਿਰ ਅਪਣੇ ਬੱਚਿਆਂ ਨੂੰ ਵੀ ਉਸੇ ਤਰੀਕੇ ਨਾਲ ਸਮਝਾਇਆ।ਭੈਣ ਜੀ ਤੁਸੀਂ ਮੈਨੂੰ ਜਿੰਦਗੀ ਦੇ ਸਿੱਧੇ ਰਾਹ ਪਾਇਆ ਸੀ ਯੇ ਅੱਜ ਮੈਂ ਸੌਖਾ ਹਾਂ।

ਮੈਂ ਹੋਰ ਰਾਜੀ ਖੁਸ਼ੀ ਪੁੱਛ ਕੇ ਵਿਦਾ ਲਈ।

ਮੇਰੇ ਵਿਚਾਰ ਇੱਕ ਦਮ ਪਲਟੀਆਂ ਖਾਣ ਲੱਗੇ।

ਮੈਂ ਤੇ ਥੋੜੀ ਦੇਰ ਅਧਿਆਪਕ ਦੀ ਨੌਕਰੀ ਕੀਤੀ, ਪਰ ਜਿਹੜੇ ਲਗਾਤਾਰ ਇਸ ਕਿੱਤੇ ਨਾਲ ਜੁੜੇ ਹਨ ,ਉਨ੍ਹਾਂ ਦੀ ਕਿੰਨੀ ਅਹਿਮੀਅਤ ਹੈ ਜੋ ਦੇਸ਼ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਕਾਰਜ ਕਰਕੇ ਚੰਗੇ ਸਮਾਜ ਦੀ ਉਸਾਰੀ ਲਈ ਸੇਧ ਦਿੰਦਿਆ ਹੋਇਆ ਅਪਣਾ ਫਰਜ ਪੂਰਾ ਕਰਦੇ ਹਨ।ਮੈਂ ਕਹਿ ਸਕਦੀ ਹਾਂ ਕਿ ਅੱਜ ਵੀ ਸਮਾਜ ਵਿੱਚ ਅਧਿਆਪਕਾਂ ਦੀ ਉੰਨੀ ਹੀ ਅਹਿਮੀਅਤ ਹੈ ਜਿੰਨੀ ਪਹਿਲਾਂ ਸੀ।

ਬਲਰਾਜ ਚੰਦੇਲ ਜੰਲਧਰ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਰਿਸ਼ਤਿਆਂ ਦੀ ਅਸਲੀਅਤ”
Next article7000 ਹਜ਼ਾਰ ਕਿਲੋ ਲਾਹਣ ਬਰਾਮਦ