(ਸਮਾਜ ਵੀਕਲੀ)
ਅਧਿਆਪਕ ਪ੍ਰਤਿਭਾ ਮੁਕਾਬਲਿਆਂ ਵਿੱਚ ਪਹਿਲੇ ਸਥਾਨਾਂ ਤੇ ਰਹੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਅਫਸਰਾਂ ਦੁਆਰਾ ਸਨਮਾਨਿਆ ਜਾ ਰਿਹਾ ਸੀ ।
ਮੈਂ ਆਪਣੇ ਨਾਲ ਬੈਠੇ ਰਾਜ ਪੱਧਰੀ ਅਧਿਆਪਕ ਪੁਰਸਕਾਰ ਜੇਤੂ ਅਧਿਆਪਕ ਨੂੰ ਸੁਭਾਵਿਕ ਹੀ ਪੁੱਛਿਆ ਕਿ ਉਸ ਨੇ ਮੁਕਾਬਲਿਆਂ ਵਿਚ ਹਿੱਸਾ ਕਿਉਂ ਨਹੀਂ ਲਿਆ ਤਾਂ ਉਸ ਅਧਿਆਪਕ ਨੇ ਬੜੀ ਗੰਭੀਰਤਾ ਤੇ ਸਿਆਣਪ ਭਰੇ ਲਹਿਜੇ ਨਾਲ ਮੈਨੂੰ ਉੱਤਰ ਦਿੱਤਾ, ” ਮਾਸਟਰ ਜੀ ਜੇਕਰ ਮੈਂ ਬਲਾਕ , ਜ਼ਿਲ੍ਹਾ ਅਤੇ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਤਾਂ ਜ਼ਰੂਰ ਕੋਈ ਸਥਾਨ ਹਾਸਲ ਕਰ ਲੈਂਦਾ ,ਪਰ ਮੈਂ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ।
ਕਿਉਂ ਜੋ ਮੇਰੇ ਦੁਆਰਾ ਪ੍ਰਤਿਭਾ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਹੋਰ ਅਧਿਆਪਕਾਂ ਦੀ ਪ੍ਰਤਿਭਾ ਦੀ ਪਛਾਣ ਨਹੀਂ ਸੀ ਹੋਣੀ ਅਤੇ ਉਹ ਹਮੇਸ਼ਾਂ ਵਾਂਗ ਪਿੱਛੇ ਹੀ ਰਹਿ ਜਾਣੇ ਸਨ ,ਮੈਂ ਨਵੇਂ ਅਧਿਆਪਕਾਂ ਦੀ ਪ੍ਰਤਿਭਾ ਦੇ ਨਿਖਾਰ ‘ਚ ਅੜਿੱਕਾ ਨਹੀਂ ਡਾਹੁਣਾ ਚਾਹੁੰਦਾ ਸੀ ਇਸੇ ਲਈ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਵਾਜਬ ਨਹੀਂ ਸਮਝਿਆ ”
ਉਸ ਅਧਿਆਪਕ ਦੀ ਅਗਾਂਹਵਧੂ ਤੇ ਵਿਲੱਖਣ ਸੋਚ ਉਸ ਨੂੰ ਪ੍ਰਤਿਭਾ ਮੁਕਾਬਲਿਆਂ ਵਿੱਚ ਭਾਗ ਲਏ ਬਿਨਾਂ ਹੀ ਜੇਤੂ ਹੋਣ ਦਾ ਅਹਿਸਾਸ ਕਰਵਾ ਰਹੀ ਸੀ ।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ :95308-20106
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly