ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਨੂੰ ਅੱਗ ਲੱਗੀ

ਭੁੱਚੋ ਮੰਡੀ (ਸਮਾਜ ਵੀਕਲੀ):  ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਭੁੱਚੋ ਕੈਂਚੀਆਂ ਚੌਕ ਨਜ਼ਦੀਕ ਇਲਾਕੇ ਦੀ ਮਸ਼ਹੂਰ ਮਾਰਕੀਟ ਫੈਕਟਰੀ ਆਊਟਲੈੱਟ ਵਿੱਚ ਅੱਜ ਸਵੇਰੇ 10 ਕੁ ਵਜੇ ਇੱਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਡੀ-ਕੱਟ ਡੌਨਰ ਅਤੇ ਕੱਲਰ ਪਲੱਸ ਵਿੱਚ ਅਚਾਨਕ ਅੱਗ ਲੱਗ ਗਈ। ਇਸ ਭਿਆਨਕ ਅੱਗ ਨਾਲ ਲੱਖਾਂ ਰੁਪਏ ਦੇ ਕੱਪੜੇ ਅਤੇ ਫਰਨੀਚਰ ਬਗੈਰਾ ਸੜ ਕੇ ਸੁਆਹ ਹੋ ਗਏ। ਇਸ ਮੌਕੇ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ, ਰਾਮਪੁਰਾ ਅਤੇ ਬਠਿੰਡਾ ਤੋਂ ਪਹੁੰਚੀਆਂ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੁਕਾਨ ਅੰਦਰ ਭਾਰੀ ਮੁਸ਼ੱਕਤ ਨਾਲ ਲਗਪਗ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਇਸ ਘਨਟਾ ਮੌਕੇ ਦੁਕਾਨ ਦਾ ਮਾਲਕ ਪਵਨ ਸ਼ਰਮਾ ਉੱਥੇ ਮੌਜੂਦ ਨਹੀਂ ਸੀ। ਅੱਗ ਲੱਗਣ ਦੇ ਭਾਵੇਂ ਸਹੀ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ, ਪਰ ਦੁਕਾਨ ਦੇ ਮੁਲਾਜ਼ਮਾਂ ਅਨੁਸਾਰ ਅੱਗ ਦੁਕਾਨ ਦੇ ਪਿਛਲੇ ਹਿੱਸੇ ਵਿੱਚ ਲੱਗੇ ਏਸੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਵੋਲਟੇਜ ਕਾਫੀ ਵੱਧ ਘੱਟ ਹੋ ਰਹੀ ਸੀ। ਮੁਲਾਜ਼ਮਾਂ ਨੇ ਨਵੇਂ ਮਾਲ ਦੀਆਂ ਪੰਡਾਂ ਸਮੇਤ ਹੋਰ ਬਚਿਆਂ ਸਾਮਾਨ ਦੁਕਾਨ ਵਿੱਚੋਂ ਬਾਹਰ ਕੱਢ ਕੇ ਢੇਰ ਲਗਾਇਆ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਐੱਨਡੀ ਯੂਨੀਵਰਸਿਟੀ ’ਚ ਚਾਰ ਰੋਜ਼ਾ ਮੇਲਾ ‘ਜਸ਼ਨ-2022’ ਸ਼ੁਰੂ
Next articleਪੇਂਡੂ ਖਰੀਦ ਕੇਂਦਰਾਂ ਵਿੱਚ ਕਣਕ ਪਹੁੰਚੀ ਪਰ ਅਧਿਕਾਰੀ ਗਾਇਬ