ਆਰਬੀਆਈ ਨੇ ਲਗਾਤਾਰ 7ਵੀਂ ਵਾਰ ਰੈਪੋ ਦਰ ਨੂੰ ਨਹੀਂ ਬਦਲਿਆ

RBI Governor Shaktikanta Das.

ਮੁੰਬਈ (ਸਮਾਜ ਵੀਕਲੀ):  ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਮੁਦਰਾ ਨੀਤੀ ਤਹਿਤ ਨੀਤੀਗਤ ਰੈਪੋ ਦਰ ਨੂੰ ਨਹੀਂ ਬਦਲਿਆ ਅਤੇ ਇਸ ਨੂੰ 4 ਫੀਸਦੀ ‘ਤੇ ਬਰਕਰਾਰ ਰੱਖਿਆ। ਆਰਬੀਆਈ ਨੇ ਨਰਮ ਰੁਖ ਕਾਇਮ ਰੱਖਿਆ ਹੈ ਕਿਉਂਕਿ ਅਰਥਵਿਵਸਥਾ ਅਜੇ ਵੀ ਕੋਵਿਡ-19 ਸੰਕਟ ਤੋਂ ਪੂਰੀ ਤਰ੍ਹਾਂ ਉਭਰੀ ਨਹੀਂ। ਇਸ ਤੋਂ ਇਲਾਵਾ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 9.5 ਫੀਸਦੀ ‘ਤੇ ਬਰਕਰਾਰ ਰੱਖਿਆ ਹੈ। ਇਹ ਲਗਾਤਾਰ ਸੱਤਵੀਂ ਵਾਰ ਹੈ, ਜਦੋਂ ਆਰਬੀਆਈ ਗਰਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ ਮੁਦਰਾ ਨੀਤੀ ਕਮੇਟੀ ਨੇ ਰੈਪੋ ਦਰ ਨੂੰ ਨਹੀਂ ਛੇੜਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਮਲਾ ਸ਼ਹਿਰ ’ਚ ਤੇਂਦੂਏ ਨੇ ਪੰਜ ਸਾਲ ਦੀ ਬੱਚੀ ਨੂੰ ਮਾਰਿਆ
Next articleਕਾਂਸੀ ਤੋਂ ਖੁੰਝੀਆਂ ਭਾਰਤੀ ਮੁਟਿਆਰਾਂ ਨੇ ਹਾਰ ਕੇ ਵੀ ਰਚ ਦਿੱਤਾ ਇਤਿਹਾਸ