ਕਾਮਯਾਬੀ ਦੀ ਕਿਰਨ

ਵੀਨਾ ਬਟਾਲਵੀ

(ਸਮਾਜ ਵੀਕਲੀ)

ਅੱਜ ਉਮੀਦ ਦੇ ਗਰਭ ਚੋ
ਫਿਰ ਇਕ ਉਮੀਦ ਫੁੱਟੇਗੀ
ਜਦੋਂ ਮਹਿਲਾ ਕੌਮਾਂਤਰੀ ਦਿਵਸ ਤੇ
ਔਰਤ ਔਰਤ ਦੇ ਹੱਕਾਂ ਲਈ ਜੁੱਟੇਗੀ

ਇਹੀ ਉਮੀਦ ਦੀ ਨੰਨੀ ਕਲੀ
ਇਕ ਦਿਨ ਖਿੜ ਜਾਵੇਗੀ
ਵੰਡੇਗੀ ਆਪਣੀ ਖੁਸ਼ਬੋਈ
ਤੇ ਸਭ ਦੇ ਮਨ ਨੂੰ ਭਾਵੇਗੀ

ਆਪਣੇ ਗੁਣਾਂ ਦੀ ਮਹਿਕ ਨਾਲ਼
ਮਹਿਕਾ ਦੇਵੇਗੀ ਚਾਰ-ਚੁਫੇਰਾ
ਚੜਦੇ ਸੂਰਜ ਦੀ ਲਾਲੀ ਵਾਂਗ
ਖਤਮ ਕਰਦੂਗੀ ਹਰ ਹਨ੍ਹੇਰਾ

ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਂ ਕਵਿਤਾ ਹਾਂ…
Next articleਚੰਗਾ ਲੱਗਦਾ