ਤਰਕਸ਼ੀਲਾਂ ਨੇ ਸਾਰੋਂ ਸਕੂਲ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਲੋਕਾਂ ਦੀ ਸੋਚ ਨੂੰ ਵਿਗਿਆਨਕ ਲੀਹ ਤੇ ਤੋਰਨ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਅਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਰੋਂ ਵਿਖੇ ਇਕ ਸਿਖਿਆਦਾਇਕ ਤਰਕਸ਼ੀਲ ਪਰੋਗਰਾਮ ਦਿੱਤਾ ਗਿਆ।ਇਸ ਮੌਕੇ ਸੰਗਰੂਰ ਦੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਚੇਤਨਤਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕੀ,ਕਿਉਂ ਕਿਵੇਂ ਆਦਿ ਦੇ ਗੁਣ ਅਪਨਾਉਣ ਦਾ ਸੱਦਾ ਦਿੱਤਾ ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ ਜਾਣ ਲਈ ਜਰੂਰੀ ਹੁੰਦੇ ਹਨ।

ਮਿਹਨਤ,ਲਗਨ ,ਹਿੰਮਤ ਦੇ ਨਾਲ ਨਾਲ ਵਿਗਿਆਨਕ ਵਿਚਾਰਾਂ ਦਾ ਲੜ ਫੜ ਕੇ ਮਨੁੱਖ ਸਫਲਤਾ ਦੀ ਬੁਲੰਦੀ ਤੇ ਪਹੁੰਚ ਸਕਦਾ ਹੈ। ਇਸ ਮੌਕੇ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਨੇ ਵਿਦਿਆਰਥੀ ਚੇਤਨਾ ਪਰੀਖਿਆ ਜਿਹੜੀ 19 ਦਸੰਬਰ ਨੂੰ ਸਾਰੇ ਸੂਬੇ ਵਿੱਚ ਕਰਵਾਈ ਜਾ ਰਹੀ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਰੀਖਿਆ ਸਥਾਨਕ ਇਕਾਈ ਵਲੋਂ 19 ਦਸੰਬਰ 2021ਸਵੇਰੇ 11 ਵਜੇ ਆਦਰਸ਼ ਸਕੂਲ ਸੰਗਰੂਰ ਵਿੱਚ ਹੋਵੇਗੀ, ਫਾਰਮ30 ਨਵੰਬਰ ਤਕ ਜਮ੍ਹਾਂ ਹੋਣਗੇ।ਪੇਪਰ ਓ ਐਮ ਆਰ ਸ਼ੀਟ ਤੇ ਹੋਵੇਗਾ। 100 ਪ੍ਰਸ਼ਨਾਂ ਵਾਲੇ ਪੇਪਰ ਵਿੱਚ90 ਪ੍ਸ਼ਨ ਪਰਸਤਾਵਿਤ ਕਿਤਾਬ ਵਿਚੋਂ ਤੇ 10ਪ੍ਰਸ਼ਨ ਚਲੰਤ ਮਸਲਿਆਂ ਤੇ ਹੋਣਗੇ।ਉਨਾਂ ਹਾਜ਼ਰੀਨ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ।

ਸੀਨੀਅਰ ਲੈਕਚਰਾਰ ਕਰਮਜੀਤ ਸਿੰਘ ਖਾਲਸਾ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਤੇ ਕਰਮਜੀਤ ਸਿੰਘ ਪੰਜਾਬੀ ਲੈਕਚਰਾਰ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰ ਅਪਨਾਉਣ ਦਾ ਸੰਦੇਸ਼ ਦਿੰਦਿਆਂ , ਚੇਤਨਾ ਪਰੀਖਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲੲਈ ਪਰੇਰਤ ਕੀਤਾ।ਉਨ੍ਹਾਂ ਵਿਗਿਆਨਕ ਵਿਚਾਰਾਂ ਦਾ ਸੁਨੇਹਾ ਦੇਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਤਰਕਸੀਲਾਂ ਨੇ ਵਿਦਿਆਰਥੀਆਂ ਨੂੰ ਪਰੀਖਿਆ ਨਾਲ ਸੰਬੋਧਤ ਪੁਸਤਕਾਂ ਵੀ ਦਿਤੀਆਂ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSpeeding Audi hits over 10 people in Jodhpur; video goes viral
Next articleਗੀਤ