ਰੋਪੜ (ਸਮਾਜ ਵੀਕਲੀ) (ਰੋਮੀ ਘੜਾਮਾਂ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਇਕਾਈ ਰੋਪੜ ਵੱਲੋਂ ਮਰਹੂਮ ਮਾ. ਪ੍ਰੀਤਮ ਕੁਮਾਰ ਦੀ ਯਾਦ ਵਿੱਚ ਗਾਂਧੀ ਸਕੂਲ ਰੋਪੜ ਵਿਖੇ ਸੈਮੀਨਾਰ ਕਰਵਾਇਆ। ਮੀਡੀਆ ਵਿਭਾਗ ਮੁਖੀ ਹਰਵਿੰਦਰ ਸੁਖਰਾਮਪੁਰ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬਾਂਸਲ ਦੇ ਉਦਘਾਟਨੀ ਸ਼ਬਦਾਂ ਨਾਲ਼ ਹੋਈ ਅਤੇ ਮਾਸਟਰ ਜੀ ਦੇ ਸਪੁੱਤਰ ਸੰਜੀਵ ਕੁਮਾਰ ਨੇ ਉਨ੍ਹਾਂ ਬਾਰੇ ਯਾਦਾਂ ਸਾਂਝੀਆ ਕੀਤੀਆਂ। ਉਚੇਚੇ ਸੱਦੇ ‘ਤੇ ਪਹੁੰਚੇ ਮੁੱਖ ਬੁਲਾਰੇ ਸੰਦੀਪ ਧਾਰੀਵਾਲ ਭੋਜਾਂ (ਅੰਮ੍ਰਿਤਸਰ) ਨੇ ਕਿਹਾ ਕਿ ਵਾਪਰ ਰਹੀਆਂ ਘਟਨਾਵਾਂ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ। ਜਦੋਂ ਤੱਕ ਅਸੀ ਤਰਕਸ਼ੀਲ ਨਜ਼ਰੀਏ ਨਾਲ਼ ਜਾਂਚ-ਪੜਤਾਲ ਨਹੀਂ ਕਰਦੇ ਉਦੋਂ ਤੱਕ ਕਿਸੇ ਵੀ ਨਤੀਜੇ ‘ਤੇ ਪਹੁੰਚਣਾ ਅਸੰਭਵ ਹੈ। ਇਕਾਈ ਮੁਖੀ ਅਸ਼ੋਕ ਕੁਮਾਰ ਨੇ ਮਾਸਟਰ ਜੀ ਦੇ ਸੁਸਾਇਟੀ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਅਜੀਤ ਪ੍ਰਦੇਸੀ, ਜ਼ੋਨ ਮੁਖੀ, ਚੰਡੀਗੜ੍ਹ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਸੁਸਾਇਟੀ ਵੱਲੋਂ 29 ਤੇ 31 ਅਗਸਤ ਨੂੰ ਕਰਵਾਈ ਜਾ ਰਹੀ ਪਰਖ-ਪ੍ਰੀਖਿਆ ਵਿੱਚ ਗਾਂਧੀ ਸਕੂਲ ਦੀ ਰਜਿਸਟ੍ਰੇਸ਼ਨ ਸੋ ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਕਾਮਰੇਡ ਪਵਨ ਕੁਮਾਰ ਸਰਪੰਚ ਚੱਕ ਕਰਮਾਂ ਦੀ ਟੀਮ ਨੇ ਕੋਰੀਓਗ੍ਰਾਫੀ ਪੇਸ਼ ਕੀਤੀ। ਜਸਪਾਲ ਮਾਜਰੀ ਨੇ ਸੰਤ ਰਾਮ ਉਦਾਸੀ ਦਾ ਇਨਕਲਾਬੀ ਗੀਤ ‘ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ’ ਪੇਸ਼ ਕੀਤਾ। ਮਾਨਸਿਕ ਸਿਹਤ ਵਿਭਾਗ ਮੁਖੀ ਅਮਰਨਾਥ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਵਨ ਰੱਤੋਂ, ਹਰਜੀਤ ਸਿੰਘ ਐਸ.ਡੀ.ਓ., ਅਨਿਲ ਕੁਮਾਰ ਰੇਂਜ ਅਫ਼ਸਰ (ਸੇਵਾ-ਮੁਕਤ), ਹਰਨੇਕ ਸਿੰਘ ਇਕਾਈ ਬਸੀ ਪਠਾਣਾਂ, ਲਖਵਿੰਦਰ ਕੌਰ, ਦੀਪਾ ਰਾਵਤ, ਸੁਪਿੰਦਰ ਘਨੌਲੀ, ਕਾਮਰੇਡ ਕਾਕਾ ਰਾਮ ਮੋਰਿੰਡਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸਭਿਆਚਾਰ ਵਿਭਾਗ ਮੁਖੀ ਹਰਨੇਕ ਚੱਕ ਕਰਮਾਂ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਹੁਤ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



