ਤਰਕਸ਼ੀਲਾਂ ਨੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ  ਦਿੱਤਾ ਵਿਗਿਆਨਕ ਸੋਚ ਦਾ ਸੱਦਾ

ਵਿਗਿਆਨਕ ਜਾਗਰੂਕਤਾ ਵਕਤ ਦੀ ਮੁੱਖ ਲੋੜ —  ਮਾਸਟਰ ਪਰਮਵੇਦ 
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਸੀਤਾ ਰਾਮ , ਸੁਖਦੇਵ ਸਿੰਘ ਕਿਸ਼ਨਗੜ੍ਹ ਤੇ ਮਾਸਟਰ ਪਰਮਵੇਦ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ  ਐਸ਼ੋਸ਼ੀਏਸਨ ਸੰਗਰੂਰ ਦੀ   ਸਥਾਨਕ ਮੀਟਿੰਗ ਵਿੱਚ  ਤਰਕਸ਼ੀਲ ਪਰੋਗਰਾਮ ਦਿੱਤਾ। ਬਰਾਂਚ  ਸਕੱਤਰ  ਭੁਪਿੰਦਰ ਸਿੰਘ ਜੱਸੀ
 ਨੇ ਪੈਨਸ਼ਨਰਜ਼ ਵੱਲੋਂ ਤਰਕਸ਼ੀਲ ਟੀਮ ਦਾ ਸਵਾਗਤ ਕਰਦਿਆਂ  ਆਪਣੀ ਸੋਚ ਨੂੰ ਵਿਗਿਆਨਕ ਲੀਹ ਤੇ ਤੋਰਨ ਲਈ ਪ੍ਰੇਰਿਤ ਕੀਤਾ ।ਇਸ ਮਗਰੋਂ  ਮਾਸਟਰ ਪਰਮ ਵੇਦ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ -ਭਰਮਾ,ਵੇਲਾ ਵਿਹਾ ਚੁੱਕੀਆਂ ਰਸਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨ੍ਹੇਰੇ  ਵਿਚੋਂ ਨਿਕਲ ਕੇ ਵਿਗਿਆਨਕ  ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੱਦਾ ਦਿੱਤਾ।ਉਨ੍ਹਾਂ ਕੀ,ਕਿਉਂ ਤੇ ਕਿਵੇਂ ਗੁਣਾਂ ਨੂੰ ਗ੍ਰਹਿਣ ਕਰਨ ਤੇ ਹਰ ਘਟਨਾ/ ਗਲ ਨੂੰ ਸੋਚ ,ਸਮਝ,ਪਰਖ  ਕੇ ਮੰਨਣ  ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਖੌਤੀ ਸਿਆਣਿਆਂ,ਤਾਂਤਰਿਕਾਂ ਦੇ ਫੈਲਾਏ ਭਰਮ ਜਾਲ ਵਿੱਚੋਂ ਨਿਕਲਣ ਲਈ ਕਹਿੰਦਿਆਂ ਆਪਣੇ ਸੁਨੇਹੇ  ਵਿੱਚ ਕਿਹਾ  ਕਿ ਵਿਗਿਆਨਕ ਜਾਗਰੂਕਤਾ ਵਕ਼ਤ ਦੀ ਮੁਖ ਲੋੜ ਤੇ ਇਹ ਹੀ ਸੁਖਾਵੇਂ ਸਮਾਜ ਦਾ ਰਾਹ ਦਸੇਰਾ ਹੈ ।ਇਸ ਸਮੇਂ  ਸੇਵਾ ਨਿਵਿਰਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਇੰਦਰ ਸਿੰਘ  ਤੇ ਪ੍ਰਿੰਸੀਪਲ ਹਰਵਿੰਦਰ ਸਿੰਘ ਨੇ ਵੀ  ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਗਲ ਕਰਦਿਆਂ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਦਾ ਹੋਕਾ ਦਿੱਤਾ।ਤਰਕਸ਼ੀਲ ਆਗੂ  ਸੀਤਾ ਰਾਮ, ਸੁਖਦੇਵ ਸਿੰਘ ਕਿਸ਼ਨਗੜ੍ਹ ਨੇ  ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁਲਾਰੇ ਤਰਕਸ਼ੀਲ ਮੈਗਜ਼ੀਨ ਦੇ ਪਾਠਕ ਬਣਨ ਦਾ ਭਾਵਪੂਰਤ ਸੰਦੇਸ਼ ਦਿੱਤਾ ਤੇ ਕਾਫੀ ਸਾਥੀਆਂ ਨੇ ਇਸ ਤੇ ਅਮਲ ਕੀਤਾ। ।ਤਰਕਸ਼ੀਲਾਂ ਨੇ ਇਸ ਸਮੇਂ   ‘ਪੜ੍ਹੋ ,ਵਿਚਾਰੋ ਤੇ ਅਮਲ ਕਰੋ’ ਨਾਮ ਹੇਠ ਆਪਣਾ ਸੋਚਣ ਢੰਗ ਵਿਗਿਆਨਕ ਬਣਾਉਣ ਸਬੰਧੀ ਦੋਵਰਕੀਆਂ ਸਮੇਤ  ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਵੀ ਵੰਡਿਆਂ।ਸਵਾਲ ਜਵਾਬ ਸੈਸ਼ਨ ਵਿੱਚ ਭੁਪਿੰਦਰ ਸਿੰਘ ਜੱਸੀ ,ਸੱਤਪਾਲ ਸਿੰਘਲ,  ਦਰਸ਼ਨ ਸਿੰਘ ਨੌਰਥ ,ਨੰਦ ਲਾਲ ਮਲਹੋਤਰਾ, ਦਵਿੰਦਰ ਕੁਮਾਰ ਜਿੰਦਲ, ਗੁਰਦੇਵ ਸਿੰਘ ਭੁੱਲਰ, ਜੰਟ ਸਿੰਘ ਸੋਹੀਆ ਗੁਰਦੇਵ ਸਿੰਘ ਲੂੰਬਾ, ਭਜਨ ਸਿੰਘ, ਜਰਨੈਲ ਸਿੰਘ ਲੁਬਾਣਾ ,ਹਰਪਾਲ ਸਿੰਘ ਸੰਗਰੂਰ ਪੀ ਸੀ ਬਾਘਾ, ਜੇ ਐਸ ਵਾਲੀਆ ਨੇ ਭਾਗ ਲਿਆ।ਐਸ਼ੋਸ਼ੀਏਸਨ ਦੇ  ਪ੍ਰਧਾਨ ਜੀਤ ਸਿੰਘ ਢੀਂਡਸਾ ਵੱਲੋਂ ਤਰਕਸ਼ੀਲ ਟੀਮ ਸਮੇਤ ਬੁਲਾਰਿਆਂ ਦਾ ਧੰਨਵਾਦ  ਕਰਦਿਆਂ  ਹਾਜ਼ਰੀਨ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਵਿੱਚੋਂ ਨਿਕਲਣ ਤੇ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ
 9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -391
Next article24 ਸਤੰਬਰ ਦੀ ਜਲੰਧਰ ਰੋਸ ਰੈਲੀ ਅਤੇ ਸਥਾਨਿਕ ਸਰਕਾਰਾਂ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀਆਂ ਤਿਆਰੀਆਂ ਮੁਕੰਮਲ:ਬਾਸੀ, ਵਿਰਦੀ, ਹੀਰਾ