ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਸੰਬੰਧੀ ਸਿਲੇਬਸ ਪੁਸਤਕਾਂ ਤੇ ਵਿਗਿਆਨਕ ਵਿਚਾਰਾਂ ਦੀਆਂ ਪੁਸਤਕਾਂ ਵੰਡੀਆਂ
ਮੰਨਣ ਤੋਂ ਪਹਿਲਾਂ ਤਰਕ ਦੀ ਕਸੌਟੀ ਤੇ ਪਰਖਣ ਦਾ ਦਿੱਤਾ ਸੁਨੇਹਾ
ਕੀ , ਕਿਉਂ, ਕਿਵੇਂ ਆਦਿ ਵਿਗਿਆਨਕ ਗੁਣਾਂ ਨੂੰ ਆਪਣੇ ਦੋਸਤ ਬਣਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ
ਮਾਸਟਰ ਪਰਮ ਵੇਦ (ਸਮਾਜ ਵੀਕਲੀ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹੈ।ਇਸ ਲਈ ਉਹ ਸਕੂਲਾਂ , ਕਾਲਜਾਂ, ਪਬਲਿਕ ਸਥਾਨਾਂ,ਵਿੱਦਿਅਕ ਤੇ ਸਿਹਤ ਅਦਾਰਿਆਂ ਵਿੱਚ ਜਾ ਕੇ ਵੱਖ ਵੱਖ ਢੰਗਾਂ ਨਾਲ ਯਤਨ ਜੁਟਾ ਰਹੇ ਹਨ ਤਾਂ ਕਿ ਸਾਡੇ ਨੌਜਵਾਨ,ਛੋਟੇ , ਵੱਡੇ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆ ਸਕਣ।ਇਹ ਚਾਨਣ ਸਰੀਰਕ, ਮਾਨਸਿਕ ਤੇ ਆਰਥਿਕ ਲੁੱਟ ਤੋਂ ਬਚਣ ਤੇ ਆਪਣੀ ਸ਼ਖ਼ਸੀਅਤ ਨਿਖ਼ਾਰਨ ਦਾ ਰਾਹ ਦਰਸਾਊ ਹੈ।ਇਸ ਸਮੇਂ ਉਨ੍ਹਾਂ ਲੋਕਾਂ ਅੰਦਰ ਵਿਗਿਆਨਕ ਸੋਚ ਦੇ ਸੰਚਾਰ ਲਈ ਕਾਰਵਾਈ ਦਾ ਰਹੀ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਲਈ ਵਿਸਥਾਰਤ ਜਾਣਕਾਰੀ ਦਿੱਤੀ ਤੇ ਇਸ ਸੰਬੰਧੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ ,ਸਕੂਲ ਮੁਖੀ ਪ੍ਰਿੰਸੀਪਲ ਜੋਗਾ ਸਿੰਘ ਤੇ ਅਧਿਆਪਕ ਸਾਹਿਬਾਨ ਨੇ ਵੀ ਇਸ ਜਾਗਰੂਕਤਾ ਵਾਲੇ ਪ੍ਰੋਗਰਾਮ ਵਿੱਚ ਪੂਰਾ ਸਹਿਯੋਗ ਦਿੱਤਾ ।।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ , ਸੀਤਾ ਰਾਮ ਤੇ ਚਰਨ ਕਮਲ ਸਿੰਘ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ,ਵਹਿਮਾਂ- ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਗੁਣਮਈ ਸੁਨੇਹਾ ਦਿੱਤਾ। ਬਹੁਤ ਸਾਰੇ ਵਿਦਿਆਰਥੀਆਂ ਨੇ ਮੌਕੇ ਤੇ ਰਜਿਸਟ੍ਰੇਸਨ ਕਾਰਵਾਈ।ਇਸ ਉਪਰੰਤ ਲਗਾਈ ਪੁਸਤਕ ਪ੍ਰਦਰਸ਼ਨੀ ਮੌਕੇ ਵਿਦਿਆਰਥੀਆਂ ਨੂੰ ਚੇਤਨਾ ਸਿਲੇਬਸ ਪੁਸਤਕਾਂ ਤੇ ਹੋਰ ਵਿਗਿਆਨਕ ਅਗਾਂਹਵਧੂ ਵਿਚਾਰਾਂ ਵਾਲੀਆਂ ਪੁਸਤਕਾਂ ਤਕਸੀਮ ਕੀਤੀਆਂ। ਵਿਦਿਆਰਥੀਆਂ ਨੂੰ ਦਸਿਆ ਗਿਆ ਇਹ ਪੁਸਤਕਾਂ ਸਾਡੇ ਨੇੜਲੇ ਦੋਸਤ ਹੁੰਦੇ ਹਨ, ਜਿਨ੍ਹਾਂ ਦੇ ਸਾਥ ਨਾਲ ਸਾਨੂੰ ਅਗਾਂਹ ਵਧਣ ਦੇ ਬਹੁਤ ਸਾਰੇ ਨੁਕਤੇ ਮਿਲਦੇ ਹਨ। ਪ੍ਰੀਖਿਆ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੀਖਿਆ ਸੰਸਾਰ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਸਮੱਰਪਿਤ ਹੈ।
ਪ੍ਰੀਖਿਆ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ,ਇਸ ਵਾਰੀ ਕਲਾਸ ਅਨੁਸਾਰ ਮੈਰਿਟ ਬਣਾਈ ਜਾਵੇਗੀ।। ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੂਬਾ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ , ਇਕਾਈ ਤੇ ਜ਼ੋਨ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਿੰਸੀਪਲ ਜੋਗਾ ਸਿੰਘ ਜੀ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੰਦਿਆਂ ,ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਪੜ੍ਹਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਪ੍ਰੀਖਿਆ ਵਿੱਚ ਪੂਰਾ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ। ਪੁਸਤਕ ਪ੍ਰਦਰਸ਼ਨੀ ਆਪਣਾ ਸੱਦਾ ਦੇਣ ਵਿਚ ਸਫ਼ਲ ਰਹੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly