ਰਾਣਾ ਜੋੜੇ ਨੇ ਸੈਨਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਕੀਤੀ ਮੰਗ

(ਸਮਾਜ ਵੀਕਲੀ):  ਨਵਨੀਤ ਤੇ ਰਵੀ ਰਾਣਾ ਅੱਜ ਪਹਿਲਾਂ ਇਮਾਰਤ ਦੇ ਅੰਦਰ ਇਸ ਮਾਮਲੇ ’ਤੇ ਪੁਲੀਸ ਨਾਲ ਬਹਿਸ ਕਰਦੇ ਦੇਖੇ ਗਏ ਤੇ ਉਨ੍ਹਾਂ ਸ਼ਿਵ ਸੈਨਾ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ। ਉਹ ਸੈਨਾ ਆਗੂਆਂ ’ਤੇ ‘ਧਮਕਾਉਣ’ ਦਾ ਦੋਸ਼ ਲਾ ਰਹੇ ਸਨ। ਨਵਨੀਤ ਰਾਣਾ ਨੇ ਮੰਗ ਕੀਤੀ ਕਿ ਪੁਲੀਸ ਵਾਰੰਟ ਲੈ ਕੇ ਆਵੇ। ਪਰ ਮਗਰੋਂ ਉਹ ਬਾਹਰ ਆਉਣ ਲਈ ਮੰਨ ਗਏ ਤੇ ਪੁਲੀਸ ਨਾਲ ਦੋ ਵਾਹਨਾਂ ਵਿਚ ਚਲੇ ਗਏ। ਵਾਹਨਾਂ ਵਿਚ ਚੜ੍ਹਨ ਤੋਂ ਪਹਿਲਾਂ ਨਵਨੀਤ ਤੇ ਰਵੀ ਰਾਣਾ ਨੇ ਬਾਹਰ ਖੜ੍ਹੇ ਸ਼ਿਵ ਸੈਨਾ ਵਰਕਰਾਂ ਵੱਲ ਮੂੰਹ ਕਰ ਕੇ ਨਾਅਰੇਬਾਜ਼ੀ ਵੀ ਕੀਤੀ।

Previous article‘ਆਪ’ ਤੋਂ ਡਰੀ ਹੋਈ ਹੈ ਭਾਜਪਾ: ਕੇਜਰੀਵਾਲ
Next articleਮਹਾਰਾਸ਼ਟਰ: ਸੰਸਦ ਮੈਂਬਰ ਨਵਨੀਤ ਤੇ ਵਿਧਾਇਕ ਰਵੀ ਰਾਣਾ ਗ੍ਰਿਫ਼ਤਾਰ