ਪੰਜਾਬੀ ਬਜ਼ੁਰਗ ਨੂੰ ਮਾਰੇ ਗਏ ਧੱਕੇ: ਪੁਲਿਸ ਨੇ ਦੋਸ਼ੀ ਨੂੰ ਮੌਕੇ ਤੇ ਦਬੋਚਿਆ
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)– ਕੁਝ ਅਗਿਆਤ ਅਨਸਰਾਂ ਵੱਲੋਂ ਨਸਲੀ ਵਿਤਕਰੇ ਤਹਿਤ ਪਿਛਲੇ ਦਿਨੀ ਇੱਕ ਪੰਜਾਬੀ ਨੌਜਵਾਨ ਦੀ ਇੱਕ ਕਾਰੋਬਾਰੀ ਵੈਨ ਅਤੇ ਨਿਜੀ ਕਾਰ ਨੂੰ ਰਾਤ ਸਮੇਂ ਪੈਟਰੋਲ ਪਾ ਕੇ ਅੱਗ ਲਾ ਦੇਣ ਦੀ ਘਟਨਾ ਨੂੰ ਅਜੇ ਇੱਕ ਹਫਤਾ ਨਹੀਂ ਬੀਤਿਆ ਕਿ ਨਸਲੀ ਵਿਤਕਰੇ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਤਾਜੀ ਵਾਪਰੀ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਚ ਇੱਕ ਅਗਿਆਤ ਵਿਅਕਤੀ ਪੰਜਾਬੀ ਬਜ਼ੁਰਗ ਨੂੰ ਧੱਕੇ ਮਾਰਨ ਅਤੇ ਨਸਲੀ ਟਿੱਪਣੀਆਂ ਕਰਦਾ ਹੋਇਆ ਨਜ਼ਰੀਂ ਆਉਂਦਾ ਹੈ ਇਹ ਘਟਨਾ ਕਨੇਡਾ ਦੇ ਸੂਬੇ ਉਨਰੀਓ ਦੇ ਵੁਡ ਸਟੋਕ ਇਲਾਕੇ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਵੇਖ ਰਹੇ ਕਿਸੇ ਵਿਅਕਤੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੇ ਜਾਣ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਸ਼ੀ ਨੂੰ ਦਬੋਚ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਘਟਨਾ ਨੂੰ ਲੈ ਕੇ ਸਥਾਨਕ ਪੰਜਾਬੀ ਭਾਈਚਾਰੇ ਚ ਵੱਖ ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



