(ਸਮਾਜ ਵੀਕਲੀ) ਬਾਬਾ ਸਾਹਿਬ ਜੀ, ਜਿਹਨਾਂ ਨੂੰ ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ ਗਿਆ ਹੈ, ਸਿੰਬਲ ਆਫ ਨੋਲਜ ਰਾਂਹੀ ਜਾਣਿਆ ਜਾਂਦਾ ਹੈ। ਬਾਬਾ ਸਾਹਿਬ ਜੀ ਦਾ 135ਵਾ ਜਨਮ ਦਿਵਸ਼ ਪੂਰੇ ਭਾਰਤ ਦੇ ਹਰ ਇੱਕ ਪਿੰਡ ਵਿੱਚ ਮਨਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮਨਾਇਆ ਜਾਵੇਗਾ। ਮਿਤੀ 23-04-2026 ਨੂੰ ਵੀ ਬਹੁਤ ਸਥਾਨਾਂ ਤੇ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ ਜਿਸ ਵਿੱਚ ਨਕੋਦਰ ਵਿੱਚ ਸਥਿਤ ਬਬਰੀਕ ਨਗਰ ਵੀ ਸਾਮਲ ਹੈ। ਇਹ ਪ੍ਰੋਗਰਾਮ ਨਗਰ ਦੀ ਇੱਕ ਧਰਮਸ਼ਾਲਾ ਵਿੱਚ ਮਨਾਇਆ ਗਿਆ ਜਿਸ ਵਿੱਚ ਭਗਵਾਨ ਵਾਲਮਿਕੀ ਜੀ ਨੂੰ ਪਿਆਰ ਕਰਨ ਵਾਲੇ ਸਮਾਜ ਨੇ ਬਹੁਤ ਹੀ ਉਤਸ਼ਾਹ ਨਾਲ ਬਾਬਾ ਸਾਹਿਬ ਜੀ ਦਾ ਜਨਮ ਦਿਵਸ਼ ਮਨਾਇਆ। ਬਬਰੀਕ ਨਗਰ ਦੇ ਸੂਝਵਾਨ ਅਤੇ ਮਿਹਨਤੀ ਸਮਾਜ ਵਲੋਂ ਉਸ ਧਰਮਸ਼ਾਲਾ ਵਿੱਚ ਬੱਚਿਆ ਨੂੰ ਸਕੂਲੀ ਗਿਆਨ ਦਿੱਤਾ ਜਾਂਦਾ ਹੈ ਜਿਸ ਵਿੱਚ ਮਹਿਲਾਂ ਅਧਿਆਪਕ ਬੱਚਿਆ ਨੂੰ ਪੜਾਈ ਕਰਵਾਉਂਦੇ ਹਨ॥ ਬਾਬਾ ਸਾਹਿਬ ਜੀ ਦੇ ਜਨਮ ਦਿਨ ਦਾ ਬੱਚਿਆ ਵਿੱਚ ਬਹੁਤ ਹੀ ਉਤਸ਼ਾਹ ਸੀ ਅਤੇ ਨਿੱਕੇ ਨਿੱਕੇ ਬੱਚੇ , ਜੋ ਇਂਨੇ ਕੋ ਛੋਟੇ ਸੀ ਕਿ ਸਾਇਦ ਦੁੱਧ ਵੀ ਬੋਤਲ ਨਾਲ ਪੀਂਦੇ ਹੋਣ ਪਰ ਉਹ ਮਾਇਕ ਲੈ ਕੇ ਬਾਬਾ ਸਾਹਿਬ ਜੀ ਦੇ ਵਿਚਾਰ ਸਾਂਝੇ ਕਰ ਰਹੇਂ ਸਨ॥ ਕਾਫੀ ਬੱਚਿਆ ਨੇ ਬਾਬਾ ਸਾਹਿਬ ਜੀ ਦੇ ਮਿਸ਼ਨ ਦੀ ਜਾਣਕਾਰੀ ਮਾਇਕ ਵਿੱਚ ਇੱਕ ਦੂਸਰੇ ਨਾਲ ਸਾਂਝੀ ਕੀਤੀ॥ ਇਹ ਦੇਖ ਕੇ ਮੇਰਾ ਮਨ ਬਹੁਤ ਹੀ ਪ੍ਰਸੰਨ ਹੋਇਆ ਕਿ ਜੇਕਰ ਸਾਡੇ ਸਮਾਜ ਦੇ ਬੱਚੇ ਇਸ ਉਮਰ ਵਿੱਚ ਮਾਇਕ ਵਿੱਚ ਅੱਗੇ ਖੜ੍ਹ ਕੇ ਬੋਲਣ ਲੱਗ ਪਏ ਤਾਂ ਉਹ ਦਿਨ ਦੂ੍ਰ ਨਹੀਂ , ਜਦੋੰ ਸਾਡੇ ਸਮਾਜ ਨੇ ਬਾਬਾ ਸਾਹਿਬ ਜੀ ਦਾ ਅਧੂਰਾ ਮਿਸ਼ਨ ਪੂਰਾ ਕਰ ਲੈਣਾ ਹੈ। ਬਾਬਾ ਸਾਹਿਬ ਕਹਿੰਦੇ ਸੀ ਕਿ ਮੈਂ ਉਸ ਸਮਾਜ ਨੂੰ ਗਰੀਬ ਸਮਾਜ ਨਹੀਂ ਸਮਝਦਾ ਜਿਸ ਕੋਲ ਘਰ-ਬਾਰ ਜਾਂ ਪੈਸਾ ਨਹੀਂ ਹੈ ਬਲਕਿ ਮੈਂ ਉਸ ਸਮਾਜ ਨੂੰ ਜਿਆਦਾ ਗਰੀਬ ਸਮਝਦਾ ਹਾਂ ਜਿਸ ਕੋਲ ਗਿਆਨ ਨਹੀਂ ਹੈ॥ ਗਿਆਨ ਸਭ ਤੋਂ ਵੱਡੀ ਦੋਲਤ ਹੈ। ਬਾਬਾ ਸਾਹਿਬ ਜੀ ਨੇ ਤਥਾਗਤ ਗੋਤਮ ਬੁੱਧ ਜੀ ਨੂੰ ਆਪਣਾ ਗੁਰੂ ਸਵਿਕਾਰ ਕੀਤਾ ਅਤੇ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣ ਲਈ ਸੰਕਲਪ ਲਿਆ ਸੀ ਜਿਸ ਵਿੱਚ ਗਿਆਨ ਹੀ ਉਹਨਾਂ
ਦੀ ਪਹਿਲੀ ਸਰਣ ਸੀ ਅਤੇ ਚੰਗਾ ਆਚਰਣ ਪ੍ਰਾਪਤ ਕਰਨਾ ਉਹਨਾਂ ਦਾ ਗਹਿਣਾ ਸੀ। ਇਸੇ ਤਰ੍ਹਾਂ ਚੰਗੇ ਗੁਣਾਂ ਵਾਲੇ ਲੋਕਾਂ ਨੂੰ ਤਿਆਰ ਕਰਨ ਵਾਲਾ ਸਮਾਜ ਬਣਾਉਣਾ ਉਹਨਾਂ ਦਾ ਸੁਪਨਾ ਸੀ , ਜੋ ਕਿ ਹੋਲੀ ਹੋਲੀ ਪੂਰਾ ਹੋ ਰਿਹਾ ਹੈ। ਮੈਨੂੰ ਵੀ ਬੱਚਿਆ ਨਾਲ ਆਪਣੇ ਮਨ ਦੇ ਦੋ ਸਬਦ ਸਾਂਝੇ ਕਰਨ ਲਈ ਕਮੇਟੀ ਵਲੋੰ ਟਾਇਮ ਦਿੱਤਾ ਗਿਆ॥ ਮੈਂ ਬੱਚਿਆ ਨੂੰ ਸਮਝਾਇਆ ਕਿ ਤੁਹਾਡੇ ਅੰਦਰ ਬਾਬਾ ਸਾਹਿਬ ਜੀ ਦਾ ਖੂਨ ਹੈ, ਬਸ ਤੁਸੀ ਉਸ ਦੀ ਪਹਿਚਾਣ ਕਰ ਲਓ.. ਆਪਣੇ ਜੀਵਨ ਵਿੱਚ ਬੁਰਾਈ ਨੂੰ ਤਿਆਗ ਕਰ ਕੇ ਚੰਗਾਈ ਵਾਲੇ ਗੁਣ ਅਪਨਾਉਣ ਯੋਗ ਹੋ ਜਾਣਾ॥ ਕਦੇ ਕਿਸੇ ਜੀਵ ਨੂੰ ਦੁਖੀ ਨਾ ਕਰਨਾ , ਚੋਰੀ ਨਾ ਕਰਨਾ, ਝੂਠ ਨਾ ਬੋਲਣਾ ਅਤੇ ਹਮੇਸ਼ਾ ਸੱਚਾਈ ਵਾਲੇ ਰਾਸਤੇ ਤੇ ਚੱਲਣਾ॥ ਨਸ਼ੇ ਤੋ ਹਮੇਸ਼ਾ ਦੂਰ ਰਹਿਣਾ ਅਤੇ ਸਮਾਜ ਨੂੰ ਸਹੀਂ ਸੇਧ ਦੇਣ ਵਾਲੇ ਚੰਗੇ ਇਨਸਾਨ ਬਣ ਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਅਤੇ ਟੀਚਰਾਂ ਨੂੰ ਸਨਮਾਨ ਦੇਣਾ। ਭਾਰਤ ਦੇਸ਼ ਦੀ ਜੈ ਕਰਵਾਉਣ ਲਈ ਬਾਬਾ ਸਾਹਿਬ ਜੀ ਨੂੰ ਪੜ੍ਹਨਾ ਅਤੇ ਉਹਨਾਂ ਦੇ ਗੁਣਾਂ ਨੂੰ ਆਪਣੇ ਅੰਦਰ ਦੇਖਣਾ। ਉਹਨਾਂ ਵਾਂਗ ਮਿਹਨਤ ਕਰਨਾ ਜੋ ਕਿ ਸਿਰਫ ਗਿਆਨ ਨੂੰ ਵਧਾਉਣ ਲਈ ਹੀ ਸੀ॥ ਬਾਬਾ ਸਾਹਿਬ ਜੀ ਗਿਆਨ ਦੇ ਸਿੰਬਲ ਵਜੋੰ ਪੂਰੇ ਵਿਸ਼ਵ ਵਿੱਚ ਜਾਣੇ ਜਾਂਦੇ ਹਨ। ਬੇਟੀ ਰੇਨੂਕਾ ਜੋ ਕਿ ਬਾਰਵੀਂ ਜਮਾਤ ਦੇ ਪੇਪਰ ਦੇ ਕੇ ਹਟੀ ਹੈ, ਨੇ ਵੀ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਦੀ ਜਾਣਕਾਰੀ ਬਹੁਤ ਹੀ ਉਤਸ਼ਾਹ ਨਾਲ ਦਿੱਤੀ , ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸਮਾਜ ਨੂੰ ਸਮਰਪਿਤ ਕਰ ਦਿੱਤਾ ਹੈ॥ ਇਸ ਪ੍ਰਕਾਰ ਉਬ ਹਰ ਪ੍ਰੋਗਰਾਮ ਵਿੱਚ ਜਾ ਕੇ ਸਮਾਜ ਨੂੰ ਜਾਗ੍ਰਿਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਵਾਲੀ ਸਮਾਜ ਦੀ ਬੇਟੀ ਬਣ ਗਈ ਹੈ। ਉਸ ਦੀ ਪੂਰੀ ਟੀਮ ਉਸ ਦੀ ਸਹਾਇਤਾ ਕਰ ਰਹੀ ਹੈ॥ ਇਹ ਟੀਮ ਬਹੁਤ ਮਿਹਨਤ ਨਾਲ ਮਿਸ਼ਨ ਦਾ ਕੰਮ ਕਰ ਰਹੀ ਹੈ। ਮੈਨੂੰ ਵੀ ਇਸ ਟੀਮ ਨਾਲ ਪ੍ਰੋਗਰਾਮਾਂ ਤੇ ਜਾ ਕੇ ਆਪਣੇ ਵਿਚਾਰ ਸਮਾਜ ਵਿੱਚ ਰੱਖਣ ਦਾ ਮੋਕਾ ਮਿਲਦਾ ਹੈ ਜਿਸ ਵਿੱਚ ਮੈਂ ਜਿਆਦਾ ਤਰ ਤਥਾਗਤ ਗੋਤਮ ਬੁੱਧ ਜੀ ਦੇ ਮਾਨਵਤਾ ਵਾਦੀ ਗਿਆਨ ਨੂੰ ਸਮਾਜ ਵਿੱਚ ਲੈ ਕੇ ਜਾਣ ਦੀ ਕੋਸਿਸ਼ ਕਰਦਾ ਹਾਂ। ਬੱਚਿਆ ਦੇ ਅਧਿਆਪਕਾਂ ਸਹਿਤ ਬਬਰੀਕ ਨਗਰ ਦੇ ਅਤੇ ਆਲੇ ਦੁਆਲੇ ਤੋਂ ਕਾਫੀ ਸਮਾਜ ਦੇ ਲੋਕਾਂ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਮਨਾਈ ਅਤੇ ਮਿਸ਼ਨ ਤੇ ਚੱਲਣ ਲਈ ਸੰਕਲਪ ਲਿਆ॥ ਆਖੀਰ ਤੇ ਸਭ ਬੱਚਿਆ ਨੂੰ ਜੋ ਪਹਿਲੇ ਦੂਜੇ ਅਤੇ ਤੀਸਰੇ ਦਰਜੇ ਤੇ ਆਏ ਉਹਨਾਂ ਨੂੰ ਕਾਪੀ , ਕਿਤਾਬ, ਪੈਨ ਪੈਨਸ਼ਿਲਾ ਦੇ ਕੇ ਉਹਨਾਂ ਦਾ ਹੋਸ਼ਲਾ ਵਧਾਇਆ ਅਤੇ ਜੋ ਬੁਲਾਰੇ ਬੋਲਣ ਆਏ , ਉਹਨਾਂ ਨੂੰ ਯਾਦਗਾਰ ਟਰਾਫੀ ਅਤੇ ਗਲ ਵਿੱਚ ਨੀਲੇ ਰੰਗ ਦਾ ਸਰੋਪਾ ਪਾ ਕੇ ਸਨਮਾਨ ਕੀਤਾ ਅਤੇ ਸਭ ਨੇ ਰਲ ਮਿਲ ਸਮੋਸਿਆ ਦਾ ਅਨੰਦ ਮਾਣਿਆ। ਆਖੀਰ ਦੇ ਪ੍ਰੋਗਰਾਮ ਸੰਚਾਲਕ ਦੇਸ਼ ਰਾਜ ਬੰਗੜ ਜੀ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਾਥ ਹੀ ਆਪਣੇ ਵਿਚਾਰਾਂ ਨਾਲ ਬੱਚਿਆ ਨੂੰ ਜਾਗਰਿਤੀ ਦਿਤੀ। ਬਾਬਾ ਸਾਹਿਬ ਜੀ ਦੇ 135ਵੇ ਜਨਮ ਦਿਵਸ ਤੇ ਸਭ ਨੂੰ ਵਧਾਈ , ਮੁਬਾਰਕਾਂ ਅਤੇ ਮਿਸ਼ਨ ਵਿੱਚ ਡੱਟ ਕੇ ਮਿਹਨਤ ਕਰਨ ਦੀ ਅਪੀਲ ਦੇ ਨਾਲ ਪ੍ਰੋਗਰਾਮ ਖਤਮ ਕੀਤਾ ਗਿਆ।
ਧੰਮ ਪ੍ਰਚਾਰਕ ਰਾਜ ਕੁਮਾਰ ਬੋਧ
ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ(ਰਜਿ.)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



