ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਨੂੰ ਮਿਲੇ 37 ਨਵੇਂ ਅਧਿਆਪਕ

ਆਪ ਸਰਕਾਰ ਦਾ ਉਪਰਾਲਾ

ਅਧਿਆਪਕਾਂ ਉੱਪਰ ਸਮਾਜ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਹੈ , ਉਹ ਇਸ ਨੂੰ ਇਮਾਨਦਾਰੀ ਨਾਲ ਨਿਭਾਉਣ – ਸੱਜਣ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਆਪ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਜਾ ਰਹੇ ਹਨ , ਜਿਸ ਤਹਿਤ ਪ੍ਰਾਇਮਰੀ ਸਕੂਲਾਂ ਵਿਚ 6635 ਨਵੇਂ ਈ.ਟੀ.ਟੀ ਅਧਿਆਪਕ ਦੀ ਨਿਯੁਕਤੀ ਕੀਤੀ ਗਈ ਹੈ । ਸਰਕਾਰ ਦੀ ਇਸ ਪ੍ਰਾਪਤੀ ਬਾਰੇ ਜ਼ਿਕਰ ਕਰਦੇ ਹੋਏ ਅਰਜਨ ਅਵਾਰਡੀ ਸ. ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਪਾਰਟੀ ਸੁਲਤਾਨਪੁਰ ਨੇ ਦੱਸਿਆ ਕਿ ਅਕਸਰ ਸਰਕਾਰਾਂ ਨਵੀਆਂ ਭਰਤੀਆਂ ਆਪਣੇ ਕਾਰਜ-ਕਾਲ ਦੇ ਅਖੀਰਲੇ ਮਹੀਨਿਆਂ ਵਿੱਚ ਕਰਦੀਆਂ ਸਨ । ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪ ਸਰਕਾਰ ਵੱਲੋਂ ਪਹਿਲੇ ਸਾਲ ਵਿੱਚ ਹੀ ਵੱਖ-ਵੱਖ ਵਿਭਾਗਾਂ ਵਿੱਚ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਹਨ । ਇਸੇ ਤਹਿਤ ਸਿੱਖਿਆ ਵਿਭਾਗ ਵਿੱਚ 6635 ਪ੍ਰਾਇਮਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ । ਜਿਲ੍ਹਾ ਕਪੂਰਥਲਾ ਵਿੱਚ 37 ਨਵੇਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ।

ਇਸ ਮੌਕੇ ਸ. ਜਗਵਿੰਦਰ ਸਿੰਘ ਜਿਲ੍ਹਾਂ ਸਿੱਖਿਆ ਅਫਸਰ (ਐ.ਸਿ) , ਸ੍ਰੀਮਤੀ ਨੰਦਾ ਧਵਨ ਉਪ ਜਿਲ੍ਹਾਂ ਸਿੱਖਿਆ ਅਫਸਰ (ਐ.ਸਿ) , ਲਵਪ੍ਰੀਤ ਸਿੰਘ , ਜਿਲ੍ਹਾਂ ਖੇਡ ਕਨਵੀਨਰ ਲਕਸ਼ਦੀਪ ਸ਼ਰਮਾਂ , ਗੁਰਮੁੱਖ ਸਿੰਘ ਬਾਬਾ ਸੂਬਾ ਮੀਤ ਪ੍ਰਧਾਨ ਅਧਿਆਪਕ ਦਲ ਪੰਜਾਬ , ਵਿਵੇਕ ਕੁਮਾਰ , ਪੰਕਜ ਮਰਵਾਹਾ, ਸੀ.ਐਚ.ਟੀ ਬਲਵਿੰਦਰ ਕੁਮਾਰ , ਸੁਪਰਡੈਂਟ ਹਰਬੰਸ ਸਿੰਘ ਘਾਰੂ, ਕਲਰਕ ਜਗਦੀਸ਼ ਕੁਮਾਰ , ਕਲਰਕ ਆਨੰਦ ਪ੍ਰਕਾਸ਼ , ਹਰਜੋਤ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਸੱਜਣ ਸਿੰਘ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਨਵੇਂ ਅਧਿਆਪਕਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਸਕੂਲਾਂ ਵਿੱਚ ਜਾ ਕੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਅਤੇ ਦੇਸ਼ ਦਾ ਭਵਿੱਖ ਸਵਾਰਣ ਵਿੱਚ ਯੋਗਦਾਨ ਪਾਉਣ । ਉਹਨਾਂ ਇਸ ਮੌਕੇ ਆਪਣੇ ਅਧਿਆਪਕਾਂ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਅੱਜ ਉਹ ਜੋ ਕੁੱਝ ਵੀ ਹਨ ਆਪਣੇ ਮਿਹਨਤੀ ਅਧਿਆਪਕਾ ਸਦਕਾ ਹੀ ਹਨ ।ਇਸ ਕਰਕੇ ਅਧਿਆਪਕਾਂ ਉੱਪਰ ਸਮਾਜ ਨੂੰ ਦਿਸ਼ਾ ਦੇਣ ਦੀ ਜ਼ਿੰਮੇਵਾਰੀ ਹੈ ਤੇ ਉਹ ਇਸ ਨੂੰ ਇਮਾਨਦਾਰੀ ਨਾਲ ਨਿਭਾਉਣ ਅਤੇ ਉਹਨਾਂ ਚੰਗੇਰੇ ਭਵਿੱਖ ਲਈ ਸ਼ੁਭਕਾਮਨਵਾਂ ਦਿੱਤਿਆਂ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੁਪਿੰਦਰ ਕੌਰ ਵੱਲੋਂ ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਵਜੋਂ ਅਹੁਦਾ ਸੰਭਾਲਣ ਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ
Next articleਚੰਗੀ ਲੱਗਦੀ