ਪਿਆਰ ਦੀ ਕੀਮਤ

ਕੁਲਵਿੰਦਰ ਕੁਮਾਰ ਬਹਾਦਰਗੜ੍ਹ

(ਸਮਾਜ ਵੀਕਲੀ)

ਸੰਦੀਪ ਕੋਮਲ ਨੂੰ ਬਹੁਤ ਪਿਆਰ ਕਰਦਾ ਸੀ ਪਰ ਜਦ ਸੰਦੀਪ ਦੇ ਪਿਤਾ ਜੀ ਨੂੰ ਬਾਰੇ ਪਤਾ ਲੱਗਦਾ ਹੈ ਤਾਂ ਉਹ ਸੰਦੀਪ ਨਾਲ ਬਹੁਤ ਗੁੱਸੇ ਹੋਏ ਅਤੇ ਉਸ ਨੂੰ ਕੈਨੇਡਾ ਭੇਜ ਦਿੰਦੇ ਹਨ। ਸੰਦੀਪ ਵੀ ਕੋਮਲ ਨੂੰ ਆਪਣੇ ਦਿਲ ਚੋਂ ਭੁਲਾ ਨਾ ਸਕਿਆ ਤੇ ਹਮੇਸ਼ਾ ਯਾਦ ਕਰਦਾ ਸੀ। ਪਤਾ ਨਾ ਲੱਗਾ ਕਿਵੇਂ ਸੱਤ ਸਾਲ ਬੀਤ ਗਏ। ਅਚਾਨਕ ਪਿਤਾ ਦੀ ਮੌਤ ਤੋਂ ਬਾਅਦ ਸੰਦੀਪ ਭਾਰਤ ਆਉਂਦਾ ਹੈ ਅਤੇ ਇਕ ਮਹੀਨੇ ਬਾਅਦ ਕੋਮਲ ਨੂੰ ਮੰਦਰ ਵਿੱਚ ਦੇਖਦਾ ਹੈ।

ਸੰਦੀਪ ਕੋਮਲ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ ਅਤੇ ਉਹ ਕੋਮਲ ਤੋਂ ਉਸ ਦਾ ਹਾਲ-ਚਾਲ ਪੁੱਛਦਾ ਹੈ ਜਦੋਂ ਵਿਆਹ ਬਾਰੇ ਗੱਲ ਕਰਦਾ ਹੈ ਤਾਂ। ਕੋਮਲ ਬੋਲੀ,” ਸੰਦੀਪ ਮੈਂ ਤਾਂ ਤੈਨੂੰ ਪਿਆਰ ਕੀਤਾ ਸੀ ਤੇ ਤੇਰੇ ਤੋਂ ਬਿਨਾ ਮੈਂ ਕਿਸੇ ਨੂੰ ਹੋਰ ਨੂੰ ਆਪਣਾ ਜੀਵਨ-ਸਾਥੀ ਨਹੀਂ ਬਣਾ ਸਕਦੀ ਸੀ। ਮੈਂ ਵਿਆਹ ਨਹੀਂ ਕਰਵਾਇਆ।

ਸੰਦੀਪ ਭਾਵੁਕ ਹੋ ਕੇ ਬੋਲਿਆ,” ਤੂੰ ਮੇਰੇ ਪਿਆਰ ਦੀ ਐਨੀ ਵੱਡੀ ਕੀਮਤ ਚੁਕਾਈ ਹੈ। ਆਪਣੀ ਜ਼ਿੰਦਗੀ ਦੇ ਅਨਮੋਲ ਪਲ ਤੂੰ ਮੇਰੇ ਲਈ ਕੁਰਬਾਨ ਕਰ ਦਿੱਤੇ ਹਨ। ਮੈਂ ਵੀ ਅਜੇ ਵਿਆਹ ਨਹੀਂ ਕਰਵਾਇਆ।

 

 ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੀਰ ਦਾ ਵਿਛੋੜਾ
Next articleਅੰਦਰ ਤੇਰੇ ਬੋਲ ਰਿਹਾ