ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਬੀਤੇ ਕੱਲ ਫਿਲੋਰ ਦੇ ਨਜਦੀਕ ਪਿੰਡ ਗੜਾ ਵਿਖੇ ਤੇਜ ਰਫਤਾਰ ਕਾਰ ਦੀ ਟੱਕਰ ਦੌਰਾਨ ਇਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਮਿਲਿਆ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕਾ ਲੜਕੀ ਮੁਸਕਾਨ (12)ਪੁੱਤਰੀ ਸਰਬਜੀਤ ਵਾਸੀ ਗੜਾ ਦੀ ਭੂਆ ਪ੍ਰਵੀਨ ਨੇ ਦੱਸਿਆ ਕਿ ਮੇਰੀ ਭਤੀਜੀ ਜੋ ਸੰਧਿਆ ਫੇਰੀ ਤੋ ਗੁਰਦੁਆਰਾ ਸਾਹਿਬ ਤੋ ਵਾਪਸ ਆ ਰਹੀ ਸੀ ਤੇ ਇਕ ਤੇਜ ਰਫਤਾਰ ਕਾਰ ਨੇ ਪਿਛਿਓ ਟੱਕਰ ਮਾਰ ਦਿਤੀ ਤੇ ਲੜਕੀ ਨੂੰ ਫਿਲੋਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦਿਤਾ ਤੇ ਗੱਡੀ ਜਿਆਦਾ ਤੇਜ ਰਫਤਾਰ ਹੋਣ ਕਾਰਨ ਲੜਕੀ ਦਰੱਖਤ ਨਾਲ ਟਕਰਾ ਗਈ ਤੇ ਗੱਡੀ ਡਰਾਈਵਰ ਦਲਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ।ਉਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਮੌਕੇ ਤੇ ਪੁੱਜੇ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਡਰਾਈਵਰ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਜਲੰਧਰ ਭੇਜ ਦਿਤਾ ਗਿਆ ਤੇ ਇਸ ਗੱਡੀ ਵਾਲੇ ਇਕ ਸਕੂਟਰ ਸਵਾਰ ਨੂੰ ਟੱਕਰ ਮਾਰ ਜਖਮੀ ਕੀਤਾ ਤੇ ਗੱਡੀ ਡਰਾਈਵਰ ਦਲਜੀਤ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਅਗਲੀ ਕਾਰਵਾਈ ਆਰੰਭ ਕਰ ਦਿਤੀ ਗਈ ਮ੍ਰਿਤਕਾ ਲੜਕੀ ਦਾ ਸਸਕਾਰ ਕਰ ਕਰ ਦਿਤਾ ਗਿਆ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



