ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਧਾਰਮਿਕ ਗੀਤ ‘ਗੁਰੂ ਰਵਿਦਾਸ ਜੀ ਆਏ’ ਦਾ ਪੋਸਟਰ ਜਾਰੀ

*8 ਜਨਵਰੀ ਦਿਨ ਸੋਮਵਾਰ ਨੂੰ  ਧਾਰਮਿਕ ਗੀਤ ਹੋਵੇਗਾ ਵਰਲਡ ਵਾਈਡ ਰੀਲੀਜ਼*
ਫਿਲੌਰ, ਅੱਪਰਾ (ਜੱਸੀ)-ਪ੍ਰਸਿੱਧ ਪੰਜਾਬੀ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ  ਸਮਰਪਿਤ ਨਵੇਂ ਧਾਰਮਿਕ ਗੀਤ ‘ਗੁਰੂ ਰਵਿਦਾਸ ਜੀ ਆਏ’ ਦਾ ਪੋਸਟਰ ਅੱਜ ਰੀਲੀਜ਼ ਹੋ ਗਿਆ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਨੇ ਦੱਸਿਆ ਕਿ ਇਸ ਗੀਤ ਨੂੰ  ਕਮਲ ਮਿਊਜ਼ਿਕ ਰਿਕਾਰਡਸ ਤੇ ਪੇਸ਼ਕਾਰ ਤਲਵਿੰਦਰ ਸਿੰਘ ਵਲੋਂ ਮਾਰਕੀਟ ‘ਚ ਪੇਸ਼ ਕੀਤਾ ਜਾਵੇਗਾ |
ਇਸ ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਲੱਕੀ ਅੱਪਰਾ ਨੇ ਤਿਆਰ ਕੀਤਾ ਹੈ, ਜਦਕਿ ਵੀਡੀਓ ਡਾਇਰੈਕਟਰ ਗਮਨੂੰ ਬਾਂਸਲ ਹਨ | ਇਸ ਗੀਤ ਦੇ ਹੋਰ ਸਹਿਯੋਗੀ ਕਲਾਕਾਰ ਰਣਜੀਤ ਜੀਕਾ, ਇਸ਼ਾਨ ਲੱਲੀਆਂ, ਕੁਲਜੀਤ ਕੌਰ, ਗੁਰੀ ਦੋਰਾਹਾ ਹਨ, ਜਦਕਿ ਕੈਮਰਾਮੈਨ ਮਨੀਸ਼ ਅੰਗੁਰਾਲ ਤੇ ਮੇਕਅੱਪ ਆਰਟਿਸਟ ਕਮਲਜੀਤ ਕੌਰ ਹਨ | ਪੇਸ਼ਕਾਰ ਤੇ ਪ੍ਰੋਡਿਊਸਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ  ਆਸ ਹੈ ਕਿ ਦਰਸ਼ਕਾਂ ਨੂੰ  ਇਹ ਧਾਰਮਕਿ ਗੀਤ ਬਹੁਤ ਪਸੰਦ ਆਵੇਗਾ | ਉਨਾਂ ਕਿਹਾ ਕਿ ਪਹਿਲਾਂ ਵੀ ਗਾਇਕ ਤੇ ਗੀਤਕਾਰ ਕੁਲਵੀਰ ਲੱਲੀਆਂ ਦਾ ਬਾਬਾ ਸਾਹਿਬ ਜੀ ਨੂੰ  ਸਮਰਪਤਿ ਗੀਤ ਆ ਚੁੱਕਾ ਹੈ ਤੇ ਦੋ ਪ੍ਰਾਜੈਕਟਾਂ ‘ਤੇ ਕੰਮ ਚੱਲ ਰਿਹਾ ਹੈ | ਉਨਾਂ ਕਿਹਾ ਕਿ ਅਸਲ ‘ਚ ਰਹਿਬਰਾਂ ਦੇ ਮਿਸ਼ਨ ਨੂੰ  ਪੂਰੀ ਦੁਨੀਆਂ ‘ਚ ਲੈ ਕੇ ਜਾਣਾ ਹੀ ਸਾਡਾ ਅਸਲ ਮੰਤਵ ਹੈ ਤੇਇਹ ਹੀ ਰਹਿਬਰਾਂ ਦੇ ਚਰਨਾਂ ‘ਚ ਉਨਾਂ ਲਈ ਸਾਡੀ ਸ਼ਰਧਾ ਤੇ ਸ਼ਰਧਾਜ਼ਲੀ
ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਨੀ ਦੀਆਂ ਬਾਤਾਂ ਚੋਂ
Next articleਉਮੀਦ