ਸੰਭਾਵਨਾ ਕਦੀ ਖਤਮ ਨਹੀਂ ਹੁੰਦੀ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ)  ਸਭ ਕੁਝ ਕੀਤੇ ਜਾਣ ਤੋਂ ਬਾਅਦ ਵੀ ਕੁਝ ਕਰਨ ਦੀ ਸੰਭਾਵਨਾ ਹੁੰਦੀ ਹੈ। ਸਭ ਕੁਝ ਕਹੇ ਜਾਣ ਤੋਂ ਬਾਅਦ ਵੀ ਕੁਝ ਕਹਿਣ ਦੀ ਸੰਭਾਵਨਾ ਹੁੰਦੀ ਹੈ। ਕੋਈ ਵੀ ਕੰਮ ਜੋ ਅਸੀਂ ਕਰਦੇ ਹਾਂ ਉਸ ਵਿੱਚ ਹੋਰ ਬਿਹਤਰ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।
ਕਈ ਵਾਰ ਜਾਪਦਾ ਹੈ ਕਿ ਅਸੀਂ ਸਭ ਕੁਝ ਕਰ ਲਿਆ ਹੈ। ਅਸੀਂ ਸਾਰੇ ਯਤਨ ਕਰ ਚੁੱਕੇ ਹਾਂ ਪਰ ਹਾਲਾਤ ਨਹੀਂ ਬਦਲੇ  ਜਾਂ  ਸਮੱਸਿਆ ਨਹੀਂ ਸੁਲਝੀ।ਅਸੀਂ ਥੱਕ ਹਾਰ ਕੇ ਬੈਠ ਜਾਂਦੇ ਹਾਂ। ਯਾਦ ਰੱਖੋ ਇੱਥੇ ਵੀ ਕੁਝ ਹੋਰ ਕੀਤੇ ਜਾਣ ਦੀ ਸੰਭਾਵਨਾ ਹੁੰਦੀ ਹੈ।ਕੋਈ ਵੀ ਯਤਨ ਆਖ਼ਰੀ ਨਹੀਂ ਹੁੰਦਾ। ਹਾਲਾਤ ਨਾਲ ਮੁਸ਼ਕਿਲਾਂ ਨਾਲ ਲੜਦੇ ਰਹਿਣਾ ਚਾਹੀਦਾ ਹੈ। ਹਰ ਉਦੋਂ ਹੁੰਦੀ ਹੈ ਜਦੋਂ ਅਸੀਂ ਹਾਰ ਮੰਨ ਲਈਏ  ਨਹੀਂ ਤਾਂ ਸੰਘਰਸ਼ ਚੱਲਦਾ ਰਹਿੰਦਾ ਹੈ।
ਠੀਕ ਇਸੇ ਤਰ੍ਹਾਂ ਸਭ ਕੁਝ ਕਹਿ ਦੇਣ ਤੋਂ ਬਾਅਦ ਵੀ ਕੁਝ ਬਾਕੀ ਰਹਿ ਜਾਂਦਾ ਹੈ।ਕਈ ਵਾਰ ਸਾਨੂੰ ਲੱਗਦਾ ਹੈ ਕਿਸ ਜੋ ਕਹਿਣਾ ਸੀ ਕਹਿ ਚੁੱਕੇ ਹਾਂ। ਇਹ ਸ਼ਬਦ ਅਸੀਂ ਅਕਸਰ ਇਸਤੇਮਾਲ ਕਰਦਿਆਂ ਕਿ ਇਸ ਤੋਂ ਵੱਧ ਕਹਿਣ ਨੂੰ ਮੇਰੇ ਕੋਲ ਕੁਝ ਨਹੀਂ। ਪਰ ਅਜਿਹਾ ਨਹੀਂ ਹੁੰਦਾ।ਬਹੁਤ ਕੁਝ ਕਹਿਣ ਨੂੰ ਅਸੀਂ ਬਾਕੀ ਹੁੰਦਾ ਹੈ। ਮਨ ਵਿੱਚ ਵਾਦ ਵਿਵਾਦ ਨਿਰੰਤਰ ਚੱਲਦਾ ਰਹਿੰਦਾ ਹੈ। ਬਹੁਤ ਸਾਰੀਆਂ ਅਣਕਹੀਆਂ ਗੱਲਾਂ ਸਾਡੇ ਮਨ ਵਿੱਚ ਰਹਿੰਦੀਆਂ ਹਨ।
ਜਿੱਥੇ ਕੋਈ ਰਿਸ਼ਤਾ ਟੁੱਟ ਰਿਹਾ ਹੋਵੇ ਤੇ ਸਾਨੂੰ ਲਗਦਾ ਹੋਵੇ ਕਿ ਇਸ ਤੋਂ ਵੱਧ ਯਤਨ ਅਸੀਂ ਨਹੀਂ ਕਰ ਸਕਦੇ,ਫਿਰ ਵੀ ਕਹਿਣ ਲਈ ਜੋ ਬਾਕੀ ਹੈ ਉਹ ਕਹਿ ਦੇਣਾ ਚਾਹੀਦਾ ਹੈ। ਕਈ ਵਾਰ ਛੋਟੀ ਜਿਹੀ ਗੱਲ ਹੀ ਸਭ ਕੁਝ ਬਦਲ ਦਿੰਦੀ ਹੈ। ਜਿੱਥੇ ਬਿਨਾਂ ਸਰਦਾ ਨਹੀਂ ਉਹਨੂੰ ਕਿਸੇ ਵੀ ਤਰੀਕੇ ਮਨਾਓ। ਜਦੋਂ ਆਪਸੀ ਤਣਾਅ ਸਿਖਰ ਤੇ ਹੋਵੇ ਸਾਨੂੰ ਜਾਪਦਾ ਹੋਵੇ ਕਿ ਇੱਥੇ ਪਿਆਰ ਭਰੇ ਬੋਲ ਬੋਲੀ ਹੀ ਨਹੀਂ ਜਾ ਸਕਦੇ।ਉੱਥੇ ਦੋ ਮਿੱਠੇ ਬੋਲ  ਹਾਲਾਤ ਨੂੰ ਬਦਲ ਦਿੰਦੇ ਹਨ।
ਠੀਕ ਇਸੇ ਤਰ੍ਹਾਂ ਆਖ਼ਰੀ ਯਤਨ  ਕਾਮਯਾਬੀ ਤਾਂ ਰਾਹ ਹੁੰਦੇ ਹਨ। ਜਦੋਂ ਥੱਕ ਹਾਰ ਕੇ ਬੈਠ ਜਾਂਦੇ ਹਨ  ਉਦੋਂ ਵੀ ਕੁਝ ਬਚਿਆ ਹੁੰਦਾ ਹੈ  ਅਜਿਹਾ ਯਤਨ ਕਰਨ  ਹਾਲਾਤ ਬਦਲ ਜਾਂਦੇ ਹਨ।
ਜ਼ਿੰਦਗੀ ਵਿੱਚ ਕੁੱਝ ਵੀ ਆਖ਼ਰੀ ਨਹੀਂ ਹੁੰਦਾ।ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੁਭ ਸਵੇਰ ਦੋਸਤੋ
Next articleਸੱਚ ਦੀ ਤਲਾਸ਼