ਅੱਪਰਾ, ਜੱਸੀ (ਸਮਾਜ ਵੀਕਲੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਸ਼ੋਸ਼ਲ ਐਕਟੀਵਿਸਟ ਤੇ ਸਮਾਜ ਸੇਵਕ ਵਿਨੋਦ ਭਾਰਦਵਾਜ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਦੇ ਛੱਪੜਾਂ ਦਾ ਨਵੀਨੀਕਰਨ ਕਰਕੇ ਉਨਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇ। ਉਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਪਿੰਡ ਮੋਂਰੋਂ ਦੇ ਛੱਪੜਾਂ ਦੀ ਚਾਰਦੀਵਾਰੀ ਕਰਨੀ ਚਾਹੀਦੀ ਹੈ ਤੇ ਇਸ ਦੇ ਆਲੇ ਦੁਆਲੇ ਫੁੱਲ-ਬੂਟੇ, ਝੂਲੇ ਆਦਿ ਲਗਾ ਕੇ ਇਸ ਨੂੰ ਇੱਕ ਸੈਰਗਾਹ ਦੇ ਰੂਪ ’ਚ ਉਸਾਰਨਾ ਚਾਹੀਦਾ ਹੈ। ਇਸ ਨਾਲ ਜਿੱਥੇ ਇੱਕ ਤਾਂ ਪਿੰਡ ਦੀ ਦਿੱਖ ’ਚ ਸੁਧਾਰ ਹੋਵੇਗਾ, ਉੱਥੇ ਹੀ ਪਿੰਡਾਂ ਦੇ ਬੱਚੇ ਤੇ ਬਜ਼ੁਰਗ ਵੀ ਇਸਦਾ ਲਾਹਾ ਲੈ ਕੇ ਇੱਥੇ ਸੈਰ ਕਰਕੇ ਤੇ ਖੇਡ ਕੇ ਆਪਣਾ ਮਨੋਰੰਜਨ ਕਰ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਛੱਪੜਾਂ ਦੇ ਵਿਚਕਾਰ ਵੀ ਗੁਜਰਾਤ ਮਾਡਲ ਦੇ ਆਧਾਰ ’ਤੇ ਕਮਲ ਦੇ ਫੁੱਲ ਉਗਾਉਣੇ ਚਾਹੀਦੇ ਹਨ ਤਾਂ ਇਸ ਇਨਾਂ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਸਕੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly