ਥਾਣਾ ਨੂਰਮਹਿਲ ਦੀ ਪੁਲਿਸ ਵੱਲੋ ਦੜਾ ਸੱਟਾ ਲਗਾਉਣ ਵਾਲੇ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਬ੍ਰਾਮਦਗੀ ਕਰਕੇ ਸਫਲਤਾ ਹਾਸਿਲ ਕੀਤੀ ।

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਨੇ ਦੜਾ ਸੱਟਾ ਲਗਾਉਣ ਵਾਲੇ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਬ੍ਰਾਮਦਗੀ ਕਰਕੇ ਸਫਲਤਾ ਹਾਸਿਲ ਕੀਤੀ ਹੈ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮੁਖਬਰ ਖਾਸ ਵੱਲੋ ਇਤਲਾਹ ਮਿਲੀ ਕਿ ਪ੍ਰਸ਼ੋਤਮ ਲਾਲ @ ਸੋਨੂੰ ਪੁੱਤਰ ਸੋਮਨਾਥ ਵਾਸੀ ਮੁਹੱਲਾ ਪਰੈਚੀਆ ਨੂਰਮਹਿਲ , ਵਿਸ਼ਾਲ @ ਰਿੱਕੀ @ ਘੈਕੋਂ ਪੁੱਤਰ ਬਲਵਿੰਦਰ ਕੁਮਾਰ ਵਾਸੀ ਮੁਹੱਲਾ ਸਰੈਣਿਆ ਨੂਰਮਹਿਲ ਅਤੇ ਦੀਪੂ ਪੁੱਤਰ ਸ਼ਾਮਲਾਲ @ ਸ਼ਾਮਾ ਵਾਸੀ ਮੁਹੱਲਾ ਫਲਾਈ ਨੂਰਮਹਿਲ ਜਲੰਧਰ ਰੋਡ ਨੇੜੇ ਸ਼ਰਾਬ ਦੇ ਠੇਕੇ ਦੇ ਨੇੜੇ ਸ਼ਰੇਆਮ ਦੜਾ ਸੱਟਾ ਲਗਾ ਰਹੇ ਹਨ।

ਜੋ ਇਤਲਾਹ ਭਰੋਸੇਯੋਗ ਹੋਣ ਤੇ ਮੁਕੱਦਮਾ ਨੰਬਰ 54 ਮਿਤੀ 21-06-2023 ਅ / ਧ 13A – 3-67 G Act ਅਤੇ 420 IPC ਥਾਣਾ ਨੂਰਮਹਿਲ ਉਪਰੋਕਤ ਦੋਸ਼ੀਆ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਤੇ ASI ਮੰਗਤ ਗੁਪਤਾ ਵੱਲੋਂ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਵੱਲੋ ਦੱਸੀ ਜਗਾ ਪਰ ਰੇਡ ਕੀਤਾ ਗਿਆ ਤੇ ਮੌਕਾ ਪਰ ਪ੍ਰਸ਼ੋਤਮ ਲਾਲ @ ਸੋਨੂੰ ਪੁੱਤਰ ਸੋਮਨਾਥ ਵਾਸੀ ਮੁਹੱਲਾ ਪਰੈਚੀਆ ਨੂਰਮਹਿਲ ਨੂੰ ਗ੍ਰਿਫਤਾਰ ਕੀਤਾ ਅਤੇ , ਵਿਸ਼ਾਲ @ ਰਿੱਕੀ @ ਘੈਕੋਂ ਪੁੱਤਰ ਬਲਵਿੰਦਰ ਕੁਮਾਰ ਵਾਸੀ ਮੁਹੱਲਾ ਸਰੈਣਿਆ ਨੂਰਮਹਿਲ ਅਤੇ ਦੀਪੂ ਪੁੱਤਰ ਸ਼ਾਮਲਾਲ @ ਸ਼ਾਮਾ ਵਾਸੀ ਮੁਹੱਲਾ ਫਲਾਈ ਨੂਰਮਹਿਲ ਜੋ ਦੜਾ ਸੱਟਾ ਲਗਾ ਕੇ ਇੱਕਠੀ ਕੀਤੀ ਗਈ ਭਾਰੀ ਤਦਾਦ ਵਿੱਚ ਰਕਮ 1,41,000 / – ਅਤੇ ਦੜਾ ਸੱਟਾ ਦੀਆ ਨੋਟ ਬੁੱਕਾ ਸੁੱਟ ਕੇ ਮੌਕਾ ਤੋ ਫਰਾਰ ਹੋ ਗਏ।ਜਿਹਨਾ ਦੀ ਤਲਾਸ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।ਜਿਹਨਾ ਨੂੰ ਵੀ ਜਲਦੀ ਤੋ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।ਦੋਸ਼ੀ ਪ੍ਰਸ਼ੋਤਮ ਲਾਲ @ ਸੋਨੂੰ ਨੂੰ ਅੱਜ ਪੇਸ ਅਦਾਲਤ ਕੀਤਾ ਜਾ ਰਿਹਾ ਹੈ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleChina surpasses US in popularity among Arab youth
Next articleਕਲੱਸਟਰ ਬਿਧੀਪੁਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕਰਕੇ ਨਾਮਣਾ ਖੱਟਿਆ