ਅੱਪਰਾ ਪੁਲਿਸ ਨੇ ਲਵਾਰਿਸ ਬੱਚੇ ਨੂੰ ਕੀਤਾ ਵਾਰਿਸਾਂ ਦੇ ਹਵਾਲੇ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਅੱਪਰਾ ਪੁਲਿਸ ਨੇ ਬੱਸ ਅੱਡਾ ਅੱਪਰਾ ਵਿੱਚ ਲਵਾਰਿਸ ਹਾਲਤ ਵਿੱਚ ਘੁੰਮਦੇ ਇੱਕ ਬੱਚੇ ਨੂੰ  ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ | ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਉਨਾਂ ਨੂੰ  ਸੂਚਨਾ ਮਿਲੀ ਕਿ ਇੱਕ ਬੱਚਾ ਲਵਾਰਿਸ ਹਾਲਤ ਵਿੱਚ ਬੱਸ ਅੱਡਾ ਅੱਪਰਾ ਵਿਖੇ ਘੁੰਮ ਰਿਹਾ ਹੈ | ਜਦੋਂ ਉਨਾਂ ਮੌਕੇ ‘ਤੇ ਜਾ ਕੇ ਬੱਚੇ ਤੋਂ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਆਕਾਸ਼ ਦੱਸਿਆ ਤੇ ਕਿਹਾ ਕਿ ਉਹ ਪਿੰਡ ਕਾਹਮਾ (ਸ਼ਹੀਦ ਭਗਤ ਸਿੰਘ ਨਗਰ) ਨਵਾਂਸ਼ਹਿਰ ਦਾ ਰਹਿਣ ਵਾਲਾ ਹੈ | ਇਸ ਉਪਰੰਤ ਉਨਾਂ ਪਿੰਡ ਕਾਹਮਾ ਦੇ ਸਰਪੰਚ ਦੇ ਜਰੀਏ ਉਸਦੇ ਵਾਰਿਸਾਂ ਨਾਲ ਗੱਲਬਾਤ ਕੀਤੀ ਤੇ ਉਨੰ ਨੂੰ  ਪੁਲਿਸ ਚੌਂਕੀ ਅੱਪਰਾ ਵਿਖੇ ਬੁਲਾ ਕੇ ਬੱਚੇ ਨੂੰ  ਉਨਾਂ ਦੇ ਸਪੁਰਦ ਕਰ ਦਿੱਤਾ | ਇਸ ਮੌਕੇ ਬੱਚੇ ਦੇ ਨਾਨਾ ਕਸ਼ਮੀਰ ਰਾਮ ਤੇ ਨਾਨੀ ਗੁਰਬਖਸ਼ ਕੌਰ ਨੇ ਦੱਸਿਆ ਕਿ ਆਕਾਸ਼ ਸਵੇਰੇ ਲਗਭਗ 6-30 ਵਜੇ ਘਰ ਤੋਂ ਦੁਕਾਨ ‘ਤੇ ਬਿਸਕੁਟ ਲੈਣ ਗਿਆ ਸੀ ਪਰੰਤੂ ਘਰ ਵਾਪਿਸ ਨਹੀਂ ਪਰਤਿਆ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article*ਮੈਸੰਜਰ ਆਫ ਪੀਸ ਮਿਸ਼ਨ ਦੇ ਵਫਦ ਨੇ* ਸਟੇਟ ਐਵਾਰਡੀ ਸਲੀਮ ਸੁਲਤਾਨੀ ਦੀ ਅਗਵਾਈ ਹੇਠ ਪੀਸ ਰਿਸਰਚ ਸੈਂਟਰ ਦੀ ਉਸਾਰੀ ਡੀ. ਸੀ ਜਲੰਧਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਇੱਕ ਮੰਗ ਪੱਤਰ
Next article*ਤੇਜ਼ ਰਫਤਾਰ ਟਿੱਪਰ ਚਾਲਕ ਨੇ ਦੋ ਨੂੰ ਮਾਰੀ ਟੱਕਰ* ਇੱਕ ਵਿਅਕਤੀ ਦੀ ਟੁੱਟੀ ਲੱਤ ਤੇ ਨੌਜਵਾਨ ਦੀ ਮੌਕੇ ‘ਤੇ ਹੀ ਹੋਈ ਮੌਤ